Nargis Fakhri ਨੇ ਆਫ ਸ਼ੋਲਡਰ ਗਾਊਨ ''ਚ ਦਿੱਤੇ ਹੌਟ ਪੋਜ਼
Saturday, Aug 10, 2024 - 03:52 PM (IST)
 
            
            ਮੁੰਬਈ- ਬਾਲੀਵੁੱਡ ਅਦਾਕਾਰਾ ਨਰਗਿਸ ਫ਼ਾਖਰੀ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਨਰਗਿਸ ਨੇ ਚਾਕਲੇਟ ਰੰਗ ਦਾ ਆਫ ਸ਼ੋਲਡਰ ਗਾਊਨ ਪਾਇਆ ਹੋਇਆ ਹੈ, ਜਿਸ 'ਚ ਉਸ ਦੀ ਖੂਬਸੂਰਤੀ ਸਾਫ ਨਜ਼ਰ ਆ ਰਹੀ ਹੈ। ਇਸ ਗਾਊਨ ਦੇ ਨਾਲ ਹਲਕਾ ਮੇਕਅੱਪ, ਖੁੱਲ੍ਹੇ ਵਾਲ ਅਤੇ ਸਿਲਵਰ ਬਰੇਸਲੇਟ ਨੇ ਉਸ ਦੀ ਦਿੱਖ ਨੂੰ ਹੋਰ ਵੀ ਆਕਰਸ਼ਕ ਬਣਾ ਦਿੱਤਾ ਹੈ।

ਤਸਵੀਰ 'ਚ ਨਰਗਿਸ ਆਪਣੀਆਂ ਕਾਤਲਾਨਾ ਹਰਕਤਾਂ ਨਾਲ ਸਾਰਿਆਂ ਨੂੰ ਦਿਲ ਲੁੱਟਦੀ ਨਜ਼ਰ ਆ ਰਹੀ ਹੈ। ਉਸ ਦੇ ਇਸ ਸੈਕਸੀ ਪੋਜ਼ ਨੇ ਪ੍ਰਸ਼ੰਸਕਾਂ 'ਚ ਹਲਚਲ ਮਚਾ ਦਿੱਤੀ ਹੈ, ਅਤੇ ਕੁਮੈਂਟਾਂ 'ਚ ਉਸ ਦੀਆਂ ਤਾਰੀਫਾਂ ਦਾ ਹੜ੍ਹ ਆ ਗਿਆ ਹੈ।

ਨਰਗਿਸ ਫ਼ਾਖਰੀ ਦੀ ਇਸ ਤਸਵੀਰ ਨੂੰ ਦੇਖ ਕੇ ਸਾਫ ਹੈ ਕਿ ਉਸ ਦੀ ਸਟਾਈਲ ਸੈਂਸ ਸ਼ਾਨਦਾਰ ਹੈ ਅਤੇ ਉਹ ਫੈਸ਼ਨ ਦੇ ਮਾਮਲੇ 'ਚ ਹਮੇਸ਼ਾ ਇਕ ਕਦਮ ਅੱਗੇ ਰਹਿੰਦੀ ਹੈ। ਉਸ ਦੀ ਇਸ ਨਵੀਂ ਤਸਵੀਰ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਬਾਲੀਵੁੱਡ ਦੀਆਂ ਸਭ ਤੋਂ ਸਟਾਈਲਿਸ਼ ਅਭਿਨੇਤਰੀਆਂ ਵਿੱਚੋਂ ਇੱਕ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            