ਧੀ ਮਾਲਤੀ ਦੀ ਸੁਰੱਖਿਆ ਨੂੰ ਲੈ ਕੇ Priyanka Chopra ਦਾ ਵੱਡਾ ਖੁਲਾਸਾ; ਅਣਪਛਾਤੇ ਸ਼ਖਸ ਨੇ ਸਕੂਲ ਤੋਂ ਘਰ ਤੱਕ ਕੀਤਾ ਸੀ ਪਿੱਛਾ
Thursday, Mar 12, 2026 - 12:38 PM (IST)
ਮੁੰਬਈ - ਬਾਲੀਵੁੱਡ ਅਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਆਪਣੀ ਧੀ ਮਾਲਤੀ ਮੈਰੀ ਨੂੰ ਲੈ ਕੇ ਕਾਫੀ ਸੁਰੱਖਿਅਤ ਹਨ। ਹਾਲ ਹੀ 'ਚ ਇਕ ਪੌਡਕਾਸਟ ਦੌਰਾਨ ਪ੍ਰਿਯੰਕਾ ਨੇ ਇਕ ਹੈਰਾਨ ਕਰਨ ਵਾਲੀ ਘਟਨਾ ਦਾ ਜ਼ਿਕਰ ਕੀਤਾ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਚਾਰ ਸਾਲ ਦੀ ਧੀ ਲਈ ਸਖ਼ਤ ਸੁਰੱਖਿਆ ਰੱਖਣੀ ਪਈ,।
ਕੀ ਹੈ ਪੂਰਾ ਮਾਮਲਾ?
ਪ੍ਰਿਯੰਕਾ ਨੇ 'ਨੌਟ ਸਕਿਨੀ ਬਟ ਨੌਟ ਫੈਟ' ਪੌਡਕਾਸਟ 'ਚ ਦੱਸਿਆ ਕਿ ਇਕ ਵਾਰ ਇਕ ਅਣਪਛਾਤੇ ਵਿਅਕਤੀ ਨੇ ਮਾਲਤੀ ਦਾ ਉਸ ਦੇ ਸਕੂਲ ਤੋਂ ਲੈ ਕੇ ਘਰ ਤੱਕ ਪਿੱਛਾ ਕੀਤਾ ਸੀ। ਇੰਨਾ ਹੀ ਨਹੀਂ, ਉਸ ਵਿਅਕਤੀ ਨੇ ਬਿਨਾਂ ਇਜਾਜ਼ਤ ਮਾਲਤੀ ਦੀ ਰਿਕਾਰਡਿੰਗ ਵੀ ਕੀਤੀ ਸੀ। ਇਸ ਘਟਨਾ ਤੋਂ ਬਾਅਦ ਪ੍ਰਿਯੰਕਾ ਅਤੇ ਨਿਕ ਨੇ ਮਾਲਤੀ ਦੀ ਸੁਰੱਖਿਆ ਵਧਾ ਦਿੱਤੀ ਹੈ ਤਾਂ ਜੋ ਕੋਈ ਵੀ ਉਸ ਦੀ ਗੈਰ-ਕਾਨੂੰਨੀ ਤਰੀਕੇ ਨਾਲ ਰਿਕਾਰਡਿੰਗ ਨਾ ਕਰ ਸਕੇ।
ਧੀ ਦੀ ਨਿੱਜਤਾ ਦਾ ਸਨਮਾਨ
ਅਦਾਕਾਰਾ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਲਈ ਜਨਤਕ ਜੀਵਨ ਚੁਣਿਆ ਹੈ, ਪਰ ਮਾਲਤੀ ਵੱਡੀ ਹੋ ਕੇ ਕੀ ਚਾਹੁੰਦੀ ਹੈ, ਇਹ ਉਸ ਦਾ ਆਪਣਾ ਫੈਸਲਾ ਹੋਵੇਗਾ। ਪ੍ਰਿਯੰਕਾ ਨੇ ਦੱਸਿਆ ਕਿ ਉਹ ਚਾਹੁੰਦੀ ਹੈ ਕਿ ਮਾਲਤੀ ਇਸ ਸਭ ਤੋਂ ਡਰੇ ਨਾ ਅਤੇ ਆਪਣੀ ਪਸੰਦ ਅਨੁਸਾਰ ਜ਼ਿੰਦਗੀ ਜੀਵੇ। ਇਸ ਦੇ ਨਾਲ ਹੀ ਪ੍ਰਿਯੰਕਾ ਨੇ ਇਹ ਵੀ ਸਾਂਝਾ ਕੀਤਾ ਕਿ ਉਹ ਆਪਣੀ ਧੀ ਨੂੰ ਹਿੰਦੀ ਵੀ ਸਿਖਾ ਰਹੀ ਹੈ।
ਵਰਕਫਰੰਟ ਦੀ ਗੱਲ
ਦੱਸ ਦੇਈਏ ਕਿ ਪ੍ਰਿਯੰਕਾ ਅਤੇ ਨਿਕ ਸਾਲ 2018 'ਚ ਵਿਆਹ ਦੇ ਬੰਧਨ 'ਚ ਬੱਝੇ ਸਨ ਅਤੇ 2022 'ਚ ਸਰੋਗੇਸੀ ਰਾਹੀਂ ਮਾਲਤੀ ਦਾ ਸਵਾਗਤ ਕੀਤਾ ਸੀ। ਜੇਕਰ ਕੰਮ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਦੀ ਐਕਸ਼ਨ ਥ੍ਰਿਲਰ 'ਦਿ ਬਲੱਫ' ਇਨੀਂ ਦਿਨੀਂ ਐਮਾਜ਼ਾਨ ਪ੍ਰਾਈਮ 'ਤੇ ਸਟ੍ਰੀਮ ਹੋ ਰਹੀ ਹੈ। ਇਸ ਤੋਂ ਇਲਾਵਾ ਉਹ ਜਲਦ ਹੀ ਐੱਸ.ਐੱਸ. ਰਾਜਾਮੌਲੀ ਦੀ ਫਿਲਮ 'ਚ ਮਹੇਸ਼ ਬਾਬੂ ਅਤੇ ਪਿਥਵੀਰਾਜ ਸੁਕੁਮਾਰਨ ਨਾਲ ਨਜ਼ਰ ਆਵੇਗੀ।
