ਮਲਿਆਲਮ ਫਿਲਮ ਇੰਡਸਟਰੀ ''ਚ MeToo ਦਾ ਤੂਫ਼ਾਨ, ਫ਼ਿਲਮ ਨਿਰਦੇਸ਼ਕ ਰੰਜੀਤ ''ਤੇ FIR ਦਰਜ

Saturday, Aug 31, 2024 - 12:14 PM (IST)

ਨਵੀਂ ਦਿੱਲੀ- MeToo ਅੰਦੋਲਨ ਕਾਰਨ ਮਲਿਆਲਮ ਫਿਲਮ ਇੰਡਸਟਰੀ 'ਚ ਇੱਕ ਵਾਰ ਫਿਰ ਹਲਚਲ ਮਚ ਗਈ ਹੈ। ਹੁਣ ਕਈ ਨੌਜਵਾਨ ਅਦਾਕਾਰ ਵੀ ਇਸ ਅੰਦੋਲਨ ਦੇ ਤਹਿਤ ਉਨ੍ਹਾਂ ਨਾਲ ਹੋਏ ਦੁਰਵਿਵਹਾਰ ਬਾਰੇ ਖੁੱਲ੍ਹ ਕੇ ਬੋਲ ਰਹੇ ਹਨ। ਮਸ਼ਹੂਰ ਫਿਲਮ ਨਿਰਦੇਸ਼ਕ ਰੰਜੀਤ 'ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਹਨ ਅਤੇ ਉਨ੍ਹਾਂ ਖਿਲਾਫ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਤਾਜ਼ਾ ਸ਼ਿਕਾਇਤ ਇੱਕ ਨੌਜਵਾਨ ਅਦਾਕਾਰ ਵੱਲੋਂ ਦਰਜ ਕਰਵਾਈ ਗਈ ਹੈ, ਜਿਸ ਨੇ ਦੋਸ਼ ਲਾਇਆ ਹੈ ਕਿ 2012 'ਚ ਰਣਜੀਤ ਨੇ ਉਸ ਨੂੰ ਬੈਂਗਲੁਰੂ ਦੇ ਇੱਕ ਹੋਟਲ 'ਚ ਬੁਲਾ ਕੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ।ਕੋਚੀ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਪੀੜਤ ਨੂੰ ਆਡੀਸ਼ਨ ਦੇ ਬਹਾਨੇ ਬੈਂਗਲੁਰੂ ਦੇ ਇੱਕ ਹੋਟਲ 'ਚ ਬੁਲਾਇਆ ਗਿਆ ਸੀ। ਰਣਜੀਤ ਨੇ ਕਥਿਤ ਤੌਰ 'ਤੇ ਪੀੜਤ ਨੂੰ ਆਪਣੇ ਕੱਪੜੇ ਉਤਾਰਨ ਲਈ ਮਜਬੂਰ ਕੀਤਾ ਅਤੇ ਉਸ 'ਤੇ ਹਮਲਾ ਕਰਦਿਆਂ ਕਿਹਾ ਕਿ ਅਜਿਹਾ ਕਰਨ ਨਾਲ ਉਸ ਨੂੰ ਪ੍ਰਮੁੱਖ ਭੂਮਿਕਾਵਾਂ ਮਿਲਣਗੀਆਂ। ਪੀੜਤ ਦਾ ਕਹਿਣਾ ਹੈ ਕਿ ਉਹ ਇਸ ਨੂੰ ਆਡੀਸ਼ਨ ਪ੍ਰਕਿਰਿਆ ਦਾ ਹਿੱਸਾ ਸਮਝ ਕੇ ਚੁੱਪ ਰਿਹਾ ਅਤੇ ਅਗਲੇ ਦਿਨ ਉਸ ਨੂੰ ਪੈਸੇ ਵੀ ਦੇ ਦਿੱਤੇ ਗਏ।

ਇਹ ਖ਼ਬਰ ਵੀ ਪੜ੍ਹੋ -ਅਦਿਤੀ ਰਾਓ ਹੈਦਰੀ-Siddharth 400 ਪੁਰਾਣੇ ਮੰਦਰ 'ਚ ਕਰਨਗੇ ਵਿਆਹ

ਰਣਜੀਤ ਖਿਲਾਫ ਜਿਨਸੀ ਦੋਸ਼ਾਂ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਬੰਗਾਲੀ ਅਦਾਕਾਰਾ ਸ਼੍ਰੀਲੇਖਾ ਮਿੱਤਰਾ ਨੇ ਵੀ ਉਨ੍ਹਾਂ 'ਤੇ ਬਲਾਤਕਾਰ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ। ਕੋਚੀ ਪੁਲਸ ਨੇ ਉਸ ਦੀ ਸ਼ਿਕਾਇਤ 'ਤੇ ਐੱਫਆਈਆਰ ਦਰਜ ਕੀਤੀ ਹੈ, ਜਿਸ 'ਚ ਦੋਸ਼ ਹੈ ਕਿ ਕੋਚੀ ਦੇ ਇਕ ਹੋਟਲ 'ਚ ਉਸ ਨਾਲ ਬਲਾਤਕਾਰ ਕੀਤਾ ਗਿਆ।ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਰਣਜੀਤ ਨੇ ਕਿਹਾ ਹੈ ਕਿ ਫਿਲਮ 'ਪਲੇਰੀ ਮਾਨਿਕਯਮ' ਦੇ ਆਡੀਸ਼ਨ ਲਈ ਸ਼੍ਰੀਲੇਖਾ ਮਿੱਤਰਾ ਨੂੰ ਬੁਲਾਇਆ ਗਿਆ ਸੀ, ਪਰ ਉਨ੍ਹਾਂ ਨੇ ਉਸ ਨੂੰ ਇਸ ਭੂਮਿਕਾ ਲਈ ਢੁਕਵਾਂ ਨਹੀਂ ਸਮਝਿਆ ਅਤੇ ਉਸ ਨੂੰ ਵਾਪਸ ਭੇਜ ਦਿੱਤਾ।

ਇਹ ਖ਼ਬਰ ਵੀ ਪੜ੍ਹੋ -ਕੰਗਨਾ ਰਣੌਤ ਤੋਂ ਬਾਅਦ 'ਐਮਰਜੈਂਸੀ' ਦੇ ਇਕ ਹੋਰ ਅਦਾਕਾਰ ਨੂੰ ਮਿਲੀਆਂ ਧਮਕੀਆਂ

ਵਧਦੇ ਦਬਾਅ ਦੇ ਵਿਚਕਾਰ, ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਹੇਮ ਕਮੇਟੀ ਦੀ ਰਿਪੋਰਟ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਲਗਾਏ ਗਏ ਦੋਸ਼ਾਂ ਦੀ ਜਾਂਚ ਲਈ ਸੱਤ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜਾਵੇਗਾ। ਇਹ ਜਾਂਚ ਟੀਮ ਇਨ੍ਹਾਂ ਗੰਭੀਰ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕਰਕੇ ਇਨਸਾਫ਼ ਯਕੀਨੀ ਬਣਾਏਗੀ।ਮਲਿਆਲਮ ਫਿਲਮ ਇੰਡਸਟਰੀ 'ਚ #MeToo ਅੰਦੋਲਨ ਦੇ ਤਹਿਤ ਹੋ ਰਹੇ ਇਨ੍ਹਾਂ ਖੁਲਾਸਿਆਂ ਨੇ ਇਕ ਵਾਰ ਫਿਰ ਫਿਲਮ ਇੰਡਸਟਰੀ 'ਚ ਔਰਤਾਂ ਅਤੇ ਨੌਜਵਾਨ ਕਲਾਕਾਰਾਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ 'ਚ ਹੋਰ ਕੀ ਖੁਲਾਸੇ ਹੁੰਦੇ ਹਨ ਅਤੇ ਇਨਸਾਫ਼ ਲਈ ਕੀ ਕਦਮ ਚੁੱਕੇ ਜਾਂਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News