ਜ਼ੀ ਸਟੂਡੀਓਜ਼ ਨੇ ਸਰਵਾਈਵਲ ਥ੍ਰਿਲਰ ‘ਜ਼ੋਰਮ’ ਦਾ ਟ੍ਰੇਲਰ ਕੀਤਾ ਰਿਲੀਜ਼

11/25/2023 12:26:50 PM

ਮੁੰਬਈ (ਬਿਊਰੋ) - ਜ਼ੀ ਸਟੂਡੀਓਜ਼ ਮਾਖੀਜਾ ਫਿਲਮਜ਼ ਦੇ ਸਹਿਯੋਗ ਨਾਲ ‘ਜ਼ੋਰਮ’ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ਮੇਕਸ ਨੇ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਅਭਿਨੇਤਾ ਮਨੋਜ ਬਾਜਪਾਈ, ਮੁਹੰਮਦ ਜ਼ੀਸ਼ਾਨ ਅਯੂਬ ਅਤੇ ਸਮਿਤਾ ਤਾਂਬੇ ਦੀਆਂ ਭੂਮਿਕਾ ਵਾਲੀ ਇਹ ਸਰਵਾਈਵਲ ਥ੍ਰਿਲਰ 8 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ : ਤ੍ਰਿਸ਼ਾ ਕ੍ਰਿਸ਼ਨਨ ’ਤੇ ਵਿਵਾਦਿਤ ਟਿੱਪਣੀ ਕਰਨ ਮਗਰੋਂ ਮੰਸੂਰ ਅਲੀ ਖ਼ਾਨ ਨੇ ਜਨਤਕ ਤੌਰ ’ਤੇ ਮੰਗੀ ਮੁਆਫ਼ੀ

ਮਨੋਜ ਇਕ ਅਜਿਹੇ ਪਿਤਾ ਦਾ ਕਿਰਦਾਰ ਨਿਭਾਅ ਰਿਹਾ ਹੈ, ਜੋ ਆਪਣੇ ਬੱਚੇ ਨੂੰ ਆਪਣੇ ਅੱਗੇ ਬੰਨ੍ਹ ਕੇ ਭੱਜ ਰਿਹਾ ਹੈ ਅਤੇ ਜ਼ਿੰਦਗੀ ਦੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ। ਜ਼ੀ ਸਟੂਡੀਓਜ਼ ਦੇ ਸੀ. ਬੀ. ਓ. ਸ਼ਾਰਿਕ ਪਟੇਲ ਦਾ ਕਹਿਣਾ ਹੈ, ‘ਜ਼ੋਰਮ’ ਜੋ ਬਹੁਤ ਹੀ ਮਨੋਰੰਜਕ ਸਫ਼ਰ ਹੈ, ਉਹ ਵਾਕਈ ਕਮਾਲ ਹੈ, ਜੋ ਯਥਾਰਥਵਾਦ ਦਾ ਸੁਮੇਲ ਹੈ। ਸਾਨੂੰ ਆਪਣੀ ਰਚਨਾ ’ਤੇ ਸੱਚਮੁੱਚ ਮਾਣ ਹੈ।’ 

ਇਹ ਖ਼ਬਰ ਵੀ ਪੜ੍ਹੋ : ਨੀਰੂ ਬਾਜਵਾ ਤੇ ਰੁਬਿਨਾ ਬਾਜਵਾ ਨੇ ਬਰਫ 'ਚ ਕੀਤੀ ਖ਼ੂਬ ਮਸਤੀ, ਸਾਂਝੀਆਂ ਕੀਤੀਆਂ ਤਸਵੀਰਾਂ

ਲੇਖਕ-ਨਿਰਦੇਸ਼ਕ ਦੇਵਾਸ਼ੀਸ਼ ਮਖੀਜਾ ਨੇ ਕਿਹਾ, ‘ਇਸ ਸਰਵਾਈਵਲ ਥ੍ਰਿਲਰ ਡਰਾਮਾ ਵਿਚ ਹਿਊਮਨ ਡੈਪਥ ਅਤੇ ਕਈ ਮੁਸ਼ਕਿਲਾਂ ਹੋਣ ਦੇ ਬਾਵਜੂਦ ਜੀਵਨ ਦੀ ਖੋਜ ਨੂੰ ਉਜਾਗਰ ਕੀਤਾ ਗਿਆ ਹੈ। ਮਾਖੀਜਾ ਫਿਲਮ ਵਿਚ ਨਿਰਮਾਤਾ ਅਨੁਪਮਾ ਬੋਸ ਤੇ ਪੂਰੀ ਸ਼ਾਨਦਾਰ, ਨਿਡਰ ਟੀਮ ਅਤੇ ਕਲਾਕਾਰਾਂ ਨੇ ਕੰਮ ਕੀਤਾ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News