ਇਤਿਹਾਸਕ ਵਿਸ਼ਿਆਂ ’ਤੇ ਬਣੀ ਮੌਜੂਦਾ ਫ਼ਿਲਮਾਂ ਕਾਲਪਨਿਕ ਚੌਵਿਨਵਾਦ ’ਚ ਡੁੱਬੀ : ਅਮਿਤਾਭ ਬੱਚਨ
Friday, Dec 16, 2022 - 04:55 PM (IST)
ਕੋਲਕਾਤਾ (ਭਾਸ਼ਾ) - ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੇ ਵੀਰਵਾਰ ਨੂੰ ਭਾਰਤੀ ਸਿਨੇਮਾ ਦੇ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਤਿਹਾਸਿਕ ਵਿਸ਼ਿਆਂ ’ਤੇ ਬਣਨ ਵਾਲੀਆਂ ਮੌਜੂਦਾ ਦੌਰ ਦੀਆਂ ਫ਼ਿਲਮਾਂ ਕਾਲਪਨਿਕ ਚੌਵਿਨਵਾਦ ਨਾਲ ਭਰੀਆਂ ਹੋਈਆਂ ਹਨ।
ਅਮਿਤਾਭ ਬੱਚਨ ਨੇ 28ਵੇਂ ਕੋਲਕਾਤਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ (ਕੇ. ਆਈ. ਐੱਫ. ਐੱਫ.) ਦੇ ਉਦਘਾਟਨ ਦੀ ਘੋਸ਼ਣਾ ਕਰਦੇ ਹੋਏ ਆਪਣੇ ਭਾਸ਼ਣ ’ਚ ਕਿਹਾ ਕਿ ਭਾਰਤੀ ਫ਼ਿਲਮ ਉਦਯੋਗ ਨੇ ਹਮੇਸ਼ਾ ਹਿੰਮਤ ਦਾ ਪ੍ਰਚਾਰ ਕੀਤਾ ਹੈ ਅਤੇ ਸਮਾਨਤਾਵਾਦੀ ਭਾਵਨਾ ਨੂੰ ਜ਼ਿੰਦਾ ਰੱਖਣ ’ਚ ਕਾਮਯਾਬ ਰਿਹਾ ਹੈ।
ਦੱਸ ਦਈਏ ਕਿ ਸ਼ੁਰੂਆਤੀ ਦੌਰ ਨੂੰ ਲੈ ਕੇ ਹੁਣ ਤੱਕ ਸਿਨੇਮਾ ਦੀ ਵਿਸ਼ਾ-ਵਸਤੂ ਦੀ ਸਮੱਗਰੀ ’ਚ ਕਈ ਬਦਲਾਅ ਹੋਏ ਹਨ। ਮਿਥਿਹਾਸਕ ਫ਼ਿਲਮਾਂ ਅਤੇ ਸਮਾਜਵਾਦੀ ਸਿਨੇਮਾ ਤੋਂ ਲੈ ਕੇ ‘ਐਂਗਰੀ ਯੰਗ ਮੈਨ’ ਦੇ ਆਗਮਨ ਤੱਕ।
ਉਨ੍ਹਾਂ ਕਿਹਾ ਕਿ ਹਰ ਦੌਰ ’ਚ ਵੱਖ-ਵੱਖ ਵਿਸ਼ਿਆਂ ’ਤੇ ਬਣੀਆਂ ਫ਼ਿਲਮਾਂ ਨੇ ਦਰਸ਼ਕਾਂ ਨੂੰ ਉਸ ਸਮੇਂ ਦੀ ਰਾਜਨੀਤੀ ਅਤੇ ਸਮਾਜਿਕ ਸਰੋਕਾਰਾਂ ਤੋਂ ਜਾਣੂ ਕਰਵਾਇਆ ਹੈ। ਹੁਣ ਵੀ ਭਾਰਤੀ ਸਿਨੇਮਾ ਵਲੋਂ ਨਾਗਰਿਕ ਅਧਿਕਾਰਾਂ ਅਤੇ ਆਜ਼ਾਦੀ ’ਤੇ ਸਵਾਲ ਉਠਾਏ ਜਾ ਰਹੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।