ਰਾਜਪਾਲ ਯਾਦਵ ਦੀ ਮਦਦ ਲਈ ਅੱਗੇ ਆਇਆ ਮਸ਼ਹੂਰ ਪੰਜਾਬੀ ਗਾਇਕ, ''ਸਾਈਨ'' ਕਰ ਭੇਜ''ਤੀ ''ਐਡਵਾਂਸ ਪੇਮੈਂਟ''

Thursday, Feb 12, 2026 - 11:39 AM (IST)

ਰਾਜਪਾਲ ਯਾਦਵ ਦੀ ਮਦਦ ਲਈ ਅੱਗੇ ਆਇਆ ਮਸ਼ਹੂਰ ਪੰਜਾਬੀ ਗਾਇਕ, ''ਸਾਈਨ'' ਕਰ ਭੇਜ''ਤੀ ''ਐਡਵਾਂਸ ਪੇਮੈਂਟ''

ਮੁੰਬਈ (ਏਜੰਸੀ) : ਚੈੱਕ ਬਾਊਂਸ ਮਾਮਲੇ ਵਿੱਚ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚੇ ਮਸ਼ਹੂਰ ਅਦਾਕਾਰ ਰਾਜਪਾਲ ਯਾਦਵ ਦੀ ਮਦਦ ਲਈ ਹੁਣ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਡਟ ਗਏ ਹਨ। ਗਾਇਕ ਮੀਕਾ ਸਿੰਘ ਤੋਂ ਬਾਅਦ ਹੁਣ 'ਹਾਈ ਰੇਟਡ ਗੱਭਰੂ' ਗੁਰੂ ਰੰਧਾਵਾ ਨੇ ਰਾਜਪਾਲ ਯਾਦਵ ਵੱਲ ਮਦਦ ਦਾ ਹੱਥ ਵਧਾਇਆ ਹੈ। ਗੁਰੂ ਨੇ ਨਾ ਸਿਰਫ਼ ਮਦਦ ਦਾ ਐਲਾਨ ਕੀਤਾ, ਸਗੋਂ ਉਨ੍ਹਾਂ ਨੂੰ ਆਪਣੇ ਅਗਲੇ ਗੀਤ ਲਈ ਸਾਈਨ ਕਰਦਿਆਂ ਐਡਵਾਂਸ ਰਕਮ ਵੀ ਟ੍ਰਾਂਸਫਰ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਜੇਲ੍ਹ ਗਏ ਰਾਜਪਾਲ ਯਾਦਵ ਦੀ ਮਦਦ ਲਈ ਅੱਗੇ ਆਏ ਮੀਕਾ ਸਿੰਘ, 11 ਲੱਖ ਰੁਪਏ ਦੇਣ ਦਾ ਕੀਤਾ ਐਲਾਨ

PunjabKesari

ਗੁਰੂ ਰੰਧਾਵਾ ਨੇ ਸੋਨੂੰ ਸੂਦ ਦੇ ਨਕਸ਼ੇ-ਕਦਮਾਂ 'ਤੇ ਚੱਲਣ ਦੀ ਕੀਤੀ ਗੱਲ

ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਲਿਖਿਆ, "ਆਓ ਸਾਰੇ ਆਪਣੇ ਸੀਨੀਅਰ ਅਦਾਕਾਰ ਰਾਜਪਾਲ ਯਾਦਵ ਸਰ ਦੀ ਮਦਦ ਕਰੀਏ। ਮੈਂ ਉਨ੍ਹਾਂ ਨੂੰ ਆਪਣੇ ਆਉਣ ਵਾਲੇ ਵੀਡੀਓ ਵਿੱਚ ਫੀਚਰ ਕਰਨ ਲਈ ਐਡਵਾਂਸ ਰਕਮ ਟ੍ਰਾਂਸਫਰ ਕਰ ਰਿਹਾ ਹਾਂ।" ਗੁਰੂ ਨੇ ਅੱਗੇ ਅਦਾਕਾਰ ਸੋਨੂੰ ਸੂਦ ਦਾ ਧੰਨਵਾਦ ਕਰਦਿਆਂ ਲਿਖਿਆ ਕਿ ਉਹ ਸੋਨੂੰ ਪਾਜੀ ਵੱਲੋਂ ਸ਼ੁਰੂ ਕੀਤੀ ਗਈ ਇਸ ਨੇਕ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ।

ਇਹ ਵੀ ਪੜ੍ਹੋ: ਸੂਫੀ ਗਾਇਕਾ ਜੋਤੀ ਨੂਰਾਂ ਦੇ ਘਰ ਨੇੜੇ ਫਾਇਰਿੰਗ ਮਾਮਲੇ 'ਚ ਵੱਡੀ ਅਪਡੇਟ ! CCTV ਫੁਟੇਜ ਨੇ ਉਡਾਏ ਹੋਸ਼

PunjabKesari

ਸੋਨੂੰ ਸੂਦ ਅਤੇ ਗੁਰਮੀਤ ਚੌਧਰੀ ਨੇ ਵੀ ਦਿੱਤਾ ਵੱਡਾ ਸਹਾਰਾ

ਦੱਸਣਯੋਗ ਹੈ ਕਿ ਸਭ ਤੋਂ ਪਹਿਲਾਂ ਸੋਨੂੰ ਸੂਦ ਨੇ ਰਾਜਪਾਲ ਯਾਦਵ ਨੂੰ ਆਪਣੀ ਅਗਲੀ ਫ਼ਿਲਮ ਲਈ ਸਾਈਨ ਕੀਤਾ ਅਤੇ ਉਨ੍ਹਾਂ ਨੂੰ ਕੰਮ ਦੇ ਬਦਲੇ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਸੀ। ਸੋਨੂੰ ਨੇ ਕਿਹਾ ਸੀ ਕਿ ਰਾਜਪਾਲ ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਅਦਾਕਾਰ ਹਨ ਅਤੇ ਮੁਸ਼ਕਿਲ ਸਮੇਂ ਵਿੱਚ ਪੂਰੀ ਇੰਡਸਟਰੀ ਨੂੰ ਉਨ੍ਹਾਂ ਦੇ ਨਾਲ ਖੜ੍ਹਨਾ ਚਾਹੀਦਾ ਹੈ। ਇਸੇ ਤਰ੍ਹਾਂ ਅਦਾਕਾਰ ਗੁਰਮੀਤ ਚੌਧਰੀ ਨੇ ਵੀ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਇਨਸਾਨ ਨੇ ਸਾਰੀ ਉਮਰ ਸਾਨੂੰ ਹਸਾਇਆ, ਅੱਜ ਉਸ ਦੀ ਮਦਦ ਕਰਨਾ ਸਾਡਾ ਫਰਜ਼ ਹੈ।

ਇਹ ਵੀ ਪੜ੍ਹੋ: ਵੱਡੀ ਖਬਰ: ਮਸ਼ਹੂਰ ਪੰਜਾਬੀ ਗਾਇਕ ਦੁਰਗਾ ਰੰਗੀਲੇ ਦੇ ਪੋਤਰੇ ਦੀ ਕੁੱਟਮਾਰ, ਕੜੇ ਮਾਰ-ਮਾਰ ਕੀਤਾ ਲਹੂ-ਲੁਹਾਨ

ਕੀ ਹੈ ਪੂਰਾ ਮਾਮਲਾ?

ਦੱਸਣਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਰਾਜਪਾਲ ਯਾਦਵ ਨੂੰ ਚੈੱਕ ਬਾਊਂਸ ਦੇ ਕਈ ਕੇਸਾਂ ਵਿੱਚ ਸਮਝੌਤੇ ਦੀ ਰਕਮ ਅਦਾ ਨਾ ਕਰਨ ਕਾਰਨ ਜੇਲ੍ਹ ਜਾਣ ਦਾ ਹੁਕਮ ਦਿੱਤਾ ਸੀ। ਹਾਲਾਂਕਿ ਰਾਜਪਾਲ ਦੇ ਵਕੀਲ ਨੇ ਅਦਾਲਤ ਵਿੱਚ 25 ਲੱਖ ਰੁਪਏ ਤੁਰੰਤ ਜਮ੍ਹਾਂ ਕਰਵਾਉਣ ਅਤੇ ਬਾਕੀ ਰਕਮ ਕਿਸ਼ਤਾਂ ਵਿੱਚ ਦੇਣ ਦੀ ਪੇਸ਼ਕਸ਼ ਕੀਤੀ ਸੀ, ਪਰ ਅਦਾਲਤ ਨੇ ਸਾਫ਼ ਕਰ ਦਿੱਤਾ ਕਿ ਪਹਿਲਾਂ ਉਨ੍ਹਾਂ ਨੂੰ ਆਤਮ-ਸਮਰਪਣ ਕਰਨਾ ਪਵੇਗਾ। ਅਦਾਲਤੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਦਾਕਾਰ ਨੇ 5 ਫਰਵਰੀ ਨੂੰ ਤਿਹਾੜ ਜੇਲ੍ਹ ਵਿੱਚ ਸਰੈਂਡਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਗਰਦਿਸ਼ 'ਚ ਆਏ ਬਾਲੀਵੁੱਡ ਦੇ ਸਿਤਾਰੇ ! ਸਲਮਾਨ ਤੋਂ ਬਾਅਦ ਹੁਣ ਜੀਜੇ ਆਯੂਸ਼ ਸ਼ਰਮਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਕਿਵੇਂ ਸ਼ੁਰੂ ਹੋਈ ਸੀ ਮੁਸੀਬਤ?

ਰਾਜਪਾਲ ਯਾਦਵ ਦਾ ਇਹ ਵਿਵਾਦ ਸਾਲ 2010 ਦਾ ਹੈ। ਉਨ੍ਹਾਂ ਨੇ ਆਪਣੀ ਫਿਲਮ 'ਅਤਾ ਪਤਾ ਲਾਪਤਾ' ਬਣਾਉਣ ਲਈ ਲਗਭਗ 5 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਫਿਲਮ ਫਲਾਪ ਹੋਣ ਕਾਰਨ ਉਹ ਕਰਜ਼ਾ ਨਹੀਂ ਮੋੜ ਸਕੇ ਅਤੇ ਚੈੱਕ ਬਾਊਂਸ ਹੋਣ ਕਾਰਨ ਕਾਨੂੰਨੀ ਕਾਰਵਾਈ ਸ਼ੁਰੂ ਹੋ ਗਈ। ਵਿਆਜ ਅਤੇ ਜੁਰਮਾਨੇ ਕਾਰਨ ਇਹ ਰਕਮ ਵਧ ਕੇ ਲਗਭਗ 9 ਕਰੋੜ ਰੁਪਏ ਹੋ ਗਈ ਹੈ। ਦਿੱਲੀ ਹਾਈ ਕੋਰਟ ਨੇ ਕਈ ਵਾਰ ਮੁਹਲਤ ਦਿੱਤੀ, ਪਰ ਪੈਸੇ ਨਾ ਮੋੜ ਸਕਣ ਕਾਰਨ ਅਦਾਲਤ ਨੇ ਉਨ੍ਹਾਂ ਨੂੰ ਤਿਹਾੜ ਜੇਲ੍ਹ ਵਿੱਚ 6 ਮਹੀਨੇ ਦੀ ਸਜ਼ਾ ਕੱਟਣ ਲਈ ਸਰੈਂਡਰ ਕਰਨ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ: "ਧੋਖੇ ਨਾਲ ਕਢਵਾਈ ਬੱਚੇਦਾਨੀ"; ਬਾਲੀਵੁੱਡ ਗਾਇਕ ਉਦਿਤ ਨਾਰਾਇਣ ਖਿਲਾਫ ਪਹਿਲੀ ਪਤਨੀ ਨੇ ਦਰਜ ਕਰਾਈ FIR

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News