''ਬਜਰੰਗੀ ਭਾਈਜਾਨ'' ਦੀ ਮੁੰਨੀ ਨੇ ਦਿਖਾਈ ਆਪਣੀ ਟਰਾਂਸਫਰਮੇਸ਼ਨ ਲੁੱਕ (ਵੀਡੀਓ)
Wednesday, Jun 09, 2021 - 11:32 AM (IST)
ਮੁੰਬਈ- ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਹਿੱਟ ਫ਼ਿਲਮ 'ਬਜਰੰਗੀ ਭਾਈਜਾਨ' ਵਿਚ ਮੁੰਨੀ ਦੇ ਅਹਿਮ ਕਿਰਦਾਰ ਨੂੰ ਕੋਈ ਵੀ ਕਦੇ ਭੁਲਾ ਨਹੀਂ ਸਕੇਗਾ। ਚਾਈਲ਼ਡ ਆਰਟੀਸਟ ਹਰਸ਼ਾਲੀ ਮਲਹੋਤਰਾ ਨੇ ਫ਼ਿਲਮ ਵਿੱਚ ‘ਮੁੰਨੀ’ ਦਾ ਕਿਰਦਾਰ ਨਿਭਾਇਆ ਸੀ।
ਅੱਜ ਹਰਸ਼ਾਲੀ ਕਾਫ਼ੀ ਵੱਡੀ ਅਤੇ ਖ਼ੂਬਸੂਰਤ ਹੋ ਗਈ ਹੈ। ਹਰਸ਼ਾਲੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ।
ਉਹ ਹਰ ਰੋਜ਼ ਆਪਣੀਆਂ ਖ਼ੂਬਸੂਰਤ ਤਸਵੀਰਾਂ ਅਤੇ ਵੀਡੀਓ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੌਰਾਨ ਹੁਣ ਹਰਸ਼ਾਲੀ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਉਹ ਆਪਣਾ ਟਰਾਂਸਫਾਰਮੇਸ਼ਨ ਲੁੱਕ ਦਿਖਾ ਰਹੀ ਹੈ। ਇੰਟਰਨੈੱਟ 'ਤੇ ਹਰਸ਼ਾਲੀ ਯਾਨੀ ਮੁੰਨੀ ਦੀ ਵੱਡੀ ਫੈਨ ਫੋਲੋਅਇੰਗ ਹੈ। ਫ਼ਿਲਮ 'ਬਜਰੰਗੀ ਭਾਈਜਾਨ' ਤੋਂ ਬਾਅਦ ਹਰਸ਼ਾਲੀ ਦੀ ਲੁੱਕ ਕਾਫ਼ੀ ਬਦਲ ਗਈ ਹੈ।