ਦੇਸ਼ ਦੇ ਨਾਂ ਨੂੰ ਲੈ ਕੇ ਬੋਲੀ ਕੰਗਨਾ ਰਣੌਤ, ਕਿਹਾ– ‘ਇੰਡੀਆ’ ਗੁਲਾਮੀ ਦੀ ਪਛਾਣ, ‘ਭਾਰਤ’ ਹੋਵੇ ਦੇਸ਼ ਦਾ ਨਾਂ

Wednesday, Jun 23, 2021 - 11:27 AM (IST)

ਦੇਸ਼ ਦੇ ਨਾਂ ਨੂੰ ਲੈ ਕੇ ਬੋਲੀ ਕੰਗਨਾ ਰਣੌਤ, ਕਿਹਾ– ‘ਇੰਡੀਆ’ ਗੁਲਾਮੀ ਦੀ ਪਛਾਣ, ‘ਭਾਰਤ’ ਹੋਵੇ ਦੇਸ਼ ਦਾ ਨਾਂ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਕਈ ਮੁੱਦਿਆਂ ’ਤੇ ਆਪਣੀ ਰਾਏ ਰੱਖਦੀ ਰਹਿੰਦੀ ਹੈ। ਇਸ ਨੂੰ ਲੈ ਕੇ ਹਮੇਸ਼ਾ ਵਿਵਾਦ ਹੁੰਦਾ ਰਹਿੰਦਾ ਹੈ। ਹਾਲ ਹੀ ’ਚ ਕੰਗਨਾ ਰਣੌਤ ਨੇ ਦੇਸ਼ ਦਾ ਨਾਂ ਬਦਲਣ ਦੀ ਸਲਾਹ ਦੇ ਦਿੱਤੀ ਹੈ। ਕੰਗਨਾ ਰਣੌਤ ਨੇ ‘ਇੰਡੀਆ’ ਦਾ ਨਾਂ ਬਦਲ ਕੇ ‘ਭਾਰਤ’ ਕਰਨ ਦੀ ਆਪਣੀ ਇੱਛਾ ਜ਼ਾਹਿਰ ਕੀਤੀ ਹੈ। ਕੰਗਨਾ ਰਣੌਤ ਨੇ ਕਿਹਾ ਕਿ ਇੰਡੀਆ ਨਾਂ ਬ੍ਰਿਟਿਸ਼ ਲੋਕਾਂ ਨੇ ਰੱਖਿਆ ਸੀ ਤੇ ਇਹ ਗੁਲਾਮੀ ਦੀ ਪਛਾਣ ਹੈ।

ਕੰਗਨਾ ਰਣੌਤ ਨੇ ਇਸ ਨੂੰ ਲੈ ਕੇ ਇੰਸਟਾਗ੍ਰਾਮ ’ਤੇ ਦੋ ਸਟੋਰੀਆਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ’ਚ ਉਸ ਨੇ ਭਾਰਤ ਤੇ ਇੰਡੀਆ ਵਿਚਾਲੇ ਫਰਕ ਦੱਸਿਆ ਹੈ। ਭਾਰਤ ਦੀ ਪਰਿਭਾਸ਼ਾ ਦੱਸਦਿਆਂ ਕੰਗਨਾ ਰਣੌਤ ਨੇ ਲਿਖਿਆ ਕਿ ਇਹ ਇਕ ਸੰਸਕ੍ਰਿਤ ਸ਼ਬਦ ਹੈ। ਭ ਤੋਂ ਭਾਵ, ਰ ਤੋਂ ਰਾਗ ਤੇ ਤ ਤੋਂ ਤਾਲ ਦਾ ਅਰਥ ਨਿਕਲਦਾ ਹੈ।

PunjabKesari

ਇਸ ਤੋਂ ਇਲਾਵਾ ਕੰਗਨਾ ਨੇ ਇੰਡੀਆ ਨਾਂ ਨੂੰ ਲੈ ਕੇ ਵੀ ਆਪਣੀ ਗੱਲ ਰੱਖੀ ਹੈ। ਉਸ ਨੇ ਲਿਖਿਆ ਕਿ ਭਾਰਤ ਉਦੋਂ ਅੱਗੇ ਵੱਧ ਸਕਦਾ ਹੈ, ਜਦੋਂ ਉਹ ਆਪਣੀ ਪ੍ਰਾਚੀਨ ਸੱਭਿਅਤਾ ਤੇ ਸੰਸਕ੍ਰਿਤੀ ’ਚ ਵਿਸ਼ਵਾਸ ਕਰਕੇ ਉਸੇ ਰਸਤੇ ’ਤੇ ਅੱਗੇ ਵਧੇਗਾ। ਕੰਗਨਾ ਨੇ ਸਾਰਿਆਂ ਨੂੰ ਵੇਦਾਂ, ਗੀਤਾ ਤੇ ਯੋਗ ਨਾਲ ਜੁੜਨ ਦੀ ਅਪੀਲ ਕੀਤੀ ਹੈ।

PunjabKesari

ਆਪਣੀ ਅਦਾਕਾਰੀ ਤੋਂ ਜ਼ਿਆਦਾ ਇਨ੍ਹੀਂ ਦਿਨੀਂ ਕੰਗਨਾ ਰਣੌਤ ਆਪਣੇ ਬਿਆਨਾਂ ਕਾਰਨ ਚਰਚਾ ’ਚ ਰਹਿੰਦੀ ਹੈ। ਹਾਲ ਹੀ ’ਚ ਕੰਗਨਾ ਰਣੌਤ ਨੇ ਪ੍ਰੋਡਕਸ਼ਨ ’ਚ ਡਿਜੀਟਲ ਡੈਬਿਊ ਵੀ ਕੀਤਾ ਹੈ। ਕੰਗਨਾ ਦੇ ਪ੍ਰੋਡਕਸ਼ਨ ਦੀ ‘ਟੀਕੂ ਵੈੱਡਸ ਸ਼ੇਰੂ’ ਪਾਈਪਲਾਈਨ ’ਚ ਹੈ। ਇਸ ਤੋਂ ਇਲਾਵਾ ਉਸ ਦੀਆਂ ਕਈ ਫ਼ਿਲਮਾਂ ਵੀ ਜਲਦ ਹੀ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਕੰਗਨਾ ਦੀ ਫ਼ਿਲਮ ‘ਥਲਾਇਵੀ’, ‘ਤੇਜਸ’ ਤੇ ‘ਧਾਕੜ’ ਦਾ ਉਸ ਦੇ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News