ਮੋਦੀ ਸਰਕਾਰ 3.0: NDA ਦੇ ਭਾਈਵਾਲ ਨਿਤੀਸ਼ ਦੀ ਇਨ੍ਹਾਂ ਵੱਡੇ ਮੰਤਰਾਲਿਆਂ ''ਤੇ ਨਜ਼ਰ

06/08/2024 11:22:40 AM

ਨੈਸ਼ਨਲ ਡੈਸਕ- ਕੁਝ ਦਿਨ ਪਹਿਲਾਂ ਹੋਈਆਂ ਚੋਣਾਂ ’ਚ 543 ਮੈਂਬਰੀ ਲੋਕ ਸਭਾ ਵਿਚ NDA ਨੂੰ 293 ਸੀਟਾਂ ਮਿਲੀਆਂ ਸਨ। ਇਨ੍ਹਾਂ ਚੋਂ ਭਾਜਪਾ ਨੂੰ 240 ਸੀਟਾਂ ਮਿਲੀਆਂ ਜਦਕਿ ਟੀ. ਡੀ. ਪੀ. ਨੂੰ 16 ਤੇ ਜੇ. ਡੀ. (ਯੂ) ਨੂੰ 12 ਸੀਟਾਂ ਮਿਲੀਆਂ। ਇਹ ਦੋਵੇਂ ਪਾਰਟੀਆਂ ਐੱਨ. ਡੀ. ਏ. ਦੀਆਂ ਵੱਡੀਆਂ ਭਾਈਵਾਲ ਹਨ। ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੀ ਜ਼ਿੰਮੇਵਾਰੀ ਇਨ੍ਹਾਂ ਦੋਵਾਂ ’ਤੇ ਹੀ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਸਿਆਸੀ ਪਾਰਟੀਆਂ ਇਸ ਸਥਿਤੀ ਦਾ ਲਾਭ ਉਠਾਉਣ ਲਈ ਤਿਆਰ ਹਨ। ਉਨ੍ਹਾਂ ਆਪਣੀਆਂ ਮੰਗਾਂ ਦੀ ਸੂਚੀ ਪੀ. ਐੱਮ. ਮੋਦੀ ਦੇ ਸਾਹਮਣੇ ਰੱਖੀ ਹੈ।

ਇਹ ਵੀ ਪੜ੍ਹੋ- ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ 'ਚ 7 ਗੁਆਂਢੀ ਦੇਸ਼ਾਂ ਨੂੰ ਸੱਦਾ, ਇਹ 'ਮਹਿਮਾਨ' ਨੇਤਾ ਆਉਣਗੇ ਭਾਰਤ

ਨਿਤੀਸ਼ ਨੂੰ ਤਿੰਨ ਕੈਬਨਿਟ ਤੇ ਇਕ ਰਾਜ ਮੰਤਰੀ ਦੀ ਉਮੀਦ

ਸੂਤਰ ਦੱਸਦੇ ਹਨ ਕਿ ਨਿਤੀਸ਼ ਕੁਮਾਰ ਨੂੰ ਇਸ ਵਾਰ ਕੇਂਦਰ ’ਚ 3 ਕੈਬਨਿਟ ਅਤੇ ਇਕ ਰਾਜ ਮੰਤਰੀ ਦੀ ਉਮੀਦ ਹੈ। ਜੇ. ਡੀ. (ਯੂ) ਦੇ ਪ੍ਰਧਾਨ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਨਜ਼ਰ ਤਿੰਨ ਅਹਿਮ ਮੰਤਰਾਲਿਆਂ ’ਤੇ ਟਿਕੀ ਹੋਈ ਹੈ। ਇਨ੍ਹਾਂ ’ਚ ਰੇਲਵੇ, ਪੇਂਡੂ ਵਿਕਾਸ, ਖੇਤੀਬਾੜੀ ਤੇ ਸੜਕੀ ਆਵਾਜਾਈ ਮੰਤਰਾਲਾ ਸ਼ਾਮਲ ਹਨ।

ਇਹ ਵੀ ਪੜ੍ਹੋ- ਨਰਿੰਦਰ ਮੋਦੀ ਚੁਣੇ ਗਏ NDA ਸੰਸਦੀ ਦਲ ਦੇ ਨੇਤਾ, ਇਸ ਦਿਨ ਚੁੱਕਣਗੇ PM ਅਹੁਦੇ ਦੀ ਸਹੁੰ

ਜੇ. ਡੀ.(ਯੂ) ਕੋਟੇ ਤੋਂ ਇਹ ਬਣ ਸਕਦੇ ਹਨ ਮੰਤਰੀ

ਚਰਚਾ ਹੈ ਕਿ ਜੇ ਨਿਤੀਸ਼ ਕੁਮਾਰ ਨੂੰ ਜੇ. ਡੀ.(ਯੂ) ਕੋਟੇ ਤੋਂ ਆਪਣੀ ਪਸੰਦ ਦੇ 4 ਮੰਤਰਾਲੇ ਮਿਲ ਜਾਂਦੇ ਹਨ ਤਾਂ ਲਲਨ ਸਿੰਘ, ਸੰਜੇ ਝਾਅ, ਦਿਨੇਸ਼ ਚੰਦਰ ਯਾਦਵ ਤੇ ਕੌਸ਼ਲੇਂਦਰ ਕੁਮਾਰ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ।
ਇਨ੍ਹਾਂ ’ਚ ਲਲਨ ਸਿੰਘ ਭੂਮਿਹਰ, ਸੰਜੇ ਝਾਅ ਬ੍ਰਾਹਮਣ, ਦਿਨੇਸ਼ ਚੰਦਰ ਯਾਦਵ ਤੇ ਕੌਸ਼ਲੇਂਦਰ ਕੁਮਾਰ ਕੁਰਮੀ ਭਾਈਚਾਰੇ ਨਾਲ ਸਬੰਧਤ ਹਨ। ਰਾਮਪ੍ਰੀਤ ਮੰਡਲ ਤੇ ਲਵਲੀ ਆਨੰਦ ਦੀ ਵੀ ਚਰਚਾ ਹੈ। ਮੰਡਲ ਈ. ਬੀ. ਸੀ. ਹਨ ਜਦੋਂ ਕਿ ਆਨੰਦ ਰਾਜਪੂਤ ਭਾਈਚਾਰੇ ਤੋਂ ਹਨ।

ਇਹ ਵੀ ਪੜ੍ਹੋ- ਕਿੰਨਾ ਸੌਖਾ ਹੋਵੇਗਾ ਨਵੀਂ NDA ਸਰਕਾਰ ਦਾ ਪੰਜ ਸਾਲ ਦਾ ਸਫਰ!

ਅਟਲ ਸਰਕਾਰ ’ਚ ਵੀ ਸਨ 4 ਮੰਤਰੀ

1999 ਤੋਂ 2004 ਦਰਮਿਆਨ ਜਦੋਂ ਕੇਂਦਰ ’ਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐੱਨ. ਡੀ. ਏ. ਦੀ ਸਰਕਾਰ ਸੀ ਤਾਂ ਉਦੋਂ ਜੇ. ਡੀ. (ਯੂ) ਕੋਟੇ ਤੋਂ 4 ਮੰਤਰੀ ਸਨ। ਇਨ੍ਹਾਂ ’ਚੋਂ 3 ਕੈਬਨਿਟ ਮੰਤਰੀ ਅਤੇ ਇਕ ਰਾਜ ਮੰਤਰੀ ਸੀ। ਨਿਤੀਸ਼ ਕੁਮਾਰ ਨੇ ਖੁਦ ਉਸ ਸਮੇਂ ਕਈ ਮੰਤਰਾਲਿਆਂ ਨੂੰ ਸੰਭਾਲਿਆ ਸੀ। ਬਾਅਦ ’ਚ ਉਹ ਰੇਲ ਮੰਤਰੀ ਬਣੇ। ਜਾਰਜ ਫਰਨਾਂਡੀਜ਼ ਉਸ ਸਮੇਂ ਐੱਨ. ਡੀ. ਏ. ਦੇ ਕਨਵੀਨਰ ਹੀ ਨਹੀਂ ਸਗੋਂ ਵਾਜਪਾਈ ਸਰਕਾਰ ’ਚ ਰੱਖਿਆ ਮੰਤਰੀ ਵੀ ਸਨ। ਇਨ੍ਹਾਂ ਦੋਵਾਂ ਤੋਂ ਇਲਾਵਾ ਸ਼ਰਦ ਯਾਦਵ ਵੀ ਕੈਬਨਿਟ ਮੰਤਰੀ ਰਹੇ ਹਨ। ਯਾਦਵ ਨੂੰ ਪਹਿਲਾਂ ਖੁਰਾਕ ਤੇ ਖਪਤਕਾਰ ਮਾਮਲਿਆਂ ਦਾ ਮੰਤਰੀ ਤੇ ਬਾਅਦ ’ਚ ਸ਼ਹਿਰੀ ਹਵਾਬਾਜ਼ੀ ਮੰਤਰੀ ਬਣਾਇਆ ਗਿਆ ਸੀ। ਇਨ੍ਹਾਂ ਤੋਂ ਇਲਾਵਾ ਦਿਗਵਿਜੇ ਸਿੰਘ ਵੀ ਵਾਜਪਾਈ ਸਰਕਾਰ ’ਚ ਰੇਲ ਰਾਜ ਮੰਤਰੀ ਸਨ। ਉਦੋਂ ਲੋਕ ਸਭਾ ’ਚ ਜੇ. ਡੀ.(ਯੂ) ਦੇ 21 ਸੰਸਦ ਮੈਂਬਰ ਸਨ।

ਇਹ ਵੀ ਪੜ੍ਹੋ- NDA ਸੰਸਦੀ ਦਲ ਦਾ ਨੇਤਾ ਚੁਣੇ ਜਾਣ ਮਗਰੋਂ ਮੋਦੀ ਬੋਲੇ- ਇਹ ਮੇਰੇ ਲਈ ਭਾਵੁਕ ਕਰਨ ਵਾਲਾ ਪਲ

ਜੇ. ਡੀ.(ਯੂ) ਨੂੰ ਮਿਲ ਸਕਦਾ ਹੈ ਪੰਚਾਇਤੀ ਰਾਜ ਅਤੇ ਪੇਂਡੂ ਵਿਕਾਸ ਮੰਤਰਾਲਾ

ਮੰਨਿਆ ਜਾ ਰਿਹਾ ਹੈ ਕਿ ਜੇ. ਡੀ. (ਯੂ) ਨੂੰ ਪੰਚਾਇਤੀ ਰਾਜ ਤੇ ਪੇਂਡੂ ਵਿਕਾਸ ਵਰਗੇ ਮੰਤਰਾਲੇ ਦਿੱਤੇ ਜਾ ਸਕਦੇ ਹਨ। ਇਸੇ ਤਰ੍ਹਾਂ ਸ਼ਹਿਰੀ ਹਵਾਬਾਜ਼ੀ ਤੇ ਇਸਪਾਤ ਮੰਤਰਾਲਾ ਦੀ ਜ਼ਿੰਮੇਵਾਰੀ ਟੀ. ਡੀ. ਪੀ. ਨੂੰ ਦਿੱਤੀ ਜਾ ਸਕਦੀ ਹੈ। ਭਾਰੀ ਉਦਯੋਗ ਮੰਤਰਾਲਾ ਸ਼ਿਵ ਸੈਨਾ ਕੋਲ ਜਾ ਸਕਦਾ ਹੈ।

ਸਹਿਯੋਗੀਆਂ ਨੂੰ ਮਿਲ ਸਕਦੇ ਹਨ ਇਹ ਮੰਤਰਾਲੇ

ਜੇ ਅਸੀਂ ਮੋਦੀ ਸਰਕਾਰ ਦੇ ਪਿਛਲੇ ਦੋ ਕਾਰਜਕਾਲਾਂ ’ਤੇ ਨਜ਼ਰ ਮਾਰੀਏ ਤਾਂ ਸਹਿਯੋਗੀਆਂ ਨੂੰ ਸ਼ਹਿਰੀ ਹਵਾਬਾਜ਼ੀ, ਭਾਰੀ ਉਦਯੋਗ, ਫੂਡ ਪ੍ਰੋਸੈਸਿੰਗ, ਸਟੀਲ ਤੇ ਖੁਰਾਕ, ਜਨਤਕ ਵੰਡ ਅਤੇ ਖਪਤਕਾਰ ਮਾਮਲੇ ਵਰਗੇ  ਮਿਲ ਸਕਦੇ ਹਨ।

ਇਹ ਵੀ ਪੜ੍ਹੋ- ਨਾਇਡੂ-ਮੋਦੀ-ਨਿਤੀਸ਼ ਦੇ ਰਿਸ਼ਤਿਆਂ ਦੀ ਕਹਾਣੀ; ਇਕ ਨੇ ਮੰਗਿਆ ਸੀ ਅਸਤੀਫਾ ਦੂਜੇ ਨੇ ਛੱਡਿਆ ਸੀ 17 ਸਾਲ ਪੁਰਾਣਾ ਸਾਥ

ਟੀ. ਡੀ. ਪੀ. ਸੂਚਨਾ ਤਕਨਾਲੋਜੀ ਮੰਤਰਾਲੇ ਦੀ ਕਰ ਸਕਦੀ ਹੈ ਮੰਗ

ਮੰਨਿਆ ਜਾ ਰਿਹਾ ਹੈ ਕਿ ਵਿੱਤ ਤੇ ਰੱਖਿਆ ਵਰਗੇ ਅਹਿਮ ਮੰਤਰਾਲਿਆਂ ’ਚੋਂ ਸਹਿਯੋਗੀਆਂ ਨੂੰ ਰਾਜ ਮੰਤਰੀ ਦਾ ਅਹੁਦਾ ਦਿੱਤਾ ਜਾ ਸਕਦਾ ਹੈ। ਤੇਲਗੂ ਦੇਸ਼ਮ ਪਾਰਟੀ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲਾ ਦੀ ਮੰਗ ਕਰ ਸਕਦੀ ਹੈ। ਸੈਰ-ਸਪਾਟਾ, ਸਮਾਜਿਕ ਨਿਆਂ, ਸਸ਼ਕਤੀਕਰਨ, ਹੁਨਰ ਵਿਕਾਸ, ਵਿਗਿਆਨ ਤਕਨਾਲੋਜੀ ਅਤੇ ਧਰਤੀ ਵਿਗਿਆਨ ਵਰਗੇ ਮੰਤਰਾਲੇ ਵੀ ਭਾਈਵਾਲਾਂ ਨੂੰ ਮਿਲ ਸਕਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News