ਵੱਡੀ ਖ਼ਬਰ : ਰਵਨੀਤ ਬਿੱਟੂ ਮੋਦੀ ਸਰਕਾਰ 'ਚ ਬਣ ਸਕਦੇ ਨੇ ਕੈਬਨਿਟ ਮੰਤਰੀ (ਵੀਡੀਓ)

06/09/2024 1:10:43 PM

ਲੁਧਿਆਣਾ : ਭਾਰਤੀ ਜਨਤਾ ਪਾਰਟੀ ਦੇ ਆਗੂ ਨਰਿੰਦਰ ਮੋਦੀ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਉਨ੍ਹਾਂ ਦੀ ਕੈਬਨਿਟ 'ਚ ਕੌਣ-ਕੌਣ ਮੰਤਰੀ ਹੋਣਗੇ, ਇਸ ਨੂੰ ਲੈ ਕੇ ਚਰਚਾਵਾਂ ਜ਼ੋਰਾਂ 'ਤੇ ਹਨ। ਸੂਤਰਾਂ ਦੇ ਮੁਤਾਬਕ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਹਾਰਨ ਵਾਲੇ ਰਵਨੀਤ ਸਿੰਘ ਬਿੱਟੂ ਨੂੰ ਮੋਦੀ ਦੇ ਦਫ਼ਤਰ ਤੋਂ ਫ਼ੋਨ ਆਇਆ ਹੈ ਅਤੇ ਉਨ੍ਹਾਂ ਨੂੰ ਮੋਦੀ 3.0 'ਚ ਥਾਂ ਮਿਲ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ, ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਇਹ ਖ਼ਬਰ

ਰਵਨੀਤ ਬਿੱਟੂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਸਨ, ਹਾਲਾਂਕਿ ਲੋਕ ਸਭਾ ਚੋਣਾਂ ਦੌਰਾਨ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਲੁਧਿਆਣਾ ਤੋਂ ਹਰਾ ਦਿੱਤਾ ਸੀ। ਫਿਲਹਾਲ ਇਹ ਦੱਸਿਆ ਜਾ ਰਿਹਾ ਹੈ ਕਿ ਰਵਨੀਤ ਬਿੱਟੂ ਨੂੰ ਭਾਜਪਾ ਰਾਜ ਸਭਾ ਸੰਸਦ ਮੈਂਬਰ ਬਣਾ ਕੇ ਕੈਬਨਿਟ 'ਚ ਥਾਂ ਦੇ ਸਕਦੀ ਹੈ। ਦੂਜੇ ਪਾਸੇ ਪੰਜਾਬ ਤੋਂ ਹਰਦੀਪ ਪੁਰੀ ਦੇ ਨਾਂ ਦੀਆਂ ਵੀ ਚਰਚਾਵਾਂ ਹਨ ਕਿ ਹਰਦੀਪ ਸਿੰਘ ਪੁਰੀ ਨੂੰ ਵੀ ਕੈਬਨਿਟ 'ਚ ਥਾਂ ਮਿਲ ਸਕਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮੋਦੀ ਸਰਕਾਰ 'ਚ ਕਿਸ ਨੂੰ ਜਗ੍ਹਾ ਮਿਲਦੀ ਹੈ।

ਇਹ ਵੀ ਪੜ੍ਹੋ : ਪੰਜਾਬ ਭਰ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਦਫ਼ਤਰ ਤੇ ਹੋਰ ਅਦਾਰੇ
ਇਨ੍ਹਾਂ ਚਿਹਰਿਆਂ ਨੂੰ ਮੰਤਰੀ ਮੰਡਲ 'ਚ ਕੀਤਾ ਜਾ ਸਕਦਾ ਹੈ ਸ਼ਾਮਲ 
ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਡਾ. ਮਹੇਸ਼ ਸ਼ਰਮਾ, ਅਨਿਲ ਬਲੂਨੀ, ਰਾਧਾ ਮੋਹਨ ਦਾਸ ਅਗਰਵਾਲ, ਐੱਸ. ਪੀ. ਸਿੰਘ ਬਘੇਲ, ਅਨੁਰਾਗ ਠਾਕੁਰ, ਪੀਯੂਸ਼ ਗੋਇਲ, ਮਨਸੁਖ ਮਾਂਡਵੀਆ, ਗਿਰੀਰਾਜ ਸਿੰਘ, ਨਿਤਿਆਨੰਦ ਰਾਏ, ਅਰਜੁਨਰਾਮ ਮੇਘਵਾਲ, ਗਜੇਂਦਰ ਸਿੰਘ ਸ਼ੇਖਾਵਤ, ਰੂਡੀ, ਡਾ. ਵੀ. ਡੀ. ਸ਼ਰਮਾ, ਸ਼ਿਵਰਾਜ ਸਿੰਘ ਚੌਹਾਨ, ਜਯੋਤੀਰਾਦਿਤਿਆ ਸਿੰਧੀਆ, ਵੀਰੇਂਦਰ ਖਟਿਕ, ਕੁਲਸਤੇ, ਰਾਮਵੀਰ ਸਿੰਘ ਵਿਧੂਰੀ, ਕਮਲਜੀਤ ਸਹਿਰਾਵਤ, ਸਮ੍ਰਿਤੀ ਇਰਾਨੀ, ਮਨੋਹਰ ਲਾਲ ਖੱਟਰ, ਰਾਓ ਇੰਦਰਜੀਤ, ਭੂਪੇਂਦਰ ਯਾਦਵ, ਡਾ. ਜਤਿੰਦਰ ਸਿੰਘ, ਵੈਜਯੰਤ ਪਾਂਡਾ, ਅਪਰਾਜਿਤਾ ਗੰਢੂ, ਸ਼ੰਕੂਲ ਸਰਾਂ, ਸੁਰੇਸ਼ ਗੋਪੀ, ਵਿਪਲਵ ਦੇਬ, ਸਰਬਾਨੰਦ ਸੋਨੇਵਾਲ, ਹਰਦੀਪ ਪੁਰੀ, ਵਿਜੇਪਾਲ ਤੋਮਰ, ਤਾਪੀਰ ਗਾਓਂ, ਸੰਜੇ ਬੰਡੀ/ਜੀ ਕਿਸ਼ਨ ਰੈਡੀ, ਪ੍ਰਹਲਾਦ ਜੋਸ਼ੀ, ਸ਼ੋਭਾ ਕਰੰਦਜਲੇ, ਪੀਸੀ ਮੋਹਨ, ਨਰਾਇਣ ਰਾਣੇ, ਸ਼੍ਰੀਪਦ ਨਾਇਕ, ਡਾ. ਭੋਲਾ ਸਿੰਘ, ਅਨੂਪ ਬਾਲਮੀਕੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


 


Babita

Content Editor

Related News