‘ਕੰਗੂਵਾ’ ਦਾ ‘ਯੋਲੋ’ ਜੀਵਨ ਨੂੰ ਪੂਰੀ ਤਰ੍ਹਾਂ ਜਿਊਣ ਦਾ ਐਂਥਮ!

Wednesday, Oct 23, 2024 - 12:35 PM (IST)

‘ਕੰਗੂਵਾ’ ਦਾ ‘ਯੋਲੋ’ ਜੀਵਨ ਨੂੰ ਪੂਰੀ ਤਰ੍ਹਾਂ ਜਿਊਣ ਦਾ ਐਂਥਮ!

ਮੁੰਬਈ (ਬਿਊਰੋ) - ਸਟੂਡੀਓ ਗ੍ਰੀਨ ਦੀ ਫਿਲਮ ‘ਕੰਗੂਵਾ’ ਨਿਸ਼ਚਿਤ ਤੌਰ ’ਤੇ ਇਸ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਰਿਲੀਜ਼ਾਂ ਵਿਚੋਂ ਇਕ ਹੈ। ਫਿਲਮ ਦੇ ਟੀਜ਼ਰ ਨੇ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ ਅਤੇ ਵੱਡੇ ਪਰਦੇ ’ਤੇ ਰਿਲੀਜ਼ ਹੋਣ ’ਤੇ ਭਾਰਤੀ ਸਿਨੇਮਾ ਦੇ ਮਿਆਰ ਨੂੰ ਉੱਚਾ ਚੁੱਕਣ ਦਾ ਵਾਅਦਾ ਕੀਤਾ ਹੈ। ਵਧਦੀ ਉਤਸੁਕਤਾ ਦੇ ਵਿਚਾਲੇ ਨਿਰਮਾਤਾਵਾਂ ਨੇ ਫਿਲਮ ‘ਯੋਲੋ’ ਦਾ ਦੂਜਾ ਸਿੰਗਲ ਰਿਲੀਜ਼ ਕੀਤਾ ਹੈ, ਜਿਸ ਵਿਚ ਸੂਰੀਆ ਅਤੇ ਦਿਸ਼ਾ ਪਟਾਨੀ ਦੀ ਜੋੜੀ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'

ਨਿਰਮਾਤਾਵਾਂ ਨੇ ‘ਯੋਲੋ’ ਦਾ ਇਹ ਗਰੂਵੀ ਸਿੰਗਲ ਲਾਂਚ ਕੀਤਾ ਹੈ, ਜੋ ਦਰਸ਼ਕਾਂ ਨੂੰ ਮਨਮੋਹਕ ਬੀਟਸ ਅਤੇ ਸ਼ਾਨਦਾਰ ਵਿਜ਼ੁਅਲਸ ਨਾਲ ਫਿਲਮ ਦੀ ਵਿਲੱਖਣ ਦੁਨੀਆ ਵਿਚ ਲੈ ਜਾਂਦਾ ਹੈ। ਇਸ ਗੀਤ ਦੇ ਨਾਲ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਇਕ ਜੀਵਨ! ਇਕ ਯਾਤਰਾ! ਵਾਲੀਅਮ ਵਧਾਓ ਤੇ ਪਾਰਟੀ ਕਰੋ’। ‘ਕੰਗੂਆ’ ਨੂੰ ਇਸ ਸਾਲ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਮਹਿੰਗੀ ਫਿਲਮ ਮੰਨਿਆ ਜਾਂਦਾ ਹੈ, ਜਿਸ ਦਾ ਬਜਟ 350 ਕਰੋੜ ਰੁਪਏ ਤੋਂ ਵੱਧ ਹੈ। ਫਿਲਮ ਦੀ ਸ਼ੂਟਿੰਗ ਵੱਖ-ਵੱਖ ਟਾਪੂਆਂ ’ਤੇ ਸੱਤ ਵੱਖ-ਵੱਖ ਦੇਸ਼ਾਂ ’ਚ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News