ਸਖ਼ਤ ਸੁਰੱਖਿਆ ਹੇਠ ਮੁੰਬਈ ਪਹੁੰਚੇ ਕਰਨ ਔਜਲਾ, ਏਅਰਪੋਰਟ ’ਤੇ ਪ੍ਰਸ਼ੰਸਕਾਂ ਨਾਲ ਖਿੱਚਵਾਈਆਂ ਤਸਵੀਰਾਂ

Thursday, Feb 15, 2024 - 12:36 PM (IST)

ਸਖ਼ਤ ਸੁਰੱਖਿਆ ਹੇਠ ਮੁੰਬਈ ਪਹੁੰਚੇ ਕਰਨ ਔਜਲਾ, ਏਅਰਪੋਰਟ ’ਤੇ ਪ੍ਰਸ਼ੰਸਕਾਂ ਨਾਲ ਖਿੱਚਵਾਈਆਂ ਤਸਵੀਰਾਂ

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਕਰਨ ਔਜਲਾ ਨੂੰ ਕੁਝ ਘੰਟੇ ਪਹਿਲਾਂ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਦੇ ਗ੍ਰੀਕ ਗੌਡ ਰਿਤਿਕ ਰੋਸ਼ਨ ਨੂੰ ਲੱਗੀ ਸੱਟ, ਤਸਵੀਰਾਂ ਵੇਖ ਫਿਕਰਾਂ 'ਚ ਪਏ ਫੈਨਜ਼

PunjabKesari

ਇਸ ਦੌਰਾਨ ਕਰਨ ਔਜਲਾ ਨਾਲ ਸਖ਼ਤ ਸੁਰੱਖਿਆ ਦਾ ਪਹਿਰਾ ਸੀ। ਧਮਕੀਆਂ ਵਿਚਾਲੇ ਕਰਨ ਔਜਲਾ ਨਾਲ ਇੰਨੀ ਸਖ਼ਤ ਸੁਰੱਖਿਆ ਦੇਖਣ ਨੂੰ ਮਿਲੀ ਹੈ।

PunjabKesari

ਕਰਨ ਔਜਲਾ ਮੁੰਬਈ ’ਚ ਆਪਣੀ ਐਲਬਮ ‘ਸਟ੍ਰੀਟ ਡਰੀਮਜ਼’ ਰਿਲੀਜ਼ ਕਰਨ ਆਏ ਹਨ, ਜਿਸ ’ਚ ਉਨ੍ਹਾਂ ਨਾਲ ਰੈਪਰ ਡਿਵਾਈਨ ਨੇ ਫੀਚਰ ਕੀਤਾ ਹੈ। ਮੁੰਬਈ ਏਅਰਪੋਰਟ ’ਤੇ ਕਰਨ ਔਜਲਾ ਨੂੰ ਬਲੈਕ ਆਊਟਫਿੱਟ ’ਚ ਦੇਖਿਆ ਗਿਆ।

PunjabKesari

ਇਸ ਦੌਰਾਨ ਕਰਨ ਔਜਲਾ ਨੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਵੀ ਖਿੱਚਵਾਈਆਂ।

PunjabKesari

ਕਰਨ ਔਜਲਾ ਦਾ ਕੁਝ ਦਿਨ ਪਹਿਲਾਂ ਰੈਪਰ ਡਿਵਾਈਨ ਨਾਲ ‘100 ਮਿਲੀਅਨ’ ਗੀਤ ਰਿਲੀਜ਼ ਹੋਇਆ ਸੀ।

PunjabKesari

ਡਿਵਾਈਨ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤਕ 20 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

PunjabKesari

ਇਸ ਤੋਂ ਪਹਿਲਾਂ ਕਰਨ ਔਜਲਾ ਆਪਣੀ ਐਲਬਮ ‘ਮੇਕਿੰਗ ਮੈਮਰੀਜ਼’ ਕਾਰਨ ਸੁਰਖ਼ੀਆਂ ’ਚ ਰਹੇ ਸਨ।

PunjabKesari

‘ਮੇਕਿੰਗ ਮੈਮਰੀਜ਼’ ਐਲਬਮ ਦੇ ਹਰ ਗੀਤ ਨੂੰ ਕਰਨ ਦੇ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਤੇ ਹੁਣ ਪ੍ਰਸ਼ੰਸਕ ਉਸ ਦੀ ਨਵੀਂ ਐਲਬਮ ਦਾ ਇੰਤਜ਼ਾਰ ਕਰ ਰਹੇ ਹਨ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News