''ਮੋਦੀ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਕੀਤਾ ਅਣਦੇਖਾ, ਹੁਣ ਪੰਜਾਬ ''ਚ ਕਿਸਾਨਾਂ ਤੋਂ MSP ਖੋਹਣ ਦੀ ਕਰ ਰਹੇ ਗੱਲ''

05/23/2024 11:20:27 AM

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਵੀਰਵਾਰ ਨੂੰ ਪਟਿਆਲਾ ਫੇਰੀ 'ਤੇ ਹਨ। ਪਟਿਆਲਾ ਵਿਖੇ ਬਤੌਰ ਪ੍ਰਧਾਨ ਮੰਤਰੀ ਪਹਿਲੀ ਵਾਰ ਆ ਰਹੇ ਹਨ। ਪ੍ਰਧਾਨ ਮੰਤਰੀ ਇੱਥੇ ਇਕ ਰੈਲੀ ਨੂੰ ਸੰਬੋਧਿਤ ਕਰਨਗੇ। ਇਸ ਤੋਂ ਪਹਿਲਾਂ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਈ ਸਵਾਲ ਪੁੱਛੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 5 ਸਾਲਾਂ ਤੋਂ ਲਗਾਤਾਰ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਅੰਦੋਲਨ ਨੂੰ ਮੋਦੀ ਸਰਕਾਰ ਨੇ ਅਣਦੇਖਾ  ਕੀਤਾ ਹੈ। ਕਿਸਾਨਾਂ 'ਤੇ ਅੱਤਿਆਚਾਰ  ਕੀਤੇ ਗਏ। ਹੁਣ ਪ੍ਰਧਾਨ ਮੰਤਰੀ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਪਰਾਲੀ ਸਾੜਨ 'ਤੇ MSP ਖੋਹਣ ਦੀ ਗੱਲ ਕਹਿ ਰਹੇ ਹਨ। ਕਾਂਗਰਸ ਪਾਰਟੀ ਇਸ ਨੀਤੀ ਦਾ ਪੁਰਜ਼ੋਰ ਵਿਰੋਧ ਕਰਦੀ ਹੈ। 

 

ਜੈਰਾਮ ਰਮੇਸ਼ ਨੇ ਅੱਗੇ ਕਿਹਾ ਕਿ ਆਉਣ ਵਾਲੀ 'ਇੰਡੀਆ' ਗਠਜੋੜ ਦੀ ਸਰਕਾਰ ਲਈ ਕਿਸਾਨ ਨਿਆਂ ਪਹਿਲੀ ਤਰਜਾਹੀ ਹੋਵੇਗੀ। ਅਸੀਂ ਆਪਣੇ ਨਿਆਂ ਪੱਤਰ ਵਿਚ ਕਿਸਾਨਾਂ ਲਈ 5 ਗਾਰੰਟੀਆਂ ਦਿੱਤੀਆਂ ਹਨ-
1. ਸਹੀ ਕੀਮਤ - ਸਵਾਮੀਨਾਥਨ ਫਾਰਮੂਲੇ ਦੇ ਆਧਾਰ 'ਤੇ MSP ਦੀ ਕਾਨੂੰਨੀ ਗਾਰੰਟੀ

2. ਕਰਜ਼ਾ ਮੁਆਫੀ - ਕਰਜ਼ਾ ਮੁਆਫੀ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਥਾਈ ਕਮਿਸ਼ਨ

3. ਬੀਮੇ ਦੀ ਅਦਾਇਗੀ ਦਾ ਸਿੱਧਾ ਤਬਾਦਲਾ - ਫਸਲ ਦੇ ਨੁਕਸਾਨ ਦੇ 30 ਦਿਨਾਂ ਦੇ ਅੰਦਰ ਖਾਤੇ ਵਿਚ ਪੈਸੇ ਸਿੱਧੇ ਟਰਾਂਸਫਰ 

4. ਸਹੀ ਆਯਾਤ-ਨਿਰਯਾਤ ਨੀਤੀ - ਨਵੀਂ ਆਯਾਤ-ਨਿਰਯਾਤ ਨੀਤੀ ਕਿਸਾਨਾਂ ਦੀ ਸਲਾਹ ਨਾਲ ਬਣਾਈ ਜਾਵੇਗੀ

5. ਜੀ. ਐੱਸ. ਟੀ.-ਮੁਕਤ ਖੇਤੀ – ਖੇਤੀ ਲਈ ਜ਼ਰੂਰੀ ਹਰ ਚੀਜ਼ ਤੋਂ ਜੀ.ਐੱਸ.ਟੀ. ਹਟਾ ਦਿੱਤਾ ਜਾਵੇਗਾ।


Tanu

Content Editor

Related News