ਕਸ਼ਮੀਰਾ ਸ਼ਾਹ ਨੇ ਰਾਕੇਸ਼ ਬਾਪਤ ਨੂੰ ਕਿਹਾ ‘ਜੋਰੂ ਕਾ ਗੁਲਾਮ’, ਸਾਬਕਾ ਪਤਨੀ ਨੇ ਭੜਕਦਿਆਂ ਦਿੱਤਾ ਜਵਾਬ

Wednesday, Sep 15, 2021 - 02:25 PM (IST)

ਕਸ਼ਮੀਰਾ ਸ਼ਾਹ ਨੇ ਰਾਕੇਸ਼ ਬਾਪਤ ਨੂੰ ਕਿਹਾ ‘ਜੋਰੂ ਕਾ ਗੁਲਾਮ’, ਸਾਬਕਾ ਪਤਨੀ ਨੇ ਭੜਕਦਿਆਂ ਦਿੱਤਾ ਜਵਾਬ

ਮੁੰਬਈ (ਬਿਊਰੋ)– ‘ਬਿੱਗ ਬੌਸ ਓ. ਟੀ. ਟੀ.’ ’ਚ ਸ਼ਮਿਤਾ ਸ਼ੈੱਟੀ ਤੇ ਰਾਕੇਸ਼ ਬਾਪਤ ਦੀ ਨੇੜਤਾ ਹੁਣ ਸਪੱਸ਼ਟ ਹੋ ਰਹੀ ਹੈ। ਦੋਵੇਂ ਅਕਸਰ ਇਕ-ਦੂਜੇ ਨਾਲ ਖ਼ਾਸ ਸਮਾਂ ਬਿਤਾਉਂਦੇ ਦੇਖੇ ਜਾਂਦੇ ਹਨ। ‘ਬਿੱਗ ਬੌਸ ਓ. ਟੀ. ਟੀ.’ ਦੇ ਬਾਹਰ ਸ਼ਮਿਤਾ ਸ਼ੈੱਟੀ ਤੇ ਰਾਕੇਸ਼ ਬਾਪਤ ਦੇ ਰਿਸ਼ਤੇ ਨੂੰ ਲੈ ਕੇ ਵੀ ਚਰਚਾਵਾਂ ਸੁਣੀਆਂ ਜਾਂਦੀਆਂ ਹਨ। ਹਾਲਾਂਕਿ ਸ਼ਮਿਤਾ ਸ਼ੈੱਟੀ ’ਤੇ ਸ਼ੋਅ ਦੇ ਅੰਦਰ ਤੇ ਬਾਹਰ ਇਲਜ਼ਾਮ ਲਗਾਇਆ ਗਿਆ ਹੈ ਕਿ ਉਹ ਹਰ ਸਮੇਂ ਰਾਕੇਸ਼ ਬਾਪਤ ’ਤੇ ਹਾਵੀ ਰਹਿੰਦੀ ਹੈ ਤੇ ਉਸ ਤੋਂ ਆਪਣੀ ਗੱਲ ਮੰਨਵਾਉਂਦੀ ਰਹਿੰਦੀ ਹੈ।

ਇਸ ਦੇ ਨਾਲ ਹੀ ਕੁਝ ਲੋਕਾਂ ਦੀ ਰਾਕੇਸ਼ ਬਾਰੇ ਰਾਏ ਹੈ ਕਿ ਉਹ ਉਵੇਂ ਹੀ ਕਰਦਾ ਹੈ, ਜਿਵੇਂ ਸ਼ਮਿਤਾ ਸ਼ੈੱਟੀ ਉਸ ਨੂੰ ਕਰਨ ਲਈ ਕਹਿੰਦੀ ਹੈ। ਰਾਕੇਸ਼ ਦੇ ਅਜਿਹੇ ਵਿਵਹਾਰ ਨੂੰ ਵੇਖਦਿਆਂ ਹਾਲ ਹੀ ’ਚ ਕਸ਼ਮੀਰਾ ਸ਼ਾਹ ਨੇ ਉਸ ਨੂੰ ‘ਜੋਰੂ ਕਾ ਗੁਲਾਮ’ ਕਹਿ ਦਿੱਤਾ। ਰਾਕੇਸ਼ ਬਾਪਤ ਦੀ ਸਾਬਕਾ ਪਤਨੀ ਅਦਾਕਾਰਾ ਰਿਧੀ ਡੋਗਰਾ ਕਸ਼ਮੀਰਾ ਦੀ ਇਹ ਗੱਲ ਸੁਣ ਕੇ ਗੁੱਸੇ ਹੋ ਗਈ ਤੇ ਉਨ੍ਹਾਂ ਨੂੰ ਅਜਿਹੀ ਟਿੱਪਣੀ ਨਾ ਕਰਨ ਦੀ ਸਲਾਹ ਦਿੱਤੀ।

ਇਹ ‘ਸੰਡੇ ਕਾ ਵਾਰ’ ਐਪੀਸੋਡ ‘ਬਿੱਗ ਬੌਸ ਓ. ਟੀ. ਟੀ.’ ਦੇ ਘਰ ’ਚ ਹੋਇਆ। ਇਸ ਐਪੀਸੋਡ ’ਚ ਘਰ ’ਚ ਮੌਜੂਦ ਪ੍ਰਤੀਯੋਗੀਆਂ ਨੇ ਟਾਸਕ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ-ਦੂਜੇ ਦੇ ਵਿਰੁੱਧ ਆਪਣਾ ਗੁੱਸਾ ਵੀ ਜ਼ਾਹਿਰ ਕੀਤਾ। ਦਰਅਸਲ ‘ਸੰਡੇ ਕਾ ਵਾਰ’ ਐਪੀਸੋਡ ’ਚ ਟਾਸਕ ਕਰਦਿਆਂ ਕਸ਼ਮੀਰਾ ਸ਼ਾਹ ਨੇ ਆਪਣੇ ਅਧਿਕਾਰਤ ਟਵਿਟਰ ਅਕਾਂਊਂਟ ’ਤੇ ਰਾਕੇਸ਼ ਬਾਪਤ, ਸ਼ਮਿਤਾ ਸ਼ੈੱਟੀ ਤੇ ਦਿਵਿਆ ਅਗਰਵਾਲ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ’ਚ ਇਕ ਟਾਸਕ ’ਚ ਰਾਕੇਸ਼ ਸਾਰੇ ਮੁਸ਼ਕਿਲ ਸਵਾਲਾਂ ਦੇ ਜਵਾਬ ਦੇਣ ਲਈ ਦਿਵਿਆ ਦਾ ਨਾਂ ਲੈਂਦਾ ਹੈ ਤੇ ਸ਼ਮਿਤਾ ਨਾਲ ਲੜਾਈ ਤੋਂ ਬਚਣ ਲਈ ਸੱਤ ਵਾਰ ਦਿਵਿਆ ਦਾ ਚਿਹਰਾ ਪਾਣੀ ’ਚ ਡੁਬਾਉਂਦਾ ਹੈ। ਰਾਕੇਸ਼ ਬਾਪਤ ਦੇ ਇਸ ਵਿਵਹਾਰ ਨੂੰ ਵੇਖਦਿਆਂ ਕਸ਼ਮੀਰਾ ਸ਼ਾਹ ਨੇ ਆਪਣੇ ਟਵੀਟ ’ਚ ਲਿਖਿਆ, ‘ਵਧਾਈ ਰਾਕੇਸ਼ ਬਾਪਤ, ਤੁਸੀਂ ਦੁਬਾਰਾ ‘ਜੋਰੂ ਕੇ ਗੁਲਾਮ’ ਬਣਨ ਦੀ ਰਾਹ ’ਤੇ ਹੋ।’ ਅਦਾਕਾਰਾ ਦੇ ਇਸ ਟਵੀਟ ’ਤੇ ਰਿਧੀ ਡੋਗਰਾ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ।

ਕਸ਼ਮੀਰਾ ਸ਼ਾਹ ਦੇ ਇਸ ਟਵੀਟ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਲਿਖਿਆ, ‘ਦੁਬਾਰਾ? ਮੈਨੂੰ ਮੁਆਫ਼ ਕਰਨਾ। ਕਿਰਪਾ ਕਰਕੇ ਅਜਿਹੀਆਂ ਮਾੜੀਆਂ ਟਿੱਪਣੀਆਂ ਨਾ ਕਰੋ।’ ਕਸ਼ਮੀਰਾ ਸ਼ਾਹ ਤੇ ਰਿਧੀ ਡੋਗਰਾ ਦੇ ਟਵੀਟ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਅਦਾਕਾਰਾ ਤੇ ਰਾਕੇਸ਼ ਬਾਪਤ ਦੋਵਾਂ ਦੇ ਪ੍ਰਸ਼ੰਸਕ ਉਨ੍ਹਾਂ ਦੋਵਾਂ ਦੇ ਟਵੀਟ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਟੀ. ਵੀ. ਦੇ ਸਟਾਰ ਜੋੜੇ ਰਾਕੇਸ਼ ਬਾਪਤ ਤੇ ਰਿਧੀ ਡੋਗਰਾ ਨੇ ਸਾਲ 2011 ’ਚ ਇਕ-ਦੂਜੇ ਨਾਲ ਵਿਆਹ ਕੀਤਾ ਸੀ ਪਰ ਸਾਲ 2019 ’ਚ ਦੋਵਾਂ ਨੇ ਤਲਾਕ ਲੈਣ ਦਾ ਫ਼ੈਸਲਾ ਕਰ ਲਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News