ਇਕ ਸਾਲ ਤੋਂ ਵੱਧ ਨਹੀਂ ਚੱਲੇਗੀ ਮੋਦੀ ਸਰਕਾਰ : ਸੰਜੇ ਸਿੰਘ
Sunday, Jun 09, 2024 - 06:21 PM (IST)
ਪ੍ਰਯਾਗਰਾਜ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਦੀ ਅਗਵਾਈ 'ਚ ਬਣਨ ਜਾ ਰਹੀ ਨਵੀਂ ਸਰਕਾਰ ਇਕ ਸਾਲ ਦੇ ਅੰਦਰ ਡਿੱਗ ਜਾਵੇਗੀ। ਇੱਥੇ ਸਰਕਿਟ ਹਾਊਸ 'ਚ ਆਯੋਜਿਤ ਪੱਤਰਕਾਰ ਸੰਮੇਲਨ 'ਚ ਸੰਜੇ ਸਿੰਘ ਨੇ ਕਿਹਾ,''ਇਹ ਜੋ ਸਰਕਾਰ (ਮੋਦੀ ਸਰਕਾਰ) ਬਣਨ ਜਾ ਰਹੀ ਹੈ, ਇਸ ਦੀ ਉਮਰ 6 ਮਹੀਨੇ ਤੋਂ ਲੈ ਕੇ ਇਕ ਸਾਲ ਦੀ ਹੈ। ਇਸ ਤੋਂ ਜ਼ਿਆਦਾ ਇਹ ਸਰਕਾਰ ਨਹੀਂ ਚੱਲੇਗੀ। ਰਾਜਗ ਦੀ ਇਕ ਸਰਕਾਰ 13 ਦਿਨ ਚੱਲੀ, ਇਕ 13 ਮਹੀਨੇ ਚੱਲੀ ਅਤੇ ਮੌਜੂਦਾ ਸਰਕਾਰ 6 ਮਹੀਨੇ ਤੋਂ ਲੈ ਕੇ ਇਕ ਸਾਲ ਦੇ ਅੰਦਰ ਡਿੱਗ ਜਾਵੇਗੀ।'' ਉਨ੍ਹਾਂ ਦਾਅਵਾ ਕੀਤਾ,''ਇਨ੍ਹਾਂ ਦੇ ਘਟਕ ਦਲਾਂ ਦੀਆਂ ਜੋ ਉਮੀਦਾਂ ਇਨ੍ਹਾਂ ਤੋਂ ਹਨ, ਇਹ ਅਜਿਹਾ ਕੁਝ ਕਰਨ ਵਾਲੇ ਨਹੀਂ ਹਨ। ਪਾਰਟੀਆਂ ਨੂੰ ਤੋੜਨ ਦਾ ਇਨ੍ਹਾਂ ਦਾ ਰਵੱਈਆ ਹੈ ਅਤੇ ਉਸ ਤੋਂ ਇਹ ਬਾਜ਼ ਨਹੀਂ ਆਉਣਗੇ। ਇਹ ਰਾਜਨੀਤਕ ਦਲਾਂ ਨੂੰ ਤੋੜਨਗੇ।''
ਸੰਜੇ ਸਿੰਘ ਨੇ ਕਿਹਾ ਕਿ ਤੇਲੁਗੂ ਦੇਸ਼ਮ ਪਾਰਟੀ (ਤੇਦੇਪਾ) ਅਤੇ ਜਨਤਾ ਦਲ (ਯੂ) ਨੂੰ ਆਪਣਾ ਲੋਕ ਸਭਾ ਸਪੀਕਰ ਬਣਵਾਉਣਾ ਚਾਹੀਦਾ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਤੁਹਾਡੀ ਪਾਰਟੀ ਦੇ ਕਿੰਨੇ ਸੰਸਦ ਮੈਂਬਰ ਟੁੱਟ ਕੇ ਇਨ੍ਹਾਂ ਨਾਲ (ਭਾਜਪਾ) ਮਿਲਣਗੇ, ਇਸ ਦਾ ਕੋਈ ਭਰੋਸਾ ਨਹੀਂ ਹੈ। ਨੀਟ ਦੀ ਪ੍ਰੀਖਿਆ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ 'ਆਪ' ਨੇਤਾ ਨੇ ਕਿਹਾ,''ਨੀਟ ਦੀ ਪ੍ਰੀਖਿਆ 'ਚ ਜੋ ਧਾਂਦਲੀ ਹੋਈ ਹੈ, ਉਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਲੋਕ ਵੀ ਇਸ ਲਈ ਜ਼ਿੰਮੇਵਾਰ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।'' ਉਨ੍ਹਾਂ ਕਿਹਾ,''ਇਸ ਧਾਂਦਲੀ ਨਾਲ 24 ਲੱਖ ਬੱਚਿਆਂ ਦਾ ਭਵਿੱਖ ਬਰਬਾਦ ਹੋਇਆ ਹੈ। ਕੋਟਾ 'ਚ ਇਕ ਵਿਦਿਆਰਥਣ ਨੇ ਅਤੇ ਪਟਨਾ 'ਚ ਇਕ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਦਿਲਚਸਪ ਹੈ ਕਿ 67 ਬੱਚੇ 720 ਅੰਕ ਪ੍ਰਾਪਤ ਕਰ ਕੇ ਇਕੱਠੇ ਟੌਪ ਕਰ ਰਹੇ ਹਨ।'' ਸਿੰਘ ਨੇ ਕਿਹਾ,''ਆਮ ਆਦਮੀ ਪਾਰਟੀ 11 ਜੂਨ ਨੂੰ ਪੂਰੇ ਉੱਤਰ ਪ੍ਰਦੇਸ਼ 'ਚ ਇਸ ਖ਼ਿਲਾਫ਼ ਅੰਦੋਲਨ ਅਤੇ ਪ੍ਰਦਰਸ਼ਨ ਕਰੇਗੀ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8