‘ਲੂਟਕੇਸ’ ਨੇ ਆਪਣੀ ਰਿਲੀਜ਼ ਦੇ 3 ਸਾਲ ਪੂਰੇ ਕੀਤੇ

08/01/2023 12:56:10 PM

ਮੁੰਬਈ (ਬਿਊਰੋ)– ਰਾਜੇਸ਼ ਕ੍ਰਿਸ਼ਨਨ ਵਲੋਂ ਨਿਰਦੇਸ਼ਿਤ ‘ਲੂਟਕੇਸ’ ਨੂੰ ਕੁਣਾਲ ਖੇਮੂ ਦੇ ਸਭ ਤੋਂ ਵਧੀਆ ਕੰਮਾਂ ’ਚੋਂ ਇਕ ਮੰਨਿਆ ਜਾਂਦਾ ਹੈ। ਅਦਾਕਾਰ ਨੂੰ ਫ਼ਿਲਮ ਲਈ 2021 ’ਚ ਕਾਮੇਡੀ ’ਚ ਸਰਵੋਤਮ ਅਦਾਕਾਰ ਲਈ ਦਾਦਾ ਸਾਹਿਬ ਫਾਲਕੇ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਐਵਾਰਡ ਵੀ ਮਿਲਿਆ।

ਦਰਸ਼ਕਾਂ ਤੇ ਆਲੋਚਕਾਂ ਦੋਵਾਂ ਵਲੋਂ ਪ੍ਰਸ਼ੰਸਾ ਕੀਤੀ ਗਈ, ‘ਲੂਟਕੇਸ’ ਇਕ ਹਾਸੇ ਦਾ ਦੰਗਾ ਹੈ, ਜਿਸ ’ਚ ਸਹਿ-ਕਲਾਕਾਰ ਰਸਿਕਾ ਦੁੱਗਲ, ਗਜਰਾਜ ਰਾਓ ਹਨ। ਰਣਵੀਰ ਸ਼ੋਰੀ ਤੇ ਵਿਜੇ ਰਾਜ਼ ਮੁੱਖ ਭੂਮਿਕਾਵਾਂ ’ਚ ਹਨ।

ਇਹ ਖ਼ਬਰ ਵੀ ਪੜ੍ਹੋ : 22 ਸਾਲਾਂ ਤੋਂ ਤਾਰਾ ਸਿੰਘ ਦੀ ‘ਗਦਰ’ ਦੇ ਨਾਂ ਹੈ ਇਹ ਰਿਕਾਰਡ, ਕੋਈ ਅਦਾਕਾਰ ਹੁਣ ਤਕ ਤੋੜ ਨਹੀਂ ਸਕਿਆ

ਫ਼ਿਲਮ ਨੰਦਨ ਕੁਮਾਰ (ਕੁਨਾਲ ਖੇਮੂ ਵਲੋਂ ਨਿਭਾਈ ਗਈ) ਨਾਮਕ ਇਕ ਮੱਧ-ਵਰਗੀ ਵਿਅਕਤੀ ਦੇ ਜੀਵਨ ਦੁਆਲੇ ਘੁੰਮਦੀ ਹੈ, ਜੋ ਆਪਣੇ ਪਰਿਵਾਰਕ ਮੁੱਦਿਆਂ ਤੇ ਵਿੱਤੀ ਸੰਕਟ ਵਿਚਾਲੇ ਸੰਤੁਲਨ ਬਣਾਉਣ ਲਈ ਸੰਘਰਸ਼ ਕਰਦਾ ਹੈ।

ਹਾਲਾਂਕਿ ਉਸ ਦੀ ਜ਼ਿੰਦਗੀ ਇਕ ਵੱਡਾ ਮੋੜ ਲੈਂਦੀ ਹੈ, ਜਦੋਂ ਉਹ ਪੈਸੇ ਨਾਲ ਭਰੇ ਇਕ ਲਾਲ ਸੂਟਕੇਸ ਨਾਲ ਟਕਰਾ ਜਾਂਦਾ ਹੈ। ਵਿਸ਼ਵ ਪੱਧਰ ’ਤੇ ਸਿਨੇ ਦਰਸ਼ਕਾਂ ਦਾ ਅਥਾਹ ਪਿਆਰ ਹਾਸਲ ਕਰਨ ਵਾਲੇ ਕੁਨਾਲ ਖੇਮੂ ਨੇ ਇਕ ਵਾਰ ਫਿਰ ਫ਼ਿਲਮ ਰਾਹੀਂ ਆਪਣੀ ਸ਼ਾਨਦਾਰ ਕਾਮਿਕ ਟਾਈਮਿੰਗ ਦਾ ਪ੍ਰਦਰਸ਼ਨ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News