ਗਾਇਕ ਦਿਲਜੀਤ ਦੋਸਾਂਝ ਨੇ ਫਿਰ ਤੋੜਿਆ ਵੱਡਾ ਰਿਕਾਰਡ, ਮਿੰਟਾਂ 'ਚ ਵਿਕ ਗਈਆਂ ਸਾਰੀਆਂ ਟਿਕਟਾਂ

Tuesday, Dec 24, 2024 - 05:10 PM (IST)

ਗਾਇਕ ਦਿਲਜੀਤ ਦੋਸਾਂਝ ਨੇ ਫਿਰ ਤੋੜਿਆ ਵੱਡਾ ਰਿਕਾਰਡ, ਮਿੰਟਾਂ 'ਚ ਵਿਕ ਗਈਆਂ ਸਾਰੀਆਂ ਟਿਕਟਾਂ

ਐਂਟਰਟੇਨਮੈਂਟ ਡੈਸਕ- ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅੱਜ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ। ਉਨ੍ਹਾਂ ਨੇ ਹੁਣ ਤੱਕ ਪੰਜਾਬੀ ਇੰਡਟਰਸੀ ਦੀ ਝੋਲੀ ਕਈ ਹਿੱਟ ਗੀਤ ਪਾਏ ਹਨ। ਹੁਣ ਗੋਲਬਲ ਸਟਾਰ ਦਿਲਜੀਤ ਦੋਸਾਂਝ ਲੁਧਿਆਣਾ ਵਾਸੀਆਂ ਲਈ ਨਵਾਂ ਸਾਲ ਖਾਸ ਬਣਾਉਣ ਦੀ ਤਿਆਰੀ 'ਚ ਹਨ। ਆਪਣੇ ਫੈਨਜ਼ ਨੂੰ ਦਿਲਜੀਤ ਨੇ ਵੱਡੀ ਖੁਸ਼ਖਬਰੀ ਦਿੱਤੀ ਹੈ। ਇੱਥੇ ਦੱਸਣਯੋਗ ਹੈ ਕਿ ਦਿਲਜੀਤ ਦਾ ਲਾਈਵ ਕੰਸਰਟ ਚੰਡੀਗੜ੍ਹ ਤੋਂ ਬਾਅਦ ਹੁਣ ਲੁਧਿਆਣਾ ਦੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਵਿਖੇ ਹੋਣ ਵਾਲਾ ਹੈ।

ਇਹ ਵੀ ਪੜ੍ਹੋ- ਠੰਡ 'ਚ ਜ਼ਿਆਦਾ ਦੇਰ ਧੁੱਪ 'ਚ ਬੈਠਣ ਵਾਲੇ ਹੋ ਜਾਣ ਸਾਵਧਾਨ, ਹੋ ਸਕਦੈ ਸਕਿਨ ਕੈਂਸਰ
ਮਿੰਟਾਂ ‘ਚ ਵਿਕੀਆਂ ਟਿਕਟਾਂ
31 ਦਸੰਬਰ ਨੂੰ ਦਿਲਜੀਤ ਦਾ ਕੰਸਰਟ ਲੁਧਿਆਣਾ ਵਿੱਚ ਹੋਵੇਗਾ। ਇਸ ਕੰਸਰਟ ਦੇ ਲਈ ਮੰਗਲਵਾਰ ਨੂੰ ਦੁਪਹਿਰ 2 ਵਜੇ ਤੋਂ ਆਨਲਾਈਨ ਟਿਕਟਾਂ ਬੁਕਿੰਗ ਸ਼ੁਰੂ ਹੋਈ ਸੀ। ਕੁਝ ਹੀ ਸਮੇਂ ਵਿੱਚ ਟਿਕਟਾਂ ਦੀ ਵਿਕਰੀ ਪੂਰੀ ਹੋ ਗਈ। ਕੰਸਰਟ ਦੀ ਲਾਉਂਜ ਟਿਕਟ ਦੀ ਕੀਮਤ 40,000 ਰੁਪਏ, ਫੈਨ ਪਿਟ ਦੀ ਟਿਕਟ ਦੀ ਕੀਮਤ 14,000 ਰੁਪਏ, ਗੋਲਡ ਟਿਕਟ ਦੀ ਕੀਮਤ 8000 ਰੁਪਏ ਅਤੇ ਸਿਲਵਰ ਦੀ ਟਿਕਟ ਦੀ ਕੀਮਤ 8000 ਰੁਪਏ ਰੱਖੀ ਗਈ ਹੈ।

PunjabKesari

ਇਹ ਵੀ ਪੜ੍ਹੋ- 'ਪੁਸ਼ਪਾ 2' ਦਾ ਬਾਕਸ ਆਫਿਸ 'ਤੇ ਦਬਦਬਾ, 18ਵੇਂ ਦਿਨ ਵੀ ਕੀਤੀ ਛੱਪੜਫਾੜ ਕਮਾਈ
ਇੱਥੋਂ ਸ਼ੁਰੂ ਹੋਇਆ ਮਿਊਜ਼ੀਕਲ ਟੂਰ
ਗਾਇਕ ਦਿਲਜੀਤ ਦੋਸਾਂਝ ਦੇ ਕੰਸਰਟ ਭਾਰਤ ਵਿੱਚ ਬਹੁਤ ਹੀ ਸ਼ਾਨਦਾਰ ਰਹੇ ਹਨ। ਦਿਲਜੀਤ ਨੇ ਆਪਣੇ ਦਿਲ-ਲੁਮਿਨਾਟੀ ਟੂਰ ਦੌਰਾਨ ਕਈ ਸ਼ਹਿਰਾਂ ਵਿੱਚ ਦਰਸ਼ਕਾਂ ਦਾ ਮਨ ਮੋਹ ਲਿਆ। ਉਨ੍ਹਾਂ ਦਾ ਮਿਊਜ਼ੀਕਲ ਟੂਰ ਦਿੱਲੀ ਤੋਂ ਸ਼ੁਰੂ ਹੋਇਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਜੈਪੁਰ, ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ ਅਤੇ ਬੈਂਗਲੁਰੂ ਵਿੱਚ ਵੀ ਧਮਾਕੇਦਾਰ ਪ੍ਰਦਰਸ਼ਨ ਕੀਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News