ਸਾਵਧਾਨ! 14, 15, 16 ਤੇ 17 ਅਪ੍ਰੈਲ ਨੂੰ ਪੰਜਾਬ ਸਣੇ ਕਈ ਸੂਬਿਆਂ ''ਚ ਪਵੇਗਾ ਭਾਰੀ ਮੀਂਹ, ਹਾਈ ਅਲਰਟ ਜਾਰੀ

Tuesday, Apr 14, 2026 - 02:18 AM (IST)

ਸਾਵਧਾਨ! 14, 15, 16 ਤੇ 17 ਅਪ੍ਰੈਲ ਨੂੰ ਪੰਜਾਬ ਸਣੇ ਕਈ ਸੂਬਿਆਂ ''ਚ ਪਵੇਗਾ ਭਾਰੀ ਮੀਂਹ, ਹਾਈ ਅਲਰਟ ਜਾਰੀ

ਵੈੱਬ ਡੈਸਕ : ਦੇਸ਼ ਭਰ ਵਿੱਚ ਪ੍ਰੀ-ਮਾਨਸੂਨ (Pre-Monsoon) ਨੇ ਦਸਤਕ ਦੇ ਦਿੱਤੀ ਹੈ, ਜਿਸ ਕਾਰਨ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਗਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਇੱਕ ਤਾਜ਼ਾ ਚਿਤਾਵਨੀ ਜਾਰੀ ਕਰਦਿਆਂ ਦੱਸਿਆ ਹੈ ਕਿ 14, 15, 16 ਅਤੇ 17 ਅਪ੍ਰੈਲ ਨੂੰ ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਅਨੁਸਾਰ, ਆਉਣ ਵਾਲੇ ਚਾਰ ਦਿਨਾਂ ਦੌਰਾਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਲੱਦਾਖ ਅਤੇ ਉੱਤਰ ਪ੍ਰਦੇਸ਼ ਵਿੱਚ ਮੌਸਮ ਖਰਾਬ ਰਹੇਗਾ। ਇਸ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ, ਧੂੜ ਭਰੀ ਅੰਨ੍ਹੇਰੀ ਆਉਣ ਅਤੇ ਬਿਜਲੀ ਗਰਜਣ ਦੇ ਨਾਲ-ਨਾਲ ਭਾਰੀ ਮੀਂਹ ਪੈ ਸਕਦਾ ਹੈ। ਵਿਭਾਗ ਨੇ ਕੁਝ ਜ਼ਿਲ੍ਹਿਆਂ ਵਿੱਚ ਗੜੇਮਾਰੀ ਹੋਣ ਦੀ ਸੰਭਾਵਨਾ ਵੀ ਜਤਾਈ ਹੈ।

ਸਿਰਫ਼ ਉੱਤਰੀ ਭਾਰਤ ਹੀ ਨਹੀਂ, ਸਗੋਂ ਕੇਰਲ ਅਤੇ ਕਰਨਾਟਕ ਵਰਗੇ ਦੱਖਣੀ ਰਾਜਾਂ ਵਿੱਚ ਵੀ 14 ਤੋਂ 17 ਅਪ੍ਰੈਲ ਤੱਕ ਭਾਰੀ ਬਾਰਿਸ਼ ਦਾ ਅਲਰਟ ਹੈ। ਇਸ ਤੋਂ ਇਲਾਵਾ ਤਾਮਿਲਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਉੱਤਰ-ਪੂਰਬੀ ਭਾਰਤ ਦੇ ਰਾਜਾਂ (ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਮਨੀਪੁਰ ਆਦਿ) ਵਿੱਚ ਵੀ ਬੱਦਲ ਰੱਜ ਕੇ ਵਰ੍ਹਨਗੇ। 

ਮੌਸਮ ਵਿੱਚ ਆਏ ਇਸ ਬਦਲਾਅ ਕਾਰਨ ਲੋਕਾਂ ਨੂੰ ਵਧ ਰਹੀ ਗਰਮੀ ਤੋਂ ਵੱਡੀ ਰਾਹਤ ਮਿਲੇਗੀ। ਮੌਸਮ ਮਾਹਿਰਾਂ ਅਨੁਸਾਰ, ਸਾਲ 2025 ਵਿੱਚ ਦੇਸ਼ ਭਰ ਵਿੱਚ ਹੋਈ ਸ਼ਾਨਦਾਰ ਬਾਰਿਸ਼ ਤੋਂ ਬਾਅਦ ਇਸ ਸਾਲ ਵੀ ਚੰਗੀ ਬਾਰਿਸ਼ ਦੀ ਉਮੀਦ ਹੈ, ਹਾਲਾਂਕਿ ਅਲ-ਨੀਨੋ ਦੇ ਪ੍ਰਭਾਵ ਕਾਰਨ ਮਾਨਸੂਨ 'ਤੇ ਪੈਣ ਵਾਲੇ ਅਸਰ ਦੀਆਂ ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਸਾਵਧਾਨੀ ਵਰਤਣ ਅਤੇ ਬਿਜਲੀ ਗਰਜਣ ਵੇਲੇ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ ਕੀਤੀ ਹੈ।


author

Inder Prajapati

Content Editor

Related News