ਮਾਂ ਬਣਨ ਵਾਲੀ ਹੈ ਨੇਹਾ ਕੱਕੜ, ਪਤੀ ਰੋਹਨਪ੍ਰੀਤ ਨਾਲ ‘ਬੇਬੀ ਬੰਪ’ ਕੀਤਾ ਫਲਾਂਟ

Friday, Dec 18, 2020 - 11:25 AM (IST)

ਮਾਂ ਬਣਨ ਵਾਲੀ ਹੈ ਨੇਹਾ ਕੱਕੜ, ਪਤੀ ਰੋਹਨਪ੍ਰੀਤ ਨਾਲ ‘ਬੇਬੀ ਬੰਪ’ ਕੀਤਾ ਫਲਾਂਟ

ਮੁੰਬਈ (ਬਿਊਰੋ) –  ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡੀ ਖ਼ੁਸ਼ਖਬਰੀ ਦਿੱਤੀ ਹੈ। ਨੇਹਾ ਕੱਕੜ ਜਲਦ ਹੀ ਮਾਂ ਬਣਨ ਵਾਲੀ ਹੈ। ਸੋਸ਼ਲ ਮੀਡੀਆ ਦੇ ਜਰੀਏ ਉਨ੍ਹਾਂ ਨੇ ਆਪਣੀ ਇਸ ਖ਼ੁਸ਼ੀ ਦਾ ਐਲਾਨ ਕੀਤਾ ਹੈ। ਨੇਹਾ ਕੱਕੜ ਨੇ ਇੰਸਟਾਗ੍ਰਾਮ ’ਤੇ ਪਤੀ ਰੋਹਨਪ੍ਰੀਤ ਸਿੰਘ ਨਾਲ ਇਕ ਬਹੁਤ ਹੀ ਖ਼ੂਬਸੂਰਤ ਅਤੇ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ’ਚ ਨੇਹਾ ਕੱਕੜ ਨੇ ਬਲਿਊ ਰੰਗ ਦੀ ਡੇਮਿਨ ਡੰਗਰੀ ਪਾਈ ਹੈ, ਜਿਸ ’ਚ ਉਹ ਬੇਹੱਦ ਕਿਊਟ ਨਜ਼ਰ ਆ ਰਹੀ ਹੈ। ਨੇਹਾ ਕੱਕੜ ਨੇ ਇਹ ਤਸਵੀਰ ਸਾਂਝੀ ਕਰਦਿਆਂ ਲਿਖਿਆ ‘#ਖ਼ਿਆਲ ਰੱਖਿਆ ਕਰ।’ 

ਹਾਲਾਂਕਿ ਨੇਹਾ ਕੱਕੜ ਦੀ ਪ੍ਰੈਗਨੈਂਸੀ ਦੇ ਐਲਾਨ ’ਤੇ ਉਨ੍ਹਾਂ ਦੇ ਪ੍ਰਸ਼ੰਸਕ ਯਕੀਨ ਨਹੀਂ ਕਰ ਪਾ ਰਹੇ ਹਨ। ਕਈ ਯੂਜ਼ਰਸ ਕੁਮੈਂਟਸ ਦੇ ਜਰੀਏ ਨੇਹਾ ਦੀ ਪ੍ਰੈਗਨੈਂਸੀ ’ਤੇ ਹੈਰਾਨੀ ਜਤਾ ਰਹੇ ਹਨ। ਜਿਸ ਦੀ ਵਜ੍ਹਾ ਹੈ ਦੋਵਾਂ ਦਾ ਹਾਲ ਹੀ ’ਚ ਵਿਆਹ। ਦਰਅਸਲ, ਨੇਹਾ ਕੱਕੜ ਨੇ ਕਰੀਬ 2 ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਹੈ। ਅਜਿਹੇ ’ਚ ਉਨ੍ਹਾਂਦੇ ਪ੍ਰਸ਼ੰਸਕਾਂ ਲਈ ਹੀ ਨਹੀਂ ਸਗੋ ਸਾਰਿਆਂ ਲਈ ਇਹ ਖ਼ਬਰ ਹੈਰਾਨ ਕਰਨ ਵਾਲੀ ਹੈ।

 
 
 
 
 
 
 
 
 
 
 
 
 
 
 
 

A post shared by Neha Kakkar (Mrs. Singh) (@nehakakkar)

ਦੱਸਣਯੋਗ ਹੈ ਕਿ ਨੇਹਾ ਕੱਕੜ ਤੇ ‘ਰਾਈਜ਼ਿੰਗ ਸਟਾਰ’ ਫੇਮ ਰੋਹਨਪ੍ਰੀਤ ਸਿੰਘ ਨੇ 24 ਅਕਤੂਬਰ ਨੂੰ ਵਿਆਹ ਕਰਵਾਇਆ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋਈਆਂ ਸਨ। ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਹਾਲ ਹੀ ’ਚ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਪਹੁੰਚੇ, ਜਿਥੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਖਾਸ ਗੱਲਾਂ ਸਾਂਝੀਆਂ ਕੀਤੀਆਂ। ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਹੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਅਰਚਨਾ ਪੂਰਨ ਸਿੰਘ ਪੁੱਛਦੀ ਹੈ ਕਿ ਦੋਵਾਂ ’ਚੋਂ ਪਹਿਲਾਂ ਕਦਮ ਕਿਸ ਨੇ ਉਠਾਇਆ ਸੀ। ਇਸ ’ਤੇ ਨੇਹਾ ਕੱਕੜ ਨੇ ਪੂਰਾ ਕਿੱਸਾ ਸ਼ੋਅ ’ਚ ਦੱਸਿਆ।

PunjabKesari

ਨੇਹਾ ਕਹਿੰਦੀ ਹੈ, ‘ਸਾਡਾ ਜਦੋਂ ਸ਼ੂਟ ਖਤਮ ਹੋਇਆ ਤਾਂ ਰੋਹਨ ਨੇ ਪੁੱਛਿਆ ਕਿ ਮੇਰੀ ਸਨੈਪਚੈਟ ਆਈ. ਡੀ. ਕੀ ਹੈ। ਉਸ ਤੋਂ ਬਾਅਦ ਹੀ ਸਾਡੀ ਚੈਟਿੰਗ ਹੋਣੀ ਸ਼ੁਰੂ ਹੋ ਗਈ।’ ਨੇਹਾ ਕੱਕੜ ਦੀ ਇਸ ਗੱਲ ’ਤੇ ਕਪਿਲ ਸ਼ਰਮਾ ਨੇ ਪੁੱਛਿਆ ਕਿ ਜੇਕਰ ਨੇਹਾ ਕਹਿੰਦੀ ਕਿ ਉਹ ਸਨੈਪਚੈਟ ’ਤੇ ਨਹੀਂ ਹੈ ਤਾਂ ਤੁਹਾਡਾ ਅਗਲਾ ਪਲਾਨ ਕੀ ਸੀ। ਕਪਿਲ ਦੇ ਸਵਾਲ ’ਤੇ ਰੋਹਨਪ੍ਰੀਤ ਨੇ ਕਿਹਾ, ‘ਵਟਸਐਪ, ਕਾਮਨ ਸੈਂਸ ਭਾਜੀ...’।
ਨੇਹਾ ਕੱਕੜ ਤੇ ਰੋਹਨ ਦੀ ਜੋੜੀ ਪ੍ਰਸ਼ੰਸਕਾਂ ਦੀਆਂ ਵੀ ਮਨਪਸੰਦ ਜੋੜੀਆਂ ’ਚੋਂ ਇਕ ਹੈ। ਉਨ੍ਹਾਂ ਦੇ ਵਿਆਹ ’ਚ ਰੋਕੇ, ਮੰਗਣੀ, ਮਹਿੰਦੀ, ਹਲਦੀ ਤੇ ਸੰਗੀਤ ਤੋਂ ਲੈ ਕੇ ਫੇਰਿਆਂ ਤੇ ਰਿਸੈਪਸ਼ਨ ਤਕ ਦੀਆਂ ਤਸਵੀਰਾਂ ਤੇ ਵੀਡੀਓਜ਼ ਰੱਜ ਕੇ ਵਾਇਰਲ ਹੋਈਆਂ ਸਨ। ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਇਕੱਠੇ ‘ਨੇਹੂ ਦਾ ਵਿਆਹ’ ਗੀਤ ’ਚ ਵੀ ਨਜ਼ਰ ਆ ਚੁੱਕੇ ਹਨ, ਜਿਸ ’ਚ ਦੋਵਾਂ ਦੀ ਜੋੜੀ ਨੇ ਧਮਾਲ ਮਚਾ ਦਿੱਤੀ ਸੀ।


ਨੋਟ-  ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੀ ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News