ਪੰਜਾਬ ਦੇ ਸਕੂਲਾਂ ਲਈ ਹੋ ਗਿਆ ਵੱਡਾ ਐਲਾਨ, 11 ਮਈ ਨੂੰ ਲੈ ਕੇ ਜਾਰੀ ਹੋਏ ਹੁਕਮ

Friday, May 08, 2026 - 12:00 PM (IST)

ਪੰਜਾਬ ਦੇ ਸਕੂਲਾਂ ਲਈ ਹੋ ਗਿਆ ਵੱਡਾ ਐਲਾਨ, 11 ਮਈ ਨੂੰ ਲੈ ਕੇ ਜਾਰੀ ਹੋਏ ਹੁਕਮ

ਲੁਧਿਆਣਾ (ਜ. ਬ.) : ਵਿਦਿਆਰਥੀਆਂ ਵਿਚ ਵਿਗਿਆਨ, ਟੈਕਨਾਲੋਜੀ, ਇਨੋਵੇਸ਼ਨ ਅਤੇ ਡਿਜ਼ੀਟਲ ਸਿੱਖਿਆ ਦੇ ਪ੍ਰਤੀ ਜਾਗਰੂਕਤਾ ਅਤੇ ਦਿਲਚਸਪੀ ਪੈਦਾ ਕਰਨ ਦੇ ਮਕਸਦ ਨਾਲ ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਸ. ਸੀ. ਈ. ਆਰ. ਟੀ.), ਪੰਜਾਬ ਵੱਲੋਂ ਸੂਬੇ ਦੇ ਸਾਰੇ ਸਕੂਲਾਂ ਵਿਚ 11 ਮਈ ਨੂੰ ਨੈਸ਼ਨਲ ਟੈਕਨਾਲੋਜੀ-ਡੇ ਮਨਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਐੱਸ. ਸੀ. ਈ. ਆਰ. ਟੀ. ਵੱਲੋਂ ਜਾਰੀ ਪੱਤਰ ਮੁਤਾਬਕ 11 ਮਈ ਦਾ ਦਿਨ ਭਾਰਤ ਦੀਆਂ ਤਕਨੀਕੀ ਪ੍ਰਾਪਤੀਆਂ ਨੂੰ ਸਮਰਪਿਤ ਕਰਦੇ ਹੋਏ ਮਨਾਇਆ ਜਾਂਦਾ ਹੈ। ਇਸ ਮੌਕੇ ਸਕੂਲਾਂ ਵਿਚ ਖਾਸ ਸਵੇਰ ਦੀ ਸਭਾ ਅਤੇ ਜਾਣਕਾਰੀ ਸੈਸ਼ਨ ਕੀਤੇ ਜਾਣਗੇ। ਇਨ੍ਹਾਂ ਸੈਸ਼ਨਾਂ ਵਿਚ ਨੈਸ਼ਨਲ ਟੈਕਨਾਲੋਜੀ-ਡੇ ਦੇ ਮਹੱਤਵ ਦੇ ਨਾਲ-ਨਾਲ ਭਾਰਤ ਵੱਲੋਂ ਸਾਇੰਸ, ਟੈਕਨਾਲੋਜੀ, ਆਈ. ਟੀ., ਸਪੇਸ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿਚ ਹਾਸਲ ਕੀਤੀਆਂ ਗਈਆਂ ਪ੍ਰਮੁੱਖ ਪ੍ਰਾਪਤੀਆਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਿੱਖਿਆ ਅਤੇ ਭਵਿੱਖ ਦੇ ਰੋਜ਼ਗਾਰ ਵਿਚ ਟੈਕਨਾਲੋਜੀ ਦੀ ਭੂਮਿਕਾ ’ਤੇ ਵੀ ਚਰਚਾ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਇਨ੍ਹਾਂ ਤਾਰੀਖਾਂ ਨੂੰ ਹੋ ਸਕਦਾ ਹੈ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ

ਸਾਈਬਰ ਸੁਰੱਖਿਆ ਦੀ ਲੈਣਗੇ ਸਹੂੰ ਅਤੇ ਹੋਵੇਗਾ ਕੁਇੱਜ਼ ਮੁਕਾਬਲਾ

ਜਾਣਕਾਰੀ ਸੈਸ਼ਨ ਦੇ ਅੰਤ ਵਿਚ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਟੈਕਨਾਲੋਜੀ ਦੇ ਨੈਤਿਕ ਵਰਤੋਂ ਅਤੇ ਸਾਈਬਰ ਸੁਰੱਖਿਆ ਨਾਲ ਸਬੰਧਤ ਇਕ ਵਿਸ਼ੇਸ਼ ਸਹੁੰ ਚੁੱਕੀ ਜਾਵੇਗੀ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਡਿਜ਼ੀਟਲ ਜਾਣਕਾਰੀ ਅਤੇ ਜ਼ਿੰਮੇਵਾਰ ਡਿਜ਼ੀਟਲ ਨਾਗਰਿਕਤਾ ਦੀ ਸਮਝ ਵਧਾਉਣ ਲਈ ਸੂਬਾ ਪੱਧਰ ’ਤੇ ਟੈਕਨਾਲੋਜੀ ਅਤੇ ਸਾਈਬਰ ਜਾਗਰੂਕਤਾ ਕੁਇੱਜ਼ ਪ੍ਰੋਗਰਾਮ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ ਤੁਰੰਤ ਛੁੱਟੀ ਦੇ ਹੁਕਮ, ਇਸ ਲਈ ਲਿਆ ਗਿਆ ਫ਼ੈਸਲਾ

ਆਨਲਾਈਨ ਹੋਵੇਗਾ ਕੁਇੱਜ਼ ਪ੍ਰੋਗਰਾਮ

ਇਸ ਕੁਇੱਜ਼ ਦਾ ਲਿੰਕ ਸਟੇਟ ਰਿਸੋਰਸ ਪਰਸਨ (ਕੰਪਿਊਟਰ) ਵੱਲੋਂ ਤਿਆਰ ਕਰ ਕੇ ਡਿਸਟ੍ਰਿਕਟ ਰਿਸੋਰਸ ਪਰਸਨ (ਡੀ. ਆਰ. ਪੀ.) ਨੂੰ ਭੇਜਿਆ ਜਾਵੇਗਾ। ਕੁਇੱਜ਼ ਦਾ ਲਿੰਕ 11 ਮਈ ਨੂੰ ਸਵੇਰੇ 8 ਵਜੇ ਤੋਂ ਅਗਲੇ 24 ਘੰਟਿਆਂ ਦੇ ਅੰਦਰ ਲਾਈਵ ਰਹੇਗਾ। ਸਕੂਲ ਮੁਖੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਇਨ੍ਹਾਂ ਗਤੀਵਿਧੀਆਂ ਦੀ ਫੋਟੋ ਅਤੇ ਵੀਡੀਓ ਨਿਰਧਾਰਤ ਹੈਸ਼ਟੇਗ #PunjabSchools3elebrate“ech ਦੇ ਨਾਲ ਸੋਸ਼ਲ ਮੀਡੀਆ ’ਤੇ ਸਾਂਝੀ ਕਰਨ।

ਇਹ ਵੀ ਪੜ੍ਹੋ : ਪੰਜਾਬ ਦੇ ਪੈਨਸ਼ਨਧਾਰਕਾਂ ਲਈ ਵੱਡੀ ਖ਼ਬਰ, ਹੁਣ ਖੜ੍ਹੀ ਹੋਈ ਇਕ ਹੋਰ ਮੁਸੀਬਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News