ਮੁਨੱਵਰ ਫਾਰੂਕੀ ਦੇ ਦੂਜੇ ਵਿਆਹ ''ਤੇ ਖਾਨਜ਼ਾਦੀ ਨੇ ਦਿੱਤੀ ਇਹ ਪ੍ਰਤੀਕਿਰਿਆ, ਛਿੜੀ ਨਵੀਂ ਚਰਚਾ

Saturday, Jun 29, 2024 - 02:40 PM (IST)

ਮੁਨੱਵਰ ਫਾਰੂਕੀ ਦੇ ਦੂਜੇ ਵਿਆਹ ''ਤੇ ਖਾਨਜ਼ਾਦੀ ਨੇ ਦਿੱਤੀ ਇਹ ਪ੍ਰਤੀਕਿਰਿਆ, ਛਿੜੀ ਨਵੀਂ ਚਰਚਾ

ਨਵੀਂ ਦਿੱਲੀ : 'ਬਿੱਗ ਬੌਸ 17' ਦੇ ਜੇਤੂ ਮੁਨੱਵਰ ਫਾਰੂਕੀ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਦਾ ਹਿੱਸਾ ਬਣੇ ਰਹਿੰਦੇ ਹਨ। ਪਿਛਲੇ ਮਹੀਨੇ ਖ਼ਬਰ ਆਈ ਸੀ ਕਿ ਉਨ੍ਹਾਂ ਨੇ ਮੇਕਅੱਪ ਆਰਟਿਸਟ ਮਹਿਜ਼ਬੀਨ ਕੋਟਵਾਲਾ ਨਾਲ ਵਿਆਹ ਕਰਵਾ ਲਿਆ ਹੈ। ਉਨ੍ਹਾਂ ਦੇ ਵਿਆਹ 'ਚ ਕੁਝ ਕਰੀਬੀ ਹੀ ਦੋਸਤਾਂ ਨੇ ਸ਼ਿਰਕਤ ਕੀਤੀ ਸੀ। ਉਹ ਤੋਂ ਬਾਅਦ ਵੀ ਦੋਵਾਂ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਹਾਲਾਂਕਿ ਮੁਨੱਵਰ ਅਤੇ ਮਹਿਜਬੀਨ ਦੇ ਵਿਆਹ ਦੀ ਖ਼ਬਰ ਸੁਣ ਕੇ ਕੁਝ ਸੈਲੇਬਸ ਅਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ, ਉਥੇ ਹੀ ਕੁਝ ਨੇ ਇਸ 'ਤੇ ਹੈਰਾਨੀ ਵੀ ਜਤਾਈ। ਹੁਣ 'ਬਿੱਗ ਬੌਸ' ਦੀ ਪ੍ਰਤੀਯੋਗੀ ਫਿਰੋਜ਼ਾ ਉਰਫ ਖਾਨਜ਼ਾਦੀ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਮਰਹੂਮ ਚਾਚੇ ਸਿੱਧੂ ਮੂਸੇਵਾਲਾ ਨਾਲ ਭਤੀਜੇ ਸਾਹਿਬਪ੍ਰਤਾਪ ਦੀ ਯਾਦਗਾਰ ਤਸਵੀਰਾਂ
 
ਦੱਸ ਦੇਈਏ ਕਿ ਮੁਨੱਵਰ ਫਾਰੂਕੀ ਅਤੇ ਮਹਿਜਬੀਨ ਕੋਤਵਾਲਾ ਦੇ ਵਿਆਹ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਦੀਆਂ ਕਈ ਪੋਸਟਾਂ ਵੀ ਦੇਖੀਆਂ ਗਈਆਂ, ਜੋ ਦੋਵਾਂ ਦੇ ਸਮਾਨ ਸਨ। ਇਸ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਇਹ ਪੁਸ਼ਟੀ ਹੋਈ ਕਿ 'ਬਿੱਗ ਬੌਸ 17' ਦੇ ਜੇਤੂ ਨੇ ਦੂਜਾ ਵਿਆਹ ਕਰਵਾ ਲਿਆ ਹੈ। ਹਾਲਾਂਕਿ ਮੁਨੱਵਰ ਨੇ ਅਜੇ ਤੱਕ ਕੋਈ ਅਧਿਕਾਰਤ ਤਸਵੀਰ ਸ਼ੇਅਰ ਨਹੀਂ ਕੀਤੀ ਹੈ। ਅਜਿਹੇ 'ਚ ਜਦੋਂ ਖਾਨਜ਼ਾਦੀ ਤੋਂ ਉਸ ਦੇ ਵਿਆਹ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਸ ਨੇ ਟੈਲੀ ਟਾਕ ਇੰਡੀਆ ਨੂੰ ਦੱਸਿਆ ਕਿ ਹਾਂ, ਮੈਨੂੰ ਮੁਨੱਵਰ ਦੇ ਵਿਆਹ ਦੀ ਖ਼ਬਰ ਬਾਰੇ ਪਤਾ ਲੱਗਾ ਸੀ। ਮੈਨੂੰ ਅਜੇ ਵੀ ਅਸਲ 'ਚ ਯਕੀਨ ਨਹੀਂ ਹੈ। ਮੈਨੂੰ ਅਜੇ ਵੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਵਿਆਹ ਹੋ ਗਿਆ ਹੈ। ਜਦੋਂ ਤੱਕ ਉਹ ਖੁਦ ਨਹੀਂ ਕਹਿੰਦਾ, ਉਦੋਂ ਤੱਕ ਮੈਂ ਵਿਸ਼ਵਾਸ ਨਹੀਂ ਕਰਾਂਗੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ-ਹਿਮਾਚਲ ਦੇ ਵਧਦੇ ਤਣਾਅ ਨੂੰ ਵੇਖ ਕੰਗਨਾ ਰਣੌਤ ਹੋਈ ਫਿਕਰਮੰਦ, ਲੋਕਾਂ ਨੂੰ ਕੀਤੀ ਖ਼ਾਸ ਅਪੀਲ

ਕੁਝ ਦਿਨ ਪਹਿਲਾਂ ਮਹਿਜਬੀਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ 'ਤੇ ਸਟੋਰੀ 'ਤੇ One Month Anniversary ਦੇ ਜਸ਼ਨ ਦੀ ਇਕ ਝਲਕ ਸਾਂਝੀ ਕੀਤੀ ਸੀ, ਜਿਸ 'ਚ ਉਸ ਨੇ ਪ੍ਰਸ਼ੰਸਕਾਂ ਨੂੰ ਕੇਕ ਦਿਖਾਇਆ ਸੀ। ਉਸ ਕੇਕ ਦੀ ਪਲੇਟ 'ਤੇ One Month Anniversary M&M ਲਿਖਿਆ ਹੋਇਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News