ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਜਪਾ ਦੀ ਹੋਈ ਮੀਟਿੰਗ

Monday, May 11, 2026 - 05:03 PM (IST)

ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਜਪਾ ਦੀ ਹੋਈ ਮੀਟਿੰਗ

ਖਰੜ (ਅਮਰਦੀਪ) : ਨਗਰ ਕੌਂਸਲ ਚੋਣਾਂ ਸਬੰਧੀ ਭਾਰਤੀ ਜਨਤਾ ਪਾਰਟੀ ਮੰਡਲ ਸਿਟੀ ਖਰੜ ਵੱਲੋਂ ਮੀਟਿੰਗ ਚੋਣ ਇੰਚਾਰਜ ਖਰੜ ਚਰਨਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਰਾਕੇਸ਼ ਕੁਮਾਰ ਗੁਪਤਾ ਪ੍ਰਧਾਨ ਮੰਡਲ ਸਿਟੀ ਖਰੜ ਦੇ ਦਫ਼ਤਰ ਵਿਖੇ ਹੋਈ। ਮੀਟਿੰਗ ਦੌਰਾਨ ਨਗਰ ਕੌਂਸਲ ਚੋਣਾਂ ਲਈ ਸੰਭਾਵਿਤ ਉਮੀਦਵਾਰਾਂ ਦੇ ਨਾਮਾਂ ’ਤੇ ਵਿਸਥਾਰ ਪੂਰਵਕ ਚਰਚਾ ਅਤੇ ਪੜਤਾਲ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਅਤੇ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਅਰਜ਼ੀ-ਪੱਤਰ ਜਮ੍ਹਾਂ ਕਰਵਾਏ।

ਉਮੀਦਵਾਰਾਂ ਦੇ ਇੰਟਰਵਿਊ ਅਤੇ ਚੋਣ ਪ੍ਰਕਿਰਿਆ ਦੌਰਾਨ ਚੋਣ ਇੰਚਾਰਜ ਚਰਨਜੀਤ ਦੇ ਨਾਲ ਸੁਖਵਿੰਦਰ ਸਿੰਘ ਗੋਲਡੀ, ਰਣਜੀਤ ਸਿੰਘ ਗਿੱਲ, ਕਮਲਦੀਪ ਸੈਣੀ, ਮਿਲੀ ਗਰਗ, ਜਗਦੀਪ ਔਜਲਾ, ਨਰਿੰਦਰ ਰਾਣਾ, ਪਵਨ ਮਨੋਚਾ, ਰਾਕੇਸ਼ ਕੁਮਾਰ ਗੁਪਤਾ, ਰਾਮ ਗੋਪਾਲ ਅਤੇ ਦੇਵਿੰਦਰ ਗੁਪਤਾ ਚਰਨਜੀਤ ਸਿੰਘ ਕਲੇਵਾਲ ਹਾਜ਼ਰ ਸਨ।
 


author

Babita

Content Editor

Related News