ਅਕਸ਼ੈ ਦੀ ਫ਼ਿਲਮ ''ਖੇਲ ਖੇਲ ਮੇਂ'' ਛਾਏ ਦਿਲਜੀਤ ਦੋਸਾਂਝ ਤੇ ਐਮੀ ਵਿਰਕ, ''ਡੂ ਯੂ ਨੋ'' ਗਾਣਾ ਹੋਇਆ ਰਿਲੀਜ਼

Friday, Aug 09, 2024 - 01:24 PM (IST)

ਅਕਸ਼ੈ ਦੀ ਫ਼ਿਲਮ ''ਖੇਲ ਖੇਲ ਮੇਂ'' ਛਾਏ ਦਿਲਜੀਤ ਦੋਸਾਂਝ ਤੇ ਐਮੀ ਵਿਰਕ, ''ਡੂ ਯੂ ਨੋ'' ਗਾਣਾ ਹੋਇਆ ਰਿਲੀਜ਼

ਜਲੰਧਰ (ਬਿਊਰੋ) : ਬਾਲੀਵੁੱਡ ਦੀ ਬਹੁ-ਚਰਚਿਤ ਫਿਲਮ ਵਜੋਂ ਸਾਹਮਣੇ ਆਉਣ ਰਹੀ ਹੈ ਹਿੰਦੀ ਫ਼ਿਲਮ 'ਖੇਲ ਖੇਲ ਮੇਂ', ਜਿਸ ਦੁਆਰਾ ਇੰਟਰਨੈਸ਼ਨਲ ਸਟਾਰ ਗਾਇਕ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਚਾਰੇ ਪਾਸੇ ਧੂੰਮਾਂ ਪਾ ਦਿੱਤੀਆਂ ਹਨ। ਉਨ੍ਹਾਂ ਵੱਲੋਂ ਪਲੇਅ ਬੈਕ ਕੀਤਾ ਅਤੇ ਇਸ ਫ਼ਿਲਮ ਵਿਚਲਾ ਇੱਕ ਅਹਿਮ ਗਾਣਾ 'ਡੂ ਯੂ ਨੋ' ਰਿਲੀਜ਼ ਕਰ ਦਿੱਤਾ ਗਿਆ, ਜੋ ਹਰ ਚੈਨਲ ਅਤੇ ਸੰਗੀਤਕ ਪਲੇਟਫ਼ਾਰਮ 'ਕੇ ਖਾਸੀ ਮਕਬੂਲੀਅਤ ਹਾਸਲ ਕਰ ਰਿਹਾ ਹੈ।

'ਕੇਕੇ ਫਿਲਮ ਪ੍ਰੋਡੋਕਸ਼ਨ', 'ਟੀ-ਸੀਰੀਜ਼ ਫਿਲਮਜ਼' ਅਤੇ 'ਵਕਾਓ ਫਿਲਮਜ਼' ਵੱਲੋਂ ਨਿਰਮਿਤ ਕੀਤੀ ਗਈ ਉਕਤ ਕਾਮੇਡੀ ਡ੍ਰਾਮੈਟਿਕ ਫ਼ਿਲਮ ਦਾ ਨਿਰਦੇਸ਼ਨ ਮੁਦੱਸਰ ਅਜੀਜ ਵੱਲੋਂ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਇਸ ਮਲਟੀ-ਸਟਾਰਰ ਫ਼ਿਲਮ 'ਚ ਅਕਸ਼ੈ ਕੁਮਾਰ, ਫਰਦੀਨ ਖਾਨ, ਐਮੀ ਵਿਰਕ, ਤਾਪਸੀ ਪੰਨੂ, ਵਾਨੀ ਕਪੂਰ, ਪ੍ਰਗਿਆ ਜੈਸਵਾਲ, ਮਧੂ ਮਾਲਤੀ ਕਪੂਰ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਹਨ।

ਇਹ ਖ਼ਬਰ ਵੀ ਪੜ੍ਹੋ -  ਵਿਨੇਸ਼ ਫੋਗਾਟ ਦੇ ਡਿਸਕੁਆਲੀਫਾਈ 'ਤੇ ਇਸ ਐਕਟਰ ਦਾ ਵੱਡਾ ਇਲਜ਼ਾਮ, ਕਿਹਾ- ਗੁੰਡਿਆਂ ਨੇ ਭਾਰਤ ਦੀ ਧੀ ਨੂੰ...

ਬਾਲੀਵੁੱਡ ਗਲਿਆਰਿਆਂ 'ਚ ਚਰਚਾ ਦਾ ਕੇਂਦਰ ਬਿੰਦੂ ਬਣੀ ਉਕਤ ਫ਼ਿਲਮ ਦੇ ਰਿਲੀਜ਼ ਹੋਏ ਅਤੇ ਧਮਾਲਾਂ ਪਾ ਰਹੇ ਗਾਣੇ ਨੂੰ ਆਵਾਜ਼ ਦਿਲਜੀਤ ਨੇ ਦਿੱਤੀ ਹੈ, ਜਦਕਿ ਇਸ ਦੀ ਸੰਗੀਤ ਰੀਕ੍ਰਿਏਸ਼ਨ ਤਨਿਸ਼ਕ ਬਾਗਚੀ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਵੱਲੋਂ ਬਿਹਤਰੀਨ ਸੰਗੀਤਕ ਰੰਗਾਂ ਨਾਲ ਰੰਗ ਦਿੱਤੇ ਗਏ। ਇਸ ਗਾਣੇ ਦੇ ਬੋਲ ਜਾਨੀ ਨੇ ਲਿਖੇ ਹਨ, ਜੋ ਹਿੰਦੀ ਅਤੇ ਪੰਜਾਬੀ ਸੰਗੀਤ ਖਿੱਤੇ 'ਚ ਲਗਾਤਾਰ ਨਵੇਂ ਅਯਾਮ ਕਾਇਮ ਕਰ ਰਹੇ ਹਨ। ਇਸ ਤੋਂ ਇਲਾਵਾ ਐਕਟਿੰਗ ਨਾਲ ਐਮੀ ਵਿਰਕ ਸਭ ਦਾ ਧਿਆਨ ਖਿੱਚ ਰਹੇ ਹਨ।

ਟੀ-ਸੀਰੀਜ਼ ਵੱਲੋਂ ਜਾਰੀ ਕੀਤੇ ਗਏ ਅਤੇ ਅਕਸ਼ੈ ਕੁਮਾਰ ਸਮੇਤ ਪੂਰੀ ਲੀਡਿੰਗ ਸਟਾਰ ਕਾਸਟ ਉਪਰ ਫਿਲਮਾਏ ਗਏ ਇਸ ਗਾਣੇ ਨੂੰ ਕਾਫ਼ੀ ਉਚ ਪੱਧਰੀ ਸੰਗੀਤਕ ਸਕੇਲ ਅਧੀਨ ਤਿਆਰ ਕੀਤਾ ਗਿਆ ਹੈ, ਜਿਸ ਦਾ ਫਿਲਮਾਂਕਣ ਵੀ ਬਹੁਤ ਬਿਹਤਰੀਨ ਰੂਪ 'ਚ ਕੀਤਾ ਗਿਆ ਹੈ। ਨਿਰਮਾਤਾ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਵਿਪੁਲ ਡੀ ਸ਼ਾਹ, ਅਸ਼ਵਨ ਯਾਰਡੀ, ਰਮੇਸ਼ ਬਹਿਲ ਵੱਲੋਂ ਬਣਾਈ ਅਤੇ 15 ਅਗਸਤ ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਉਕਤ ਫ਼ਿਲਮ ਦਾ ਜਾਰੀ ਹੋਇਆ ਇਹ ਗੀਤ ਦਿਲਜੀਤ ਦੇ ਸੁਪਰ-ਡੁਪਰ ਹਿੱਟ ਰਹੇ ਅਤੇ 7 ਸਾਲ ਪਹਿਲਾਂ ਰਿਲੀਜ਼ ਹੋਏ ਗਾਣੇ 'ਡੂ ਯੂ ਨੋ' ਦੇ ਨਵੇਂ ਵਰਜ਼ਨ ਦੇ ਰੂਪ 'ਚ ਸਾਹਮਣੇ ਲਿਆਂਦਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News