PM ਮੋਦੀ ਦੀ ਤੀਜੀ ਵਾਰ ਸਰਕਾਰ ਬਣਨ ''ਤੇ ਗੁੱਸਾ ਪਾਕਿਸਤਾਨ ''ਚ ਬੈਠੇ ਅੱਤਵਾਦੀ, ਹਮਲੇ ਦੀ ਦਿੱਤੀ ਧਮਕੀ

Monday, Jun 10, 2024 - 06:42 PM (IST)

PM ਮੋਦੀ ਦੀ ਤੀਜੀ ਵਾਰ ਸਰਕਾਰ ਬਣਨ ''ਤੇ ਗੁੱਸਾ ਪਾਕਿਸਤਾਨ ''ਚ ਬੈਠੇ ਅੱਤਵਾਦੀ, ਹਮਲੇ ਦੀ ਦਿੱਤੀ ਧਮਕੀ

ਇੰਟਰਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਲਗਾਤਾਰ ਤੀਜੀ ਵਾਰ ਸਰਕਾਰ ਬਣਦੇ ਪਾਕਿਸਤਾਨ ਦੇ ਨਾਲ-ਨਾਲ ਉਸ ਦੇ ਸਹਿਯੋਗੀ ਅੱਤਵਾਦੀ ਸੰਗਠਨ ਬੁਰੀ ਤਰ੍ਹਾਂ ਘਬਰਾ ਗਏ ਹਨ। ਮੋਦੀ ਸਰਕਾਰ ਦੇ ਸਹੁੰ ਚੁੱਕਣ ਵਾਲੇ ਦਿਨ ਪਾਕਿਸਤਾਨ ਦੇ ਸਹਿਯੋਗੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਖੁਰਾਸਾਨ ਸੂਬੇ ਨੇ ਆਪਣੇ ਮੁਖ ਪੱਤਰ ਵਾਇਸ ਆਫ ਖੋਰਾਸਾਨ ਦੇ 36ਵੇਂ ਅੰਕ ਦੇ ਪਹਿਲੇ ਪੰਨੇ 'ਤੇ ਇਕ ਪੋਸਟਰ ਬਣਾ ਕੇ ਲਿਖਿਆ, 'ਭਾਰਤੀ ਬਾਦਸ਼ਾਹ ਮਹਿਮੂਦ ਗਜ਼ਨੀ ਦਾ ਫਿਰ ਤੋਂ ਸਾਹਮਣਾ ਕਰਨ ਲਈ ਤਿਆਰ ਰਹੋ।"

ਇਹ ਵੀ ਪੜ੍ਹੋ - ਪੁਰਤਗਾਲ ਜਾਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਨੇ ਜਾਰੀ ਕੀਤਾ ਸਖ਼ਤ ਫਰਮਾਨ

ਲਗਾਤਾਰ ਤੀਜੀ ਵਾਰ ਭਾਰਤ ਦੀ ਵਾਗਡੋਰ ਸੰਭਾਲਣ ਵਾਲੀ ਮੋਦੀ ਸਰਕਾਰ ਨੂੰ ਪਾਕਿਸਤਾਨ ਦੇ ਇਸ ਅੱਤਵਾਦੀ ਸੰਗਠਨ ਨੇ ਖੁੱਲ੍ਹ ਕੇ ਧਮਕੀ ਦਿੱਤੀ ਹੈ ਕਿ ਹੁਣ ਉਨ੍ਹਾਂ 'ਤੇ ਮਹਿਮੂਦ ਗਜ਼ਨਵੀ ਵਾਂਗ ਹਮਲਾ ਕੀਤਾ ਜਾਵੇਗਾ। ਦੱਸ ਦੇਈਏ ਕਿ ਮਹਿਮੂਦ ਗਜ਼ਨਵੀ ਨੇ ਭਾਰਤ 'ਤੇ ਲਗਾਤਾਰ ਹਮਲੇ ਕੀਤੇ ਸਨ। ਯਾਨੀ ਇੱਕ ਪਾਸੇ ਅੱਤਵਾਦੀ ਸੰਗਠਨ ਨੇ ਸਾਫ਼ ਕਰ ਦਿੱਤਾ ਹੈ ਕਿ ਹੁਣ ਉਹ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੰਦੇ ਰਹਿਣਗੇ। ਅੱਤਵਾਦੀ ਸੰਗਠਨ ਨੇ ਮੋਦੀ ਸਰਕਾਰ ਦੇ ਸਹੁੰ ਚੁੱਕਣ ਵਾਲੇ ਦਿਨ ਜਾਰੀ ਕੀਤੇ ਆਪਣੇ ਮੁਖ ਪੱਤਰ 'ਚ ਸਪੱਸ਼ਟ ਤੌਰ 'ਤੇ ਭਾਜਪਾ ਅਤੇ ਇਸ ਦੀ ਲੀਡਰਸ਼ਿਪ 'ਤੇ ਨਿਸ਼ਾਨਾ ਸਾਧਿਆ ਹੈ।

ਇਹ ਵੀ ਪੜ੍ਹੋ - ਅੱਜ ਤੋਂ ਸ਼ੁਰੂ Apple WWDC 2024 ਈਵੈਂਟ, ਕੰਪਨੀ iOS18 ਤੋਂ ਲੈ ਕੇ ਕਰ ਸਕਦੀ ਹੈ ਕਈ ਵੱਡੇ ਐਲਾਨ

ਅਖ਼ਬਾਰ ਦੇ ਪੰਨੇ 'ਤੇ ਲਿਖਿਆ ਗਿਆ ਹੈ ਕਿ ਕੁਝ ਸਮਾਂ ਪਹਿਲਾਂ ਭਾਜਪਾ ਦੀ ਪ੍ਰਮੁੱਖ ਮੈਂਬਰ ਅਤੇ ਬੁਲਾਰੇ ਨੂਪੁਰ ਸ਼ਰਮਾ ਨੇ ਵੀ ਆਪਣੀ ਜ਼ੁਬਾਨ ਚੁੱਕ ਕੇ ਪੈਗੰਬਰ ਦਾ ਅਪਮਾਨ ਕੀਤਾ ਸੀ ਪਰ ਪਾਰਟੀ ਦੇ ਸੀਨੀਅਰ ਜਾਂ ਹੇਠਲੇ ਪੱਧਰ ਦੇ ਨੇਤਾਵਾਂ ਨੇ ਉਸ ਨੂੰ ਕੁਝ ਨਹੀਂ ਕਿਹਾ। ਇਸ ਲੇਖ ਵਿਚ ਅੱਤਵਾਦੀ ਸੰਗਠਨ ਨੇ ਸਮਾਜ ਦੇ ਇਕ ਵਿਸ਼ੇਸ਼ ਵਰਗ ਨੂੰ ਭਾਜਪਾ ਦੇ ਖ਼ਿਲਾਫ਼ ਭੜਕਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਇਹ ਮੈਗਜ਼ੀਨ ਅੱਤਵਾਦੀਆਂ ਨੂੰ ਆਪਣੀ ਪਛਾਣ ਲੁਕਾਉਣ ਅਤੇ ਉਨ੍ਹਾਂ ਦੇ ਮੋਬਾਈਲ ਜਾਂ ਹੋਰ ਇਲੈਕਟ੍ਰਾਨਿਕ ਉਪਕਰਨਾਂ ਦੀ ਸਾਈਬਰ ਸੁਰੱਖਿਆ ਲਈ ਸੁਝਾਅ ਦਿੰਦਾ ਹੈ।  

ਇਹ ਵੀ ਪੜ੍ਹੋ - ਕੰਗਨਾ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਤੋਂ ਬਹੁਤ ਖੁਸ਼ ਅੱਤਵਾਦੀ ਪੰਨੂ, 8 ਲੱਖ ਰੁਪਏ ਇਨਾਮ ਦੇਣ ਦਾ ਕੀਤਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News