ਜੇਲ੍ਹ ਗਏ ਰਾਜਪਾਲ ਯਾਦਵ ਦੀ ਮਦਦ ਲਈ ਅੱਗੇ ਆਏ ਮੀਕਾ ਸਿੰਘ, 11 ਲੱਖ ਰੁਪਏ ਦੇਣ ਦਾ ਕੀਤਾ ਐਲਾਨ
Thursday, Feb 12, 2026 - 10:57 AM (IST)
ਨਵੀਂ ਦਿੱਲੀ (ਏਜੰਸੀ) : ਬਾਲੀਵੁੱਡ ਦੇ ਮਸ਼ਹੂਰ ਕਾਮੇਡੀ ਅਦਾਕਾਰ ਰਾਜਪਾਲ ਯਾਦਵ ਇਨੀਂ ਦਿਨੀਂ ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਹੇ ਹਨ। ਚੈੱਕ ਬਾਊਂਸ ਦੇ ਮਾਮਲੇ ਵਿੱਚ 6 ਮਹੀਨੇ ਦੀ ਸਜ਼ਾ ਕੱਟਣ ਲਈ 5 ਫਰਵਰੀ ਨੂੰ ਤਿਹਾੜ ਜੇਲ੍ਹ ਵਿੱਚ ਆਤਮ-ਸਮਰਪਣ ਕਰਨ ਤੋਂ ਬਾਅਦ ਹੁਣ ਫਿਲਮੀ ਜਗਤ ਦੇ ਸਿਤਾਰੇ ਉਨ੍ਹਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਪ੍ਰਸਿੱਧ ਗਾਇਕ ਮੀਕਾ ਸਿੰਘ ਨੇ ਰਾਜਪਾਲ ਯਾਦਵ ਦੀ ਵਿੱਤੀ ਸਹਾਇਤਾ ਲਈ 11 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੈ।
ਇਹ ਵੀ ਪੜ੍ਹੋ: ਸੂਫੀ ਗਾਇਕਾ ਜੋਤੀ ਨੂਰਾਂ ਦੇ ਘਰ ਨੇੜੇ ਫਾਇਰਿੰਗ ਮਾਮਲੇ 'ਚ ਵੱਡੀ ਅਪਡੇਟ ! CCTV ਫੁਟੇਜ ਨੇ ਉਡਾਏ ਹੋਸ਼

ਮੀਕਾ ਸਿੰਘ ਨੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਭਾਵੁਕ ਪੋਸਟ
ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਰਾਜਪਾਲ ਯਾਦਵ ਪ੍ਰਤੀ ਇਕਜੁੱਟਤਾ ਪ੍ਰਗਟ ਕਰਦਿਆਂ ਲਿਖਿਆ, "ਮੇਰੀ ਇੱਕ ਨਿਮਰ ਬੇਨਤੀ ਹੈ ਕਿ ਸਿਰਫ ਸੋਸ਼ਲ ਮੀਡੀਆ 'ਤੇ ਪੋਸਟਾਂ ਨਾ ਪਾਓ। ਆਓ ਇਹ ਯਕੀਨੀ ਬਣਾਈਏ ਕਿ ਅਸੀਂ ਅਸਲ ਵਿੱਚ ਯੋਗਦਾਨ ਪਾ ਕੇ ਮਦਦ ਕਰੀਏ।" ਮੀਕਾ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਫਿਲਮ ਇੰਡਸਟਰੀ ਦੇ ਹੋਰ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿਰਫ ਗੱਲਾਂ ਨਾ ਕਰਨ, ਸਗੋਂ ਠੋਸ ਵਿੱਤੀ ਮਦਦ ਲੈ ਕੇ ਅੱਗੇ ਆਉਣ।
ਇਨ੍ਹਾਂ ਸਿਤਾਰਿਆਂ ਨੇ ਵੀ ਦਿੱਤਾ ਸਮਰਥਨ
ਰਾਜਪਾਲ ਯਾਦਵ ਦੀ ਇਸ ਔਖੀ ਘੜੀ ਵਿੱਚ ਮੀਕਾ ਸਿੰਘ ਤੋਂ ਇਲਾਵਾ ਹੋਰ ਵੀ ਕਈ ਕਲਾਕਾਰਾਂ ਜਿਵੇਂ, ਸੋਨੂੰ ਸੂਦ, ਗੁਰੂ ਰੰਧਾਵਾ, ਗੁਰਮੀਤ ਚੌਧਰੀ, ਮਿਊਜ਼ਿਕ ਪ੍ਰੋਡਿਊਸਰ ਰਾਓ ਇੰਦਰਜੀਤ ਸਿੰਘ ਯਾਦਵ, ਤੇਜ ਪ੍ਰਤਾਪ ਯਾਦਵ ਨੇ ਹਮਦਰਦੀ ਜਤਾਈ ਹੈ ਅਤੇ ਆਰਥਿਕ ਮਦਦ ਕਰਨ ਦਾ ਐਲਾਨ ਕੀਤਾ ਹੈੈ। ਇਨ੍ਹਾਂ ਸਿਤਾਰਿਆਂ ਨੇ ਉਦਯੋਗ ਦੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਰਾਜਪਾਲ ਯਾਦਵ ਦੀ ਕਾਨੂੰਨੀ ਅਤੇ ਵਿੱਤੀ ਲੜਾਈ ਵਿੱਚ ਉਨ੍ਹਾਂ ਦਾ ਸਾਥ ਦੇਣ।
ਕੀ ਹੈ ਪੂਰਾ ਮਾਮਲਾ?
ਦੱਸਣਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਰਾਜਪਾਲ ਯਾਦਵ ਨੂੰ ਚੈੱਕ ਬਾਊਂਸ ਦੇ ਕਈ ਕੇਸਾਂ ਵਿੱਚ ਸਮਝੌਤੇ ਦੀ ਰਕਮ ਅਦਾ ਨਾ ਕਰਨ ਕਾਰਨ ਜੇਲ੍ਹ ਜਾਣ ਦਾ ਹੁਕਮ ਦਿੱਤਾ ਸੀ। ਹਾਲਾਂਕਿ ਰਾਜਪਾਲ ਦੇ ਵਕੀਲ ਨੇ ਅਦਾਲਤ ਵਿੱਚ 25 ਲੱਖ ਰੁਪਏ ਤੁਰੰਤ ਜਮ੍ਹਾਂ ਕਰਵਾਉਣ ਅਤੇ ਬਾਕੀ ਰਕਮ ਕਿਸ਼ਤਾਂ ਵਿੱਚ ਦੇਣ ਦੀ ਪੇਸ਼ਕਸ਼ ਕੀਤੀ ਸੀ, ਪਰ ਅਦਾਲਤ ਨੇ ਸਾਫ਼ ਕਰ ਦਿੱਤਾ ਕਿ ਪਹਿਲਾਂ ਉਨ੍ਹਾਂ ਨੂੰ ਆਤਮ-ਸਮਰਪਣ ਕਰਨਾ ਪਵੇਗਾ। ਅਦਾਲਤੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਦਾਕਾਰ ਨੇ 5 ਫਰਵਰੀ ਨੂੰ ਤਿਹਾੜ ਜੇਲ੍ਹ ਵਿੱਚ ਸਰੈਂਡਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ: "ਧੋਖੇ ਨਾਲ ਕਢਵਾਈ ਬੱਚੇਦਾਨੀ"; ਬਾਲੀਵੁੱਡ ਗਾਇਕ ਉਦਿਤ ਨਾਰਾਇਣ ਖਿਲਾਫ ਪਹਿਲੀ ਪਤਨੀ ਨੇ ਦਰਜ ਕਰਾਈ FIR
ਕਿਵੇਂ ਸ਼ੁਰੂ ਹੋਈ ਸੀ ਮੁਸੀਬਤ?
ਰਾਜਪਾਲ ਯਾਦਵ ਦਾ ਇਹ ਵਿਵਾਦ ਸਾਲ 2010 ਦਾ ਹੈ। ਉਨ੍ਹਾਂ ਨੇ ਆਪਣੀ ਫਿਲਮ 'ਅਤਾ ਪਤਾ ਲਾਪਤਾ' ਬਣਾਉਣ ਲਈ ਲਗਭਗ 5 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਫਿਲਮ ਫਲਾਪ ਹੋਣ ਕਾਰਨ ਉਹ ਕਰਜ਼ਾ ਨਹੀਂ ਮੋੜ ਸਕੇ ਅਤੇ ਚੈੱਕ ਬਾਊਂਸ ਹੋਣ ਕਾਰਨ ਕਾਨੂੰਨੀ ਕਾਰਵਾਈ ਸ਼ੁਰੂ ਹੋ ਗਈ। ਵਿਆਜ ਅਤੇ ਜੁਰਮਾਨੇ ਕਾਰਨ ਇਹ ਰਕਮ ਵਧ ਕੇ ਲਗਭਗ 9 ਕਰੋੜ ਰੁਪਏ ਹੋ ਗਈ ਹੈ। ਦਿੱਲੀ ਹਾਈ ਕੋਰਟ ਨੇ ਕਈ ਵਾਰ ਮੁਹਲਤ ਦਿੱਤੀ, ਪਰ ਪੈਸੇ ਨਾ ਮੋੜ ਸਕਣ ਕਾਰਨ ਅਦਾਲਤ ਨੇ ਉਨ੍ਹਾਂ ਨੂੰ ਤਿਹਾੜ ਜੇਲ੍ਹ ਵਿੱਚ 6 ਮਹੀਨੇ ਦੀ ਸਜ਼ਾ ਕੱਟਣ ਲਈ ਸਰੈਂਡਰ ਕਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ: 33 ਸਾਲਾਂ ਬਾਅਦ ਵੱਡਾ ਖੁਲਾਸਾ, ਦਿਵਿਆ ਭਾਰਤੀ ਦੀ ਮੌਤ 'ਤੇ ਕਰੀਬੀ ਦੋਸਤ ਦਾ ਹੈਰਾਨ ਕਰਨ ਵਾਲਾ ਦਾਅਵਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਸਲਮਾਨ ਖਾਨ ਦੀ ਫਿਲਮ ''ਮਾਤ੍ਰਭੂਮੀ'' ਦਾ ਗੀਤ ''ਚਾਂਦ ਦੇਖ ਲੈਣਾ'' ਰਿਲੀਜ਼, ਚਿੱਤ੍ਰਾਂਗਦਾ ਸਿੰਘ ਨਾਲ ਨਜ਼ਰ ਆਏ ਭਾਈਜਾਨ
