ਮਸਾਬਾ ਨੇ ਖ਼ਾਸ ਅੰਦਾਜ਼ ’ਚ ਮਾਂ ਨੀਨਾ ਗੁਪਤਾ ਨੂੰ ਕੀਤਾ ਬਰਥਡੇਅ ਵਿਸ਼

Saturday, Jun 05, 2021 - 01:00 PM (IST)

ਮਸਾਬਾ ਨੇ ਖ਼ਾਸ ਅੰਦਾਜ਼ ’ਚ ਮਾਂ ਨੀਨਾ ਗੁਪਤਾ ਨੂੰ ਕੀਤਾ ਬਰਥਡੇਅ ਵਿਸ਼

ਮੁੰਬਈ: ਅਦਾਕਾਰਾ ਨੀਨਾ ਗੁਪਤਾ ਅੱਜ ਆਪਣਾ 62ਵਾਂ ਜਨਮ ਦਿਨ ਮਨ੍ਹਾ ਰਹੀ ਹੈ। ਅਦਾਕਾਰਾ ਨੂੰ ਸੋਸ਼ਲ ਮੀਡੀਆ ’ਤੇ ਢੇਰ ਸਾਰੀਆਂ ਸ਼ੁਭਕਾਮਾਨਾਵਾਂ ਮਿਲ ਰਹੀਆਂ ਹਨ। ਅਦਾਕਾਰਾ ਨੂੰ ਧੀ ਮਸਾਬਾ ਗੁਪਤਾ ਨੇ ਖ਼ਾਸ ਅੰਦਾਜ਼ ’ਚ ਵਿਸ਼ ਕੀਤੀ ਹੈ। ਮਸਾਬਾ ਨੇ ਮਾਂ ਦੀ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ ਜੋ ਖ਼ੂਬ ਵਾਇਰਲ ਹੋ ਰਹੀ ਹੈ। 

PunjabKesari
ਤਸਵੀਰ ’ਚ ਨੀਨਾ ਵ੍ਹਾਈਟ ਆਊਟਫਿਟ ’ਚ ਨਜ਼ਰ ਆ ਰਹੀ ਹੈ। ਲਾਈਟ ਮੇਕਅੱਪ ਅਤੇ ਖੁੱਲ੍ਹੇ ਵਾਲ਼ਾਂ ਨਾਲ ਨੀਨਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਨੀਨਾ ਮੂੰਹ ’ਚ ਉਂਗਲੀ ਪਾ ਕੇ ਹੱਸ ਰਹੀ ਹੈ। ਤਸਵੀਰ ਸ਼ੇਅਰ ਕਰਕੇ ਮਸਾਬਾ ਨੇ ਲਿਖਿਆ ਕਿ ‘ਉਮਰ ਨੂੰ ਮਾਤ ਦਿੰਦੇ ਹੋਏ, ਦੁਨੀਆ ਕੀ ਸੋਚੇਗੀ ਇਸ ਦੀ ਪਰਵਾਹ ਕੀਤੇ ਬਿਨਾਂ ਤੁਸੀਂ ਹਮੇਸ਼ਾ ਇੰਝ ਹੀ ਮਸਤੀ ਕਰਦੀ ਰਹੋ। ਹੈਪੀ ਬਰਥਡੇ ਮਾਂ’। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਿਆਰ ਦੇ ਰਹੇ ਹਨ ਅਤੇ ਨੀਨਾ ਨੂੰ ਬਰਥਡੇਅ ਦੀਆਂ ਵਧਾਈਆਂ ਦੇ ਰਹੇ ਹਨ। 

PunjabKesari
ਦੱਸ ਦੇਈਏ ਕਿ ਨੀਨਾ ਵੈਸਟਇੰਡੀਜ਼ ਦੇ ਕ੍ਰਿਕਟਰ ਰਿਚਡਰਸ ਦੇ ਨਾਲ ਰਿਲੇਸ਼ਨ ’ਚ ਸੀ ਜਿਨ੍ਹਾਂ ਤੋਂ ਉਨ੍ਹਾਂ ਦੀ ਧੀ ਮਸਾਬਾ ਗੁਪਤਾ ਹੈ। ਹਾਲਾਂਕਿ ਵਿਵਿਅਨ ਅਤੇ ਨੀਨਾ ਦਾ ਰਿਸ਼ਤਾ ਜ਼ਿਆਦਾ ਲੰਬਾ ਨਹੀਂ ਚੱਲਿਆ ਅਤੇ ਦੋਵਾਂ ਦਾ ਬੇ੍ਰੇਕਅੱਪ ਹੋ ਗਿਆ ਸੀ। ਸਾਲ 2008 ’ਚ ਨੀਨਾ ਨੇ ਲਗਭਗ 50 ਸਾਲ ਦੀ ਉਮਰ ’ਚ ਵਿਵੇਕ ਮਹਿਰਾ ਨਾਲ ਵਿਆਹ ਕੀਤਾ ਸੀ।


author

Aarti dhillon

Content Editor

Related News