ਪਹਿਲੀ Film ਲਈ ਇਸ ਅਦਾਕਾਰ ਨੂੰ ਮਿਲੀ ਸੀ 70 ਹਜ਼ਾਰ ਫੀਸ, ਹੁਣ ਵਸੂਲਦਾ ਮੂੰਹੋਂ ਮੰਗੇ
Wednesday, Nov 06, 2024 - 04:52 PM (IST)
ਮੁੰਬਈ- ਇਨ੍ਹੀਂ ਦਿਨੀਂ ਕਾਰਤਿਕ ਆਰੀਅਨ ਆਪਣੀ ਫਿਲਮ 'ਭੂਲ ਭੁਲਾਇਆ 3' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਦੀਵਾਲੀ ਦੇ ਮੌਕੇ 'ਤੇ ਉਨ੍ਹਾਂ ਦੀ ਫਿਲਮ 'ਭੂਲ ਭੁਲਾਇਆ 3' ਰਿਲੀਜ਼ ਹੋਈ ਹੈ। 'ਭੂਲ ਭੁਲਾਇਆ 3' ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਕਾਰਤਿਕ ਨੇ ਇਸ ਫਿਲਮ ਲਈ ਮੋਟੀ ਫੀਸ ਲਈ ਹੈ। ਕਾਰਤਿਕ ਲਈ ਇਸ ਮੁਕਾਮ 'ਤੇ ਪਹੁੰਚਣਾ ਆਸਾਨ ਨਹੀਂ ਸੀ। ਉਸ ਨੇ ਬਹੁਤ ਮਿਹਨਤ ਕੀਤੀ ਹੈ ਜਿਸ ਤੋਂ ਬਾਅਦ ਉਹ ਇਹ ਮੁਕਾਮ ਹਾਸਲ ਕਰਨ ਵਿਚ ਕਾਮਯਾਬ ਹੋਏ ਹਨ। ਜਿੱਥੇ ਕਾਰਤਿਕ ਇਸ ਸਮੇਂ ਕਰੋੜਾਂ ਦੀ ਫੀਸ ਲੈ ਰਹੇ ਹਨ, ਉੱਥੇ ਹੀ ਕਾਰਤਿਕ ਨੂੰ ਆਪਣੀ ਪਹਿਲੀ ਫਿਲਮ ਲਈ ਇੰਨੀ ਘੱਟ ਫੀਸ ਮਿਲੀ ਕਿ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ।
ਇਹ ਵੀ ਪੜ੍ਹੋ-ਤਲਾਕ ਦੀਆਂ ਖਬਰਾਂ 'ਤੇ ਇਸ ਅਦਾਕਾਰਾ ਨੂੰ ਅਭਿਸ਼ੇਕ ਦਾ ਬਚਾਅ ਕਰਨਾ ਪਿਆ ਮਹਿੰਗਾ, ਹੋਈ ਟ੍ਰੋਲ
ਕਾਰਤਿਕ ਨੇ ਫਿਲਮ 'ਪਿਆਰ ਕਾ ਪੰਚਨਾਮਾ' ਨਾਲ ਇੰਡਸਟਰੀ 'ਚ ਐਂਟਰੀ ਕੀਤੀ ਸੀ। ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਕਾਰਤਿਕ ਨੇ ਪਹਿਲੀ ਫਿਲਮ 'ਚ ਆਪਣੇ ਮੋਨੋਲੋਗ ਨਾਲ ਵੱਖਰੀ ਛਾਪ ਛੱਡੀ ਸੀ ਪਰ ਇਸ ਫਿਲਮ 'ਚ ਉਨ੍ਹਾਂ ਨੂੰ ਕਰੋੜਾਂ ਜਾਂ ਲੱਖਾਂ ਨਹੀਂ ਸਗੋਂ ਹਜ਼ਾਰਾਂ 'ਚ ਫੀਸ ਮਿਲੀ। ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ।
ਇਹ ਵੀ ਪੜ੍ਹੋ-ਹਾਰਦਿਕ ਤੋਂ ਵੱਖ ਹੋਣ ਤੋਂ ਬਾਅਦ ਨਤਾਸ਼ਾ ਨੂੰ ਕੌਣ ਆਇਆ ਪਸੰਦ? ਪੋਸਟ ਨੇ ਮਚਾਈ ਹਲਚਲ
ਪਹਿਲੀ ਫਿਲਮ ਲਈ ਮਿਲੀ ਸੀ ਇੰਨੀ ਫੀਸ
ਕਾਰਤਿਕ ਆਰੀਅਨ ਨੇ ਰਾਜ ਸ਼ਮਨੀ ਦੇ ਪੋਡਕਾਸਟ ਵਿੱਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ 'ਪਿਆਰ ਕਾ ਪੰਚਨਾਮਾ' ਲਈ 70 ਹਜ਼ਾਰ ਰੁਪਏ ਦੀ ਫੀਸ ਮਿਲੀ ਸੀ। ਕਾਰਤਿਕ ਆਰੀਅਨ ਦੀ ਫੀਸ ਦਾ ਗ੍ਰਾਫ ਹੁਣ 40 ਗੁਣਾ ਵੱਧ ਗਿਆ ਹੈ। ਰਾਜ ਨੇ ਕਾਰਤਿਕ ਨੂੰ ਪੁੱਛਿਆ ਸੀ ਕਿ ਸ਼ਾਇਦ ਤੁਹਾਨੂੰ 'ਪਿਆਰ ਕਾ ਪੰਚਨਾਮਾ' ਲਈ 1 ਕਰੋੜ ਰੁਪਏ ਮਿਲੇ ਸਨ। ਇਸ ਦੇ ਜਵਾਬ 'ਚ ਕਾਰਤਿਕ ਨੇ ਕਿਹਾ- ਨਹੀਂ, ਸਿਰਫ 70 ਹਜ਼ਾਰ ਮਿਲੇ ਸਨ।
ਇਹ ਵੀ ਪੜ੍ਹੋ-Salman Khan ਅੱਜ ਵੀ ਕਰਦੇ ਨੇ ਆਪਣੇ ਇਸ ਕਿਰਦਾਰ ਤੋਂ 'ਨਫ਼ਰਤ', ਲੋਕਾਂ ਨੂੰ ਵੀ ਦਿੱਤੀ ਸਲਾਹ
ਹੁਣ ਚਾਰਜ ਕਰ ਰਹੇ ਨੇ ਇੰਨਾ
ਕਾਰਤਿਕ ਆਰੀਅਨ ਹੁਣ ਫਿਲਮਾਂ ਲਈ 40 ਕਰੋੜ ਰੁਪਏ ਲੈ ਰਹੇ ਹਨ। ਡੀਐਨਏ ਦੀ ਰਿਪੋਰਟ ਮੁਤਾਬਕ, 'ਭੂਲ ਭੁਲਾਇਆ 3' ਲਈ ਕਾਰਤਿਕ ਨੂੰ 45-50 ਕਰੋੜ ਰੁਪਏ ਦੀ ਫੀਸ ਮਿਲੀ ਹੈ। ਜਿਸ ਨੂੰ ਉਸ ਦੀ ਪਹਿਲੀ ਫਿਲਮ ਨਾਲੋਂ ਕਈ ਗੁਣਾ ਵੱਧ ਮਿਲਿਆ। ਹੁਣ ਕਾਰਤਿਕ ਦੀ ਗਿਣਤੀ ਬਾਲੀਵੁੱਡ ਦੇ ਚੋਟੀ ਦੇ ਸਿਤਾਰਿਆਂ ਵਿੱਚ ਹੁੰਦੀ ਹੈ। ਉਨ੍ਹਾਂ ਨੇ ਹਰ ਤਰ੍ਹਾਂ ਦੀਆਂ ਫਿਲਮਾਂ 'ਚ ਕੰਮ ਕੀਤਾ ਹੈ। ਕਾਰਤਿਕ ਵੀ ਆਪਣੀ ਹਰ ਫਿਲਮ 'ਚ ਐਕਟਿੰਗ 'ਚ ਕਾਫੀ ਐਕਸਪੈਰੀਮੈਂਟ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ