KBC: 21 ਸਾਲਾਂ ਬਾਅਦ ਸੁਫ਼ਨਾ ਹੋਇਆ ਪੂਰਾ, ਹਾਊਸਵਾਈਫ਼ ਕਵਿਤਾ 7.5ਕਰੋੜ ਦੇ ਆਖ਼ਰੀ ਸਵਾਲ ’ਤੇ ਪਹੁੰਚੀ

Sunday, Sep 18, 2022 - 11:20 AM (IST)

KBC: 21 ਸਾਲਾਂ ਬਾਅਦ ਸੁਫ਼ਨਾ ਹੋਇਆ ਪੂਰਾ, ਹਾਊਸਵਾਈਫ਼ ਕਵਿਤਾ 7.5ਕਰੋੜ ਦੇ ਆਖ਼ਰੀ ਸਵਾਲ ’ਤੇ ਪਹੁੰਚੀ

ਮੁੰਬਈ- ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੇ ਮਸ਼ਹੂਰ ਸ਼ੋਅ ‘ਕੌਨ ਬਣੇਗਾ ਕਰੋੜਪਤੀ 14’ ਦੇ ਇਸ ਸੀਜ਼ਨ ਦੀ ਪਹਿਲੀ ਕਰੋੜਪਤੀ ਪ੍ਰਤੀਯੋਗੀ ਮਿਲ ਗਈ ਹੈ। ਇਹ ਮਹਿਲਾ ਮੁਕਾਬਲੇਬਾਜ਼ ਮਹਾਰਾਸ਼ਟਰ ਦੇ ਕੋਲਹਾਪੁਰ ਦੀ ਰਹਿਣ ਵਾਲੀ ਘਰੇਲੂ ਔਰਤ ਕਵਿਤਾ ਚਾਵਲਾ ਹਨ। ਘਰੇਲੂ ਔਰਤ ਕਵਿਤਾ ਚਾਵਲਾ ਨੇ ਇਕ ਕਰੋੜ ਰੁਪਏ ਦੀ ਰਕਮ ਜਿੱਤ ਕੇ ਇਹ ਰਿਕਾਰਡ ਕਾਇਮ ਕੀਤਾ ਹੈ। ਕਵਿਤਾ ਸਾਲ 2000 ਤੋਂ ਇਸ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੀ ਸੀ ਪਰ 21 ਸਾਲ 10 ਮਹੀਨਿਆਂ ਬਾਅਦ ਉਸ ਦਾ ਇਹ ਸੁਫ਼ਨਾ ਪੂਰਾ ਹੋਇਆ ਹੈ।

PunjabKesari

ਇਹ ਵੀ ਪੜ੍ਹੋ : ਕੁਵੈਤ ਦੇ ਸੈਂਸਰ ਬੋਰਡ ਨੇ ਫ਼ਿਲਮ 'ਥੈਂਕ ਗੌਡ' ਨੂੰ ਕੀਤਾ ਬੈਨ, ਅਜੇ ਦੇਵਗਨ ਅਤੇ ਸਿਧਾਰਥ ਮਲਹੋਤਰਾ ਨੂੰ ਲੱਗਾ ਝਟਕਾ

ਇਸ ਸਮੇਂ ਦਾ ਇਕ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕਵਿਤਾ ਚਾਵਲਾ ਕੇ.ਬੀ.ਸੀ ਦੇ 7.5 ਕਰੋੜ ਸਵਾਲ ਦੇ ਆਖਰੀ ਅਤੇ ਸਭ ਤੋਂ ਵੱਧ ਰਕਮ ’ਤੇ ਪਹੁੰਚ ਗਈ ਹੈ। ਪ੍ਰੋਮੋ ਦੀ ਸ਼ੁਰੂਆਤ ਕਵਿਤਾ ਚਾਵਲਾ ਦੇ ਇਕ ਕਰੋੜ ਰੁਪਏ ਜਿੱਤਣ ਨਾਲ ਹੁੰਦੀ ਹੈ। ਉਹ 17ਵੇਂ ਸਵਾਲ ਦਾ ਜਵਾਬ ਦੇਵੇਗੀ ਜੋ 7.5 ਕਰੋੜ ਰੁਪਏ ਦਾ ਹੈ।

PunjabKesari

ਕਵਿਤਾ 12ਵੀਂ ਜਮਾਤ ਤੱਕ ਹੀ ਕਵਿਤਾ ਪੜ੍ਹੀ ਹੈ ਫਿਰ ਵੀ ਉਸਨੇ ਸਿੱਖਣ ਅਤੇ ਪੜ੍ਹਨ ’ਚ ਆਪਣੀ ਰੁਚੀ ਬਰਕਰਾਰ ਰੱਖੀ। ਕਵਿਤਾ ਨੇ ਕਿਹਾ ਕਿ ਮੈਂ ਪੜ੍ਹਦੀ ਰਹੀ ਇਕ ਕਾਰਨ ਕੇ.ਬੀ.ਸੀ ਸੀ। ਜਦੋਂ ਤੋਂ ਇਹ ਸ਼ੋਅ ਸਾਲ 2000 ’ਚ ਸ਼ੁਰੂ ਹੋਇਆ ਸੀ, ਮੈਂ ਇਸ ਦਾ ਹਿੱਸਾ ਬਣਨਾ ਚਾਹੁੰਦਾ ਸੀ। ਪਿਛਲੇ ਸਾਲ ਵੀ ਮੈਂ ਕੇ.ਬੀ.ਸੀ ’ਤੇ ਆ ਕੇ ਸਿਰਫ਼ ਫਾਸਟੈਸਟ ਫਿੰਗਰ ਰਾਊਂਡ ਤੱਕ ਪਹੁੰਚ ਸਕੀ ਸੀ। ਇਸ ਸਾਲ ਮੈਂ ਇੱਥੇ ਪਹੁੰਚਣ ਦਾ ਆਪਣਾ ਸੁਫ਼ਨਾ ਪੂਰਾ ਕੀਤਾ ਹੈ। ਜਦੋਂ ਵੀ ਮੈਂ ਆਪਣੇ ਪੁੱਤਰ ਨੂੰ ਪੜ੍ਹਾਉਂਦੀ ਸੀ ਤਾਂ ਮੈਂ ਵੀ ਉਸ ਨਾਲ ਕਈ ਗੱਲਾਂ ਸਿੱਖਦੀ ਸੀ।

PunjabKesari

ਇਹ ਵੀ ਪੜ੍ਹੋ : ਏਸ਼ੀਆ ਦੀ ਟੌਪ 2 ਗਲੈਮਰਸ ਵੂਮੈਨ ਰਹਿ ਚੁੱਕੀ ਹੈ ਨਿਆ ਸ਼ਰਮਾ, ਜਨਮਦਿਨ ’ਤੇ ਜਾਣੋ ਹੋਰ ਵੀ ਖ਼ਾਸ ਗੱਲਾਂ

ਖ਼ਾਸ ਗੱਲ ਇਹ ਹੈ ਕਿ ਕੋਲਹਾਪੁਰ ਤੋਂ ਆਈ ਕਵਿਤਾ ਇਕ ਘਰੇਲੂ ਔਰਤ ਹੈ ਅਤੇ ਉਸ ਨੇ ਬਹੁਤ ਹੀ ਸ਼ਾਨਦਾਰ ਖੇਡ ਖੇਡ ਕੇ 1 ਕਰੋੜ ਰੁਪਏ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਹੁਣ ਦੇਖਣਾ ਇਹ ਹੈ ਕਿ ਕੀ ਉਹ 7.5 ਕਰੋੜ ਰੁਪਏ ਦੇ ਸਵਾਲ ਦਾ ਸਹੀ ਜਵਾਬ ਦਿੰਦੀ ਹੈ ਜਾਂ ਨਹੀਂ।


author

Shivani Bassan

Content Editor

Related News