‘WHAT’S NEXT?’; ਮੂਸੇਵਾਲਾ ਦੀ ਨਵੀਂ ਇੰਸਟਾਗ੍ਰਾਮ ਪੋਸਟ ਨਾਲ Fans ‘ਚ ਮਚੀ ਹਲਚਲ
Friday, Dec 19, 2025 - 09:28 AM (IST)
ਐਂਟਰਟੇਨਮੈਂਟ ਡੈਸਕ- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗਾਣੇ ‘ਬਰੋਟਾ’ ਨੂੰ ਲੈ ਕੇ ਇੱਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਚਰਚਾ ਛਿੜ ਗਈ ਹੈ। ਦਰਅਸਲ ਮੂਸੇਵਾਲਾ ਦੇ ਅਧਿਕਾਰਤ ਪੇਜ਼ 'ਤੇ “WHAT’S NEXT? 20M COMMENTS ON BAROTA YOUTUBE AND WE BREAK THE INTERNET” ਦੀ ਕੈਪਸ਼ਨ ਨਾਲ ਕੀਤੀ ਗਈ ਪੋਸਟ ਨੇ ਫੈਨਜ਼ ਵਿਚਕਾਰ ਉਤਸੁਕਤਾ ਹੋਰ ਵਧਾ ਦਿੱਤੀ ਹੈ।

ਪੋਸਟ ਸਾਹਮਣੇ ਆਉਂਦੇ ਹੀ ਮੂਸੇਵਾਲਾ ਦੇ ਫੈਨਜ਼ ਵੱਡੀ ਗਿਣਤੀ ਵਿੱਚ ਯੂਟਿਊਬ ਅਤੇ ਹੋਰ ਪਲੇਟਫਾਰਮਾਂ ‘ਤੇ ਸਰਗਰਮ ਹੋ ਗਏ ਹਨ। ਕਿਉਂਕਿ ਪੋਸਟ ਵਿੱਚ “WHAT’S NEXT?” ਵਰਗਾ ਇਸ਼ਾਰਾ ਦੇ ਕੇ ਕਿਸੇ ਵੱਡੇ ਐਲਾਨ ਜਾਂ ਨਵੇਂ ਕਦਮ ਦੀ ਸੰਭਾਵਨਾ ਵੱਲ ਸੰਕੇਤ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਗੀਤ ਅੱਜ ਵੀ ਰਿਕਾਰਡ ਤੋੜ ਰਹੇ ਹਨ ਅਤੇ ਹਰ ਨਵੀਂ ਪੋਸਟ ਨਾਲ ਉਨ੍ਹਾਂ ਦਾ ਨਾਂ ਟ੍ਰੈਂਡ ਕਰਨ ਲੱਗ ਪੈਂਦਾ ਹੈ। ਹੁਣ ਸਭ ਦੀ ਨਜ਼ਰ ਇਸ ਗੱਲ ‘ਤੇ ਟਿਕੀ ਹੋਈ ਹੈ ਕਿ ਅਗਲਾ ਵੱਡਾ ਧਮਾਕਾ ਕੀ ਹੋਵੇਗਾ।
