ਡੇਰਾ ਰਾਧਾ ਸੁਆਮੀ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ, ਲਿਆ ਗਿਆ ਵੱਡਾ ਫ਼ੈਸਲਾ (ਵੀਡੀਓ)
Monday, Feb 09, 2026 - 11:19 AM (IST)
ਅੰਮ੍ਰਿਤਸਰ/ਚੰਡੀਗੜ੍ਹ : ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਦਰਅਸਲ ਰੇਲਵੇ ਵਿਭਾਗ ਵਲੋਂ ਫਰਵਰੀ ਅਤੇ ਮਾਰਚ ਮਹੀਨੇ ਦੌਰਾਨ ਡੇਰਾ ਬਿਆਸ ਲਈ 4 ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਸ਼ਰਧਾਲੂਆਂ ਲਈ ਦਿੱਲੀ, ਲਖਨਊ, ਸਹਾਰਨਪੁਰ ਅਤੇ ਅੰਬਾਲਾ ਤੋਂ ਇਹ ਟਰੇਨਾਂ ਚਲਾਈਆਂ ਜਾਣਗੀਆਂ। ਨਿਜ਼ਾਮੁਦੀਨ-ਬਿਆਸ ਟਰੇਨ ਦਿੱਲੀ ਤੋਂ ਬਿਆਸ ਲਈ ਚੱਲੇਗੀ। 20 ਮਾਰਚ ਨੂੰ ਸਹਾਰਨਪੁਰ ਤੋਂ ਜਿਹੜੀ ਟਰੇਨ ਚੱਲੇਗੀ, ਉਹ ਅੰਬਾਲਾ 'ਚ ਰੁਕੇਗੀ ਅਤੇ 22 ਤਾਰੀਖ਼ ਨੂੰ ਵਾਪਸੀ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਪਿਆ ਵੱਡਾ ਪੰਗਾ, ਵਾਹਨ ਚਾਲਕਾਂ ਵਿਚਾਲੇ ਮਚੀ ਹਾਹਾਕਾਰ
ਇਸੇ ਤਰ੍ਹਾਂ 27 ਮਾਰਚ ਨੂੰ ਸਹਾਰਨਪੁਰ ਤੋਂ ਚੱਲਣ ਵਾਲੀ ਟਰੇਨ ਦੀ 29 ਮਾਰਚ ਨੂੰ ਵਾਪਸੀ ਹੋਵੇਗੀ। ਨਿਜ਼ਾਮੁਦੀਨ ਬਿਆਸ ਟਰੇਨ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ 26 ਨੂੰ ਚੱਲੇਗੀ ਅਤੇ 29 ਨੂੰ ਇਸ ਦੀ ਵਾਪਸੀ ਹੋਵੇਗੀ। ਇਸੇ ਤਰ੍ਹਾਂ ਬਿਆਸ ਤੋਂ ਲਖਨਊ ਲਈ ਵੀ ਸਪੈਸ਼ਲ ਟਰੇਨ 24 ਫਰਵਰੀ ਨੂੰ ਚੱਲੇਗੀ। ਰੇਲਵੇ ਵਿਭਾਗ ਵਲੋਂ ਇਹ ਫ਼ੈਸਲਾ ਸ਼ਰਧਾਲੂਆਂ ਦੀ ਸਹੂਲਤ ਨੂੰ ਦੇਖਦਿਆਂ ਲਿਆ ਗਿਆ ਹੈ।
ਇਹ ਵੀ ਪੜ੍ਹੋ : PROMOTION ਲਈ ਲਾਜ਼ਮੀ ਹੋਇਆ ਇਹ ਟੈਸਟ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
ਦੱਸਣਯੋਗ ਹੈ ਕਿ ਫਰਵਰੀ ਅਤੇ ਮਾਰਚ ਦੇ ਮਹੀਨੇ ਡੇਰਾ ਬਿਆਸ 'ਚ ਹੋਣ ਵਾਲੇ ਭੰਡਾਰਿਆਂ 'ਚ ਦੂਰੋਂ-ਦੂਰੋਂ ਸੰਗਤਾਂ ਪੁੱਜਦੀਆਂ ਹਨ ਅਤੇ ਉਨ੍ਹਾਂ ਨੂੰ ਸਫ਼ਰ ਕਰਨ 'ਚ ਕਈ ਵਾਰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਰੇਲਵੇ ਵਲੋਂ ਫਰਵਰੀ-ਮਾਰਚ ਮਹੀਨੇ ਡੇਰਾ ਬਿਆਸ ਲਈ ਸਪੈਸ਼ਲ ਟਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
