ਮੋਦੀ ਸਰਕਾਰ ਦੇ ''ਬੇਟੀ ਬਚਾਓ, ਬੇਟੀ ਪੜ੍ਹਾਓ'' ''ਤੇ ਬੋਲਣਗੇ ਬਿਗ ਬੀ

05/27/2016 8:01:12 AM

ਨਵੀਂ ਦਿੱਲੀ : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਦੋ ਸਾਲ ਪੂਰੇ ਹੋਣ ਮੌਕੇ ਆਯੋਜਿਤ 8 ਘੰਟੇ ਦੇ ਪ੍ਰੋਗਰਾਮ ''ਜ਼ਰਾ ਮੁਸਕਰਾ ਦੋ'' ਦੀ ਮੇਜ਼ਬਾਨੀ ਹੀ ਨਹੀਂ ਕਰਨਗੇ, ਸਗੋਂ ਇਸਦੇ ਇਕ ਹਿੱਸੇ ''ਤੇ ਦੋ ਸ਼ਬਦ ਵੀ ਕਹਿਣਗੇ, ਜੋ ਮੋਦੀ ਸਰਕਾਰ ਦੀ ਮਸ਼ਹੂਰ ਮੁਹਿੰਮ ''ਬੇਟੀ ਬਚਾਓ, ਬੇਟੀ ਪੜ੍ਹਾਓ'' ਨਾਲ ਸਬੰਧਤ ਹੋਣਗੇ। ਇਕ ਸੂਤਰ ਨੇ ਦੱਸਿਆ ਕਿ ਅਮਿਤਾਭ ਸੰਯੁਕਤ ਰਾਸ਼ਟਰ ਵਿਚ ਬਾਲਿਕਾ ਸਿੱਖਿਆ ਦੇ ਅੰਬੈਸਡਰ ਹਨ ਅਤੇ ਇਹ ਮੁੱਦਾ ਉਨ੍ਹਾਂ ਦੇ ਦਿਲ ਦੇ ਨੇੜੇ ਵੀ ਹੈ ਇਸ ਲਈ ਉਨ੍ਹਾਂ ਨੇ ਇਹ ਮੁੱਦਾ ਚੁਣਿਆ।


Related News