ਨਾਨੀ ਸਟਾਰ ‘ਦਿ ਪੈਰਾਡਾਈਜ਼’ ਇੰਗਲਿਸ਼ ਤੇ ਸਪੈਨਿਸ਼ ’ਚ ਵੀ ਹੋਵੇਗੀ ਰਿਲੀਜ਼
Friday, Feb 28, 2025 - 04:49 PM (IST)

ਮੁੰਬਈ- ‘ਮੱਖੀ’ ਅਤੇ ‘ਸਰੀਪੋਧਾ’, ‘ਸਨੀਵਾਰਮ’ ਸਟਾਰ ਨਾਨੀ ਬਲਾਕਬਸਟਰ ਫਿਲਮ ‘ਦਸਰਾ’ ਦੇ ਡਾਇਰੈਕਟਰ ਸ਼੍ਰੀਕਾਂਤ ਓਡੇਲਾ ਨਾਲ ‘ਦਿ ਪੈਰਾਡਾਈਜ਼’ ਵਿਚ ਫਿਰ ਹੱਥ ਮਿਲਾ ਰਹੇ ਹਨ। ਇਹ ਫਿਲਮ ਜ਼ਬਰਦਸਤ ਐਕਸ਼ਨ-ਡਰਾਮਾ ਹੋਣ ਵਾਲੀ ਹੈ। ਸ਼੍ਰੀਕਾਂਤ ਓਡੇਲਾ ਦੇ ਨਿਰਦੇਸ਼ਨ ਵਿਚ ਬਣੀ ਫਿਲਮ ਨੈਚੁਰਲ ਸਟਾਰ ਨਾਨੀ ਦੇ ਦਮਦਾਰ ਪ੍ਰਫਾਰਮੈਂਸ ਦੇ ਨਾਲ ਅਨੋਖਾ ਸਿਨੇਮੈਟਿਕ ਐਕਸਪੀਰੀਅੰੈਂਸ ਦੇਣ ਦਾ ਬਚਨ ਕਰਦੀ ਹੈ । ਹਾਲਾਂਕਿ , ਦ ਪੈਰਾਡਾਈਜ਼ ਦੀ ਜਰਨੀ ਸਿਰਫ ਇੰਡੀਆ ਤੱਕ ਸੀਮਿਤ ਨਹੀਂ ਰਹਿਣ ਵਾਲੀ ਹੈ। ਮੇਕਰਸ ਫਿਲਮ ਨੂੰ ਇੰਗਲਿਸ਼ ਅਤੇ ਸਪੈਨਿਸ਼ ਵਿਚ ਵੀ ਪੇਸ਼ ਕਰਨ ਦੀ ਪਲਾਨਿੰਗ ਕਰ ਰਹੇ ਹਨ, ਤਾਂਕਿ ਗਲੋਬਲ ਰੀਚ ਵੱਧ ਸਕੇ। ਇਸ ਵਜ੍ਹਾ ਨਾਲ ਉਨ੍ਹਾਂ ਨੇ ਗਲਿਮਪਸ ਵੀਡੀਓ ਨੂੰ ਹਿੰਦੀ, ਤੇਲਗੂ, ਤਾਮਿਲ, ਬੰਗਾਲੀ, ਕੰਨਡ਼ ਅਤੇ ਮਲਯਾਲਮ ਦੇ ਨਾਲ-ਨਾਲ ਇੰਗਲਿਸ਼ ਅਤੇ ਸਪੈਨਿਸ਼ ਵਿਚ ਵੀ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ- ਵਾਇਰਲ ਗਰਲ ਮੋਨਾਲੀਸਾ ਨੇ ਨੇਪਾਲ ਦੇ ਲੋਕਾਂ ਨੂੰ ਬਣਾਇਆ ਦੀਵਾਨਾ, ਦੇਖੋ ਵੀਡੀਓ
ਸ਼੍ਰੀਕਾਂਤ ਓਡੇਲਾ ਦੇ ਨਿਰਦੇਸ਼ਨ ਵਿਚ ਬਣ ਰਹੀ ‘ਦਿ ਪੈਰਾਡਾਈਜ਼’ ਨੂੰ ਐੱਸ.ਐੱਲ.ਵੀ.ਸਿਨੇਮਾਜ਼ ਪ੍ਰੋਡਿਊਸ ਕਰ ਰਿਹਾ ਹੈ, ਜੋ ਨਾਨੀ ਅਤੇ ਡਾਇਰੈਕਟਰ ਦੀ ਦੂਜੀ ਫਿਲਮ ਹੋਵੇਗੀ ਜੋ ਇਸ ਪ੍ਰਾਜੈਕਟ ਨੂੰ ਹੋਰ ਖਾਸ ਬਣਾ ਰਹੇ ਹਨ। ਸੰਗੀਤ ਮਸ਼ਹੂਰ ਮਿਊਜ਼ਿਕ ਕੰਪੋਜ਼ਰ ਅਨਿਰੁੱਧ ਰਵਿਚੰਦਰ ਦਾ ਹੈ। ਜ਼ਬਰਦਸਤ ਐਕਸ਼ਨ, ਡਰਾਮਾ ਤੇ ਐਂਟਰਟੇਨਮੈਂਟ ਦੇ ਇਸ ਤੜਕੇ ਨਾਲ, ਫੈਨਜ਼ ਬੇਸਬਰੀ ਨਾਲ ਫਿਲਮ ਦੀ ਉਡੀਕ ਕਰ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8