ਸਾਵਧਾਨ! ਇਨ੍ਹਾਂ ਲੋਕਾਂ ਦੇ ਕੱਟੇ ਜਾਣਗੇ ਕੁਨੈਕਸ਼ਨ, ਲਾਗੂ ਹੋਈਆਂ ਸਖ਼ਤ ਸ਼ਰਤਾਂ, ਪੜ੍ਹੋ ਪੂਰੀ DETAIL

Friday, Apr 10, 2026 - 10:31 AM (IST)

ਸਾਵਧਾਨ! ਇਨ੍ਹਾਂ ਲੋਕਾਂ ਦੇ ਕੱਟੇ ਜਾਣਗੇ ਕੁਨੈਕਸ਼ਨ, ਲਾਗੂ ਹੋਈਆਂ ਸਖ਼ਤ ਸ਼ਰਤਾਂ, ਪੜ੍ਹੋ ਪੂਰੀ DETAIL

ਮੋਹਾਲੀ (ਰਣਬੀਰ) : ਗਰਮੀਆਂ ਦੇ ਮੌਸਮ ਦੇ ਮੱਦੇਨਜ਼ਰ ਪਾਣੀ ਦੀ ਬਰਬਾਦੀ ਰੋਕਣ ਲਈ ਨਿਗਮ ਨੇ ਸਖ਼ਤ ਕਦਮ ਚੁੱਕਣ ਦੀ ਤਿਆਰੀ ਕਰ ਲਈ ਹੈ। ਇਸ ਲਈ ਨਿਗਮ ਨੇ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਹੈ। ਇਸ ਤਹਿਤ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੇ ਕੁਨੈਕਸ਼ਨ ਕੱਟੇ ਜਾਣਗੇ। ਇਸ ਏਜੰਡਾ ਵੀਰਵਾਰ ਨੂੰ ਹੋਈ ਅੰਤਿਮ ਹਾਊਸ ਮੀਟਿੰਗ ’ਚ ਪੇਸ਼ ਕੀਤਾ ਗਿਆ, ਜਿਸ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਹ ਮੌਜੂਦਾ ਹਾਊਸ ਦੇ ਕਾਰਜਕਾਲ ਦੀ ਆਖ਼ਰੀ ਮੀਟਿੰਗ ਸੀ। ਨਵੇਂ ਨਿਯਮਾਂ ਮੁਤਾਬਕ ਘਰਾਂ ਦੇ ਵਿਹੜਿਆਂ ਜਾਂ ਬਗ਼ੀਚਿਆਂ ’ਚ ਪਾਈਪ ਲਾ ਕੇ ਪਾਣੀ ਦੇਣ ਦੀ ਮਨਾਹੀ ਹੋਵੇਗੀ। ਇਸ ਤੋਂ ਇਲਾਵਾ ਪਾਈਪ ਨਾਲ ਗੱਡੀਆਂ ਧੋਣ, ਸੜਕਾਂ, ਬਰਾਂਡਿਆਂ ਜਾਂ ਬਾਲਕਨੀਆਂ ਨੂੰ ਪਾਣੀ ਨਾਲ ਧੋਣ ’ਤੇ ਵੀ ਪਾਬੰਦੀ ਲਾਈ ਗਈ ਹੈ। ਮੇਨ ਲਾਈਨ ਤੋਂ ਟੁੱਲੂ ਪੰਪ ਜਾਂ ਬੂਸਟਰ ਲਾ ਕੇ ਪਾਣੀ ਖਿੱਚਣਾ ਸਖ਼ਤ ਤੌਰ ’ਤੇ ਰੋਕਿਆ ਜਾਵੇਗਾ। ਮਤੇ ’ਚ ਇਹ ਵੀ ਸਪੱਸ਼ਟ ਕੀਤਾ ਕਿ ਘਰ ਦੀ ਹੱਦ ਅੰਦਰ ਤਿੰਨ ਮੀਟਰ ਤੱਕ ਦੀ ਪਾਈਪ ਲਾਈਨ ’ਚ ਕਿਸੇ ਤਰ੍ਹਾਂ ਦੀ ਲੀਕੇਜ ਨਹੀਂ ਹੋਣੀ ਚਾਹੀਦੀ। ਨਾਲ ਹੀ ਛੱਤਾਂ ’ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਜਾਂ ਡਿਜ਼ਰਟ ਕੂਲਰਾਂ ’ਚ ਸਿੱਧੀ ਪਾਈਪ ਲਾ ਕੇ ਪਾਣੀ ਭਰਨਾ ਤੇ ਉਸ ਨੂੰ ਓਵਰਫਲੋ ਹੋਣ ਦੇਣਾ ਵੀ ਮਨਾਹੀ ਹੋਵੇਗਾ।

ਇਹ ਵੀ ਪੜ੍ਹੋ : PUNJAB : ਹਾਜ਼ਰੀ ਨੂੰ ਲੈ ਕੇ ਅਧਿਆਪਕਾਂ ਲਈ ਪਿਆ ਵੱਡਾ ਪੰਗਾ, ਪੜ੍ਹੋ ਕੀ ਹੈ ਪੂਰਾ ਮਾਮਲਾ

ਇਹ ਹਨ ਸ਼ਰਤਾਂ

ਪਾਣੀ ਦੀ ਦੁਰਵਰਤੋਂ ਰੋਕਣ ਲਈ ਪਹਿਲੀ ਵਾਰ ਨਿਯਮ ਤੋੜਨ ’ਤੇ ਇਕ ਹਜ਼ਾਰ ਰੁਪਏ ਦਾ ਜੁਰਮਾਨਾ, ਜਿਸ ਨੂੰ ਚਿਤਾਵਨੀ ਮੰਨਿਆ ਜਾਵੇਗਾ। ਦੂਜੀ ਵਾਰ ਉਲੰਘਣਾ ਕਰਨ ’ਤੇ 2000 ਰੁਪਏ ਜੁਰਮਾਨਾ ਲੱਗੇਗਾ, ਜੋ ਪਾਣੀ ਦੇ ਬਿੱਲ ’ਚ ਜੋੜ ਕੇ ਭੇਜਿਆ ਜਾਵੇਗਾ। ਤੀਜੀ ਵਾਰ ਨਿਯਮਾਂ ਦੀ ਉਲੰਘਣਾ ਕਰਨ ’ਤੇ ਬਿਨਾਂ ਨੋਟਿਸ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਕੱਟੇ ਗਏ ਕੁਨੈਕਸ਼ਨ ਨੂੰ ਮੁੜ ਜੋੜਨ ਲਈ 5 ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ ਤੇ ਭਵਿੱਖ ’ਚ ਪਾਣੀ ਦੀ ਬਰਬਾਦੀ ਨਾ ਕਰਨ ਸਬੰਧੀ ਹਲਫ਼ਨਾਮਾ ਦੇਣਾ ਵੀ ਲਾਜ਼ਮੀ ਹੋਵੇਗਾ।

ਮਟੌਰ, ਸ਼ਾਹੀਮਾਜਰਾ, ਮਦਨਪੁਰਾ, ਸੁਹਾਣਾ ਤੇ ਕੁੰਬੜਾ ’ਤੇ ਵੀ ਲਾਗੂ ਹੋਵੇਗਾ ਨਿਯਮ

ਇਹ ਨਿਯਮ ਫ਼ੇਜ਼ 1 ਤੋਂ 11, ਸੈਕਟਰ 48-ਸੀ, 65-ਈ, 66 ਤੋਂ 71 ਤੇ 76 ਤੋਂ 80 ਤੱਕ ਦੇ ਇਲਾਕਿਆਂ ’ਚ ਲਾਗੂ ਕੀਤੇ ਜਾਣਗੇ। ਨਾਲ ਹੀ ਇੰਡਸਟਰੀਅਲ ਏਰੀਆ ਫ਼ੇਜ਼-1 ਤੋਂ 5, ਫ਼ੇਜ਼-6, ਫ਼ੇਜ਼ 8ਬੀ ਤੇ ਫ਼ੇਜ਼-9 ਨੂੰ ਵੀ ਇਸ ’ਚ ਸ਼ਾਮਲ ਕੀਤਾ ਗਿਆ ਹੈ। ਨਿਗਮ ਹਦਬੰਦੀ ਹੇਠ ਆਉਂਦੇ ਪਿੰਡ ਮਟੌਰ, ਸ਼ਾਹੀਮਾਜਰਾ, ਮਦਨਪੁਰਾ, ਸੁਹਾਣਾ, ਕੁੰਬੜਾ ਤੇ ਮੋਹਾਲੀ ਪਿੰਡ ਵੀ ਇਨ੍ਹਾਂ ਨਿਯਮਾਂ ਦੇ ਦਾਇਰੇ ’ਚ ਆਉਣਗੇ। ਮੀਟਿੰਗ ’ਚ ਮੁਲਾਜ਼ਮਾਂ ਤੋਂ ਇਲਾਵਾ ਟੇਬਲ ਆਈਟਮ ਵਜੋਂ ਵੀ ਕੁੱਝ ਮਤੇ ਰੱਖੇ ਗਏ, ਜਿਨ੍ਹਾਂ ਨੂੰ ਹਾਊਸ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ।

ਇਹ ਵੀ ਪੜ੍ਹੋ : ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫ਼ੈਸਲਾ, ਕੇਸ ਦਾ ਸਾਰਾ ਰਿਕਾਰਡ ਹੁਣ...

ਅੰਤਿਮ ਮੀਟਿੰਗ ’ਚ ਤਕਰਾਰ ਭੁੱਲਾ ਕੇ ਇਕਜੁੱਟ ਨਜ਼ਰ ਆਏ ਕੌਂਸਲਰ

ਮੋਹਾਲੀ ਨਿਗਮ ਦੇ ਮੌਜੂਦਾ ਹਾਊਸ ਦਾ ਕਾਰਜਕਾਲ ਪੂਰਾ ਹੋਣ ਮੌਕੇ ’ਤੇ ਆਖ਼ਰੀ ਮੀਟਿੰਗ ਭਾਵੁਕ ਤੇ ਯਾਦਗਾਰ ਪਲਾਂ ਨਾਲ ਭਰੀ ਰਹੀ। ਮੇਅਰ ਜੀਤੀ ਸਿੱਧੂ ਦੀ ਅਗਵਾਈ ਹੇਠ ਬੁਲਾਈ ਮੀਟਿੰਗ ’ਚ ਹਾਊਸ ਦੇ ਸਾਰੇ ਮੈਂਬਰਾਂ ਨੇ ਹਾਜ਼ਰੀ ਲਗਵਾਈ ਤੇ ਕਾਰਜਕਾਲ ਦੇ ਅਨੁਭਵ ਸਾਂਝੇ ਕੀਤੇ। ਮੀਟਿੰਗ ਦੌਰਾਨ ਆਮ ਤੌਰ ’ਤੇ ਦੇਖੇ ਜਾਣ ਵਾਲੇ ਰਾਜਨੀਤਿਕ ਅੰਤਰ ਤੇ ਤਕਰਾਰਾਂ ਤੋਂ ਇਲਾਵਾ ਮਾਹੌਲ ਕਾਫੀ ਦੋਸਤਾਨਾ ਰਿਹਾ। ਵੱਖ-ਵੱਖ ਪਾਰਟੀਆਂ ਦੇ ਕੌਂਸਲਰਾਂ ਨੇ ਪਿਛਲੇ ਸਮੇਂ ਦੌਰਾਨ ਹੋਈਆਂ ਚਰਚਾਵਾਂ, ਤਕਰਾਰਾਂ ਤੇ ਗਿਲੇ-ਸ਼ਿਕਵੇ ਭੁਲਾ ਕੇ ਇਕ-ਦੂਜੇ ਨਾਲ ਮਿਲਾਪ ਦਾ ਸੰਦੇਸ਼ ਦਿੱਤਾ। ਕਈ ਮੈਂਬਰਾਂ ਨੇ ਆਪਣੇ ਕਾਰਜਕਾਲ ਦੌਰਾਨ ਕੀਤੇ ਵਿਕਾਸ ਕਾਰਜਾਂ ਤੇ ਸਾਹਮਣੇ ਆਈਆਂ ਚੁਣੌਤੀਆਂ ਬਾਰੇ ਵੀ ਵਿਚਾਰ ਪ੍ਰਗਟ ਕੀਤੇ। ਮੇਅਰ ਜੀਤੀ ਸਿੱਧੂ ਨੇ ਸੰਬੋਧਨ ’ਚ ਹਾਊਸ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਵੇਂ ਰਾਜਨੀਤਿਕ ਵਿਚਾਰ ਵੱਖ-ਵੱਖ ਰਹੇ ਹੋਣ ਪਰ ਸ਼ਹਿਰ ਦੇ ਵਿਕਾਸ ਲਈ ਸਾਰਿਆਂ ਨੇ ਮਿਲ ਕੇ ਕੰਮ ਕੀਤਾ। ਉਨ੍ਹਾਂ ਕਿਹਾ ਕਿ ਹਾਊਸ ਨੇ ਮੋਹਾਲੀ ਦੇ ਬੁਨਿਆਦੀ ਢਾਂਚੇ, ਸਫ਼ਾਈ ਪ੍ਰਬੰਧ ਤੇ ਲੋਕ-ਹਿਤੀ ਯੋਜਨਾਵਾਂ ਨੂੰ ਅੱਗੇ ਵਧਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਅੰਤ ’ਚ ਸਾਰੇ ਮੈਂਬਰਾਂ ਨੇ ਇਕੱਠੇ ਹੋ ਕੇ ਗਰੁੱਪ ਫੋਟੋ ਕਰਵਾਈ। ਇਸ ਦੌਰਾਨ ਹਾਸੇ-ਮਜ਼ਾਕ ਤੇ ਪੁਰਾਣੀਆਂ ਯਾਦਾਂ ਨੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਕਈ ਮੈਂਬਰਾਂ ਨੇ ਇਕ-ਦੂਜੇ ਨਾਲ ਗਲੇ ਮਿਲ ਕੇ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਸਾਂਝੀਆਂ ਕੀਤੀਆਂ। ਇਹ ਆਖ਼ਰੀ ਬੈਠਕ ਸਿਰਫ਼ ਪ੍ਰਸ਼ਾਸਕੀ ਕਾਰਵਾਈ ਨਹੀਂ ਸੀ, ਸਗੋਂ ਇਹ ਇਕ ਅਜਿਹਾ ਮੌਕਾ ਬਣਿਆ ਜਿੱਥੇ ਸਿਆਸੀ ਵੱਖਰਾਪਣ ਤੋਂ ਉਪਰ ਉੱਠ ਕੇ ਸਾਰੇ ਮੈਂਬਰਾਂ ਨੇ ਇਕਜੁੱਟਤਾ ਤੇ ਸਹਿਯੋਗ ਦਾ ਸੰਦੇਸ਼ ਦਿੱਤਾ। ਮੌਜੂਦਾ ਹਾਊਸ ਦੀ ਇਹ ਵਿਦਾਈ ਮੀਟਿੰਗ ਮੋਹਾਲੀ ਨਿਗਮ ਇਤਿਹਾਸ ’ਚ ਯਾਦਗਾਰ ਪਲ ਵਜੋਂ ਯਾਦ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News