ਪ੍ਰੇਮੀ ਨਾਲ KHUSHI KAPOOR ਨੇ ਕੀਤਾ ਰੈਂਪ ਵਾਕ, ਦੋਵਾਂ ਨੇ ਸ਼ੋਅ ਨੂੰ ਲਗਾਏ ਚਾਰ ਚੰਨ

Tuesday, Jul 30, 2024 - 03:39 PM (IST)

ਪ੍ਰੇਮੀ ਨਾਲ KHUSHI KAPOOR ਨੇ ਕੀਤਾ ਰੈਂਪ ਵਾਕ, ਦੋਵਾਂ ਨੇ ਸ਼ੋਅ ਨੂੰ ਲਗਾਏ ਚਾਰ ਚੰਨ

ਮੁੰਬਈ- ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਛੋਟੀ ਬੇਟੀ ਖੁਸ਼ੀ ਕਪੂਰ ਨੇ ਐਕਟਿੰਗ ਦੀ ਦੁਨੀਆ 'ਚ ਐਂਟਰੀ ਕਰ ਲਈ ਹੈ। ਉਸ ਨੇ 'ਦਿ ਆਰਚੀਜ਼' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਜਿਸ 'ਚ ਹੋਰ ਸਟਾਰ ਬੱਚੇ ਵੀ ਸਨ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਇਸ ਤੋਂ ਇਲਾਵਾ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਅਦਾਕਾਰ ਵੇਦਾਂਗ ਰੈਨਾ ਨਾਲ ਉਸ ਦੇ ਅਫੇਅਰ ਦੀਆਂ ਖਬਰਾਂ ਆ ਰਹੀਆਂ ਹਨ। ਦੋਹਾਂ ਨੇ 'ਦਿ ਆਰਚੀਜ਼' 'ਚ ਇਕੱਠੇ ਕੰਮ ਕੀਤਾ ਹੈ।

PunjabKesari

ਤੁਹਾਨੂੰ ਦੱਸ ਦੇਈਏ ਕਿ ਖੁਸ਼ੀ ਅਤੇ ਵੇਦਾਂਗ ਦੀ ਲਵ ਸਟੋਰੀ ਜ਼ੋਇਆ ਅਖਤਰ ਦੀ ਫ਼ਿਲਮ 'ਦਿ ਆਰਚੀਜ਼' ਨਾਲ ਸ਼ੁਰੂ ਹੋਈ ਹੈ। ਹੁਣ ਇੱਕ ਵਾਰ ਫਿਰ ਤੋਂ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ, ਅਸਲ 'ਚ ਇਸ ਜੋੜੇ ਨੇ ਇੱਕ ਫੈਸ਼ਨ ਸ਼ੋਅ 'ਚ ਇਕੱਠੇ ਰੈਂਪ ਵਾਕ ਕੀਤਾ ਸੀ। ਖੁਸ਼ੀ ਅਤੇ ਵੇਦਾਂਗ ਨੂੰ ਇੰਡੀਆ ਕਾਊਚਰ ਵੀਕ 2024 ਸ਼ੋਅ 'ਚ ਦੇਖਿਆ ਗਿਆ ਸੀ। ਉਸ ਨੇ ਮਸ਼ਹੂਰ ਡਿਜ਼ਾਈਨਰ ਗੌਰਵ ਗੁਪਤਾ ਦੇ ਪਹਿਰਾਵੇ ਪਹਿਨੇ ਸਨ। ਦੋਵਾਂ ਨੇ ਸ਼ੋਅ ਸਟਾਪਰ ਦੇ ਤੌਰ 'ਤੇ ਰੈਂਪ 'ਤੇ ਵਾਕ ਕੀਤਾ। ਵੀਡੀਓ ਅਤੇ ਤਸਵੀਰਾਂ 'ਚ ਉਨ੍ਹਾਂ ਦੀ ਕੈਮਿਸਟਰੀ ਸਾਫ ਨਜ਼ਰ ਆ ਰਹੀ ਹੈ। ਦੋਵੇਂ ਇਕ-ਦੂਜੇ ਤੋਂ ਅੱਖਾਂ ਨਹੀਂ ਹਟਾ ਪਾ ਰਹੇ ਸਨ।

PunjabKesari

ਇਸ ਮੌਕੇ 'ਤੇ ਖੁਸ਼ੀ ਕਪੂਰ ਦੇ ਲੁੱਕ ਦੀ ਗੱਲ ਕਰੀਏ ਤਾਂ ਖੁਸ਼ੀ ਆਫ ਵ੍ਹਾਈਟ ਕਲਰ ਦੇ ਲਹਿੰਗਾ 'ਚ ਨਜ਼ਰ ਆਈ। ਉਸ ਨੇ ਮੋਤੀਆਂ ਨਾਲ ਬਣਿਆ ਫਿਸ਼ ਕੱਟ ਲਹਿੰਗਾ ਪਾਇਆ ਸੀ ਅਤੇ ਵੇਦਾਂਗ ਕਾਲੇ ਰੰਗ ਦੀ ਸ਼ੇਰਵਾਨੀ 'ਚ ਨਜ਼ਰ ਆ ਰਿਹਾ ਸੀ। ਉਂਝ ਤਾਂ ਦੋਵੇਂ ਈਵੈਂਟ 'ਚ ਕਾਫੀ ਖੂਬਸੂਰਤ ਲੱਗ ਰਹੇ ਸਨ। ਹਾਲਾਂਕਿ, ਜੋੜੇ ਨੇ ਕਦੇ ਵੀ ਮੀਡੀਆ ਦੇ ਸਾਹਮਣੇ ਆਪਣੇ ਰਿਸ਼ਤੇ ਦੀ ਪੁਸ਼ਟੀ ਨਹੀਂ ਕੀਤੀ, ਪਰ ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ ਹੈ।ਖੁਸ਼ੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਇਬਰਾਹਿਮ ਅਲੀ ਖ਼ਾਨ ਨਾਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਲਵ ਟੂਡੇ ਦੇ ਹਿੰਦੀ ਰੀਮੇਕ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਫ਼ਿਲਮ 'ਚ ਉਹ ਆਮਿਰ ਖ਼ਾਨ ਦੇ ਬੇਟੇ ਜੁਨੈਦ ਖ਼ਾਨ ਹਨ।


author

Priyanka

Content Editor

Related News