ਡਿਫਾਲਟਰਾਂ ਨੂੰ ਲੈ ਕੇ ਪਾਵਰਕਾਮ ਦਾ ਸਖ਼ਤ ਕਦਮ, ਪੰਜਾਬ ਦੇ ਇਨ੍ਹਾਂ ਬਿਜਲੀ ਕੁਨੈਕਸ਼ਨਾਂ ਨੂੰ ਦਿੱਤਾ ਇਕ ਹਫਤੇ ਦਾ ਸਮਾਂ
Wednesday, May 13, 2026 - 10:36 AM (IST)
ਲੁਧਿਆਣਾ (ਖੁਰਾਣਾ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕਾਮ) ਨੇ ਡਿਫਾਲਟਰ ਖਪਤਕਾਰਾਂ ਅਤੇ ਸਰਕਾਰੀ ਵਿਭਾਗਾਂ ਵਿਰੁੱਧ ਸਖ਼ਤ ਰਣਨੀਤੀ ਅਪਣਾਉਂਦਿਆਂ ‘ਚਾਣਕਿਆ ਨੀਤੀ’ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਭਾਗ ਨੇ ਬਿਜਲੀ ਬਿੱਲ ਜਮ੍ਹਾਂ ਨਾ ਕਰਵਾਉਣ ਵਾਲੇ 36 ਵੱਖ-ਵੱਖ ਸਰਕਾਰੀ ਦਫਤਰਾਂ ਦੇ ਕੁਨੈਕਸ਼ਨ ਸਮਾਰਟ ਮੀਟਰਾਂ ਰਾਹੀਂ ਆਟੋਮੈਟਿਕ ਤਰੀਕੇ ਨਾਲ ਕੱਟ ਦਿੱਤੇ ਹਨ। ਇਨ੍ਹਾਂ ’ਚ ਖੇਤੀਬਾੜੀ ਦਫਤਰ, ਕਈ ਪੁਲਸ ਥਾਣੇ ਅਤੇ ਜਨਤਕ ਟਿਊਬਵੈੱਲ ਸ਼ਾਮਲ ਹਨ। ਪਟਿਆਲਾ ਸਥਿਤ ਮੁੱਖ ਦਫਤਰ ਦੇ ਦਖਲ ਅਤੇ ਉੱਚ ਅਧਿਕਾਰੀਆਂ ਦੀ ਸਿਫਾਰਿਸ਼ ਤੋਂ ਬਾਅਦ, ਇਨ੍ਹਾਂ ਵਿਭਾਗਾਂ ਨੂੰ ਫਿਲਹਾਲ ਇਕ ਹਫਤੇ ਦੀ ਮੌਹਲਤ ਦਿੱਤੀ ਗਈ ਹੈ। ਪਾਵਰਕਾਮ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜੇਕਰ 15 ਮਈ (ਆਗਾਮੀ ਸ਼ੁੱਕਰਵਾਰ) ਤੱਕ ਬਕਾਇਆ ਬਿੱਲ ਜਮ੍ਹਾ ਨਾ ਕਰਵਾਏ ਗਏ ਤਾਂ ਬਿਜਲੀ ਸਪਲਾਈ ਮੁੜ ਬੰਦ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਭੂਚਾਲ, ਇਹ ਵੱਡਾ ਆਗੂ ਭਾਜਪਾ ਵਿਚ ਸ਼ਾਮਲ
ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ ’ਤੇ ਲਿਆ ਨੋਟਿਸ
ਬੀਤੇ ਦਿਨੀਂ ਟਿਊਬਵੈੱਲਾਂ ਦੀ ਬਿਜਲੀ ਕੱਟਣ ਕਾਰਨ ਸ਼ਹਿਰ ’ਚ ਪੀਣ ਵਾਲੇ ਪਾਣੀ ਦੀ ਕਿੱਲਤ ਪੈਦਾ ਹੋ ਗਈ ਸੀ ਅਤੇ ਹਾਹਾਕਾਰ ਮਚ ਗਈ ਸੀ। ਇਸ ਗੰਭੀਰ ਮੁੱਦੇ ਨੂੰ ਦੇਖਦਿਆਂ ਪਾਵਰਕਾਮ ਨੇ ਨਗਰ ਨਿਗਮ ਅਤੇ ਹੋਰ ਵਿਭਾਗਾਂ ਨੂੰ ਬਿੱਲ ਭਰਨ ਲਈ ਸਮਾਂ ਦਿੱਤਾ ਹੈ। ਅਧਿਕਾਰੀਆਂ ਮੁਤਾਬਕ ਹਸਪਤਾਲਾਂ ਅਤੇ ਸਿਹਤ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੇ ਡਿਫਾਲਟਰ ਵਿਭਾਗਾਂ ਤੋਂ ਕਰੋੜਾਂ ਰੁਪਏ ਦੀ ਰਿਕਵਰੀ ਲਈ ਪੂਰੇ ਪੰਜਾਬ ’ਚ ਇਹ ਮੁਹਿੰਮ ਚਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਇਲਾਕੇ ਵਿਚ ਪੈ ਗਏ ਮੋਟੇ-ਮੋਟੇ ਗੜ੍ਹੇ, ਵੀਡੀਓ ਦੇਖ ਨਹੀਂ ਆਵੇਗਾ ਯਕੀਨ
ਕਿਵੇਂ ਕੰਮ ਕਰਦੇ ਹਨ ਸਮਾਰਟ ਮੀਟਰ?
ਪਾਵਰਕਾਮ ਅਨੁਸਾਰ ਇਹ ਸਮਾਰਟ ਮੀਟਰ ਹੁਣ ਪ੍ਰੀਪੇਡ ਮੋਡ ’ਚ ਹਨ, ਜੋ ਮੋਬਾਈਲ ਰਿਚਾਰਜ ਵਾਂਗ ਕੰਮ ਕਰਦੇ ਹਨ। ਖਪਤਕਾਰ ਆਪਣੀ ਲੋੜ ਮੁਤਾਬਕ ਇਕ-ਦੋ ਮਹੀਨੇ ਦਾ ਰਿਚਾਰਜ ਕਰ ਸਕਦੇ ਹਨ ਅਤੇ ਰਿਚਾਰਜ ਖਤਮ ਹੁੰਦਿਆਂ ਹੀ ਬਿਜਲੀ ਸੇਵਾਵਾਂ ਆਪਣੇ-ਆਪ ਬੰਦ ਹੋ ਜਾਂਦੀਆਂ ਹਨ। ਇਨ੍ਹਾਂ ਮੀਟਰਾਂ ਲਈ ਬਿੱਲ ਦੀ ਕੋਈ ਹਾਰਡ ਕਾਪੀ ਨਹੀਂ ਭੇਜੀ ਜਾਂਦੀ, ਸਾਰੀ ਜਾਣਕਾਰੀ ਅਤੇ ਬਿੱਲ ਖਪਤਕਾਰ ਦੇ ਰਜਿਸਟਰਡ ਮੋਬਾਈਲ ਨੰਬਰ ਜਾਂ ਈਮੇਲ ਰਾਹੀਂ ਭੇਜੇ ਜਾਂਦੇ ਹਨ। ਵਿਭਾਗ ਨੇ ਸਾਫ ਕਰ ਦਿੱਤਾ ਹੈ ਕਿ ਹੁਣ ਸੈਕਸ਼ਨ ਮੋਡ ’ਚ ਆ ਕੇ ਡਿਫਾਲਟਰਾਂ ਵਿਰੁੱਧ ਬਿਨਾਂ ਕਿਸੇ ਪੱਖਪਾਤ ਦੇ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਬਕਾਇਆ ਰਕਮ ਦੀ ਵਸੂਲੀ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਭਿਆਨਕ ਹਨ੍ਹੇਰੀ-ਤੂਫਾਨ ਨੇ ਮਚਾਈ ਤਬਾਹੀ, ਮੋਗਾ ਤੋਂ ਆਈਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
