2 ਸਕੇ ਭਰਾਵਾਂ ਨੇ ਅਮਰੀਕਾ ਦੀ ਫੌਜ ’ਚ ਅਫਸਰ ਬਣ ਕੇ ਪੰਜਾਬ ਦਾ ਨਾਂ ਕੀਤਾ ਰੌਸ਼ਨ

Sunday, May 10, 2026 - 10:26 PM (IST)

2 ਸਕੇ ਭਰਾਵਾਂ ਨੇ ਅਮਰੀਕਾ ਦੀ ਫੌਜ ’ਚ ਅਫਸਰ ਬਣ ਕੇ ਪੰਜਾਬ ਦਾ ਨਾਂ ਕੀਤਾ ਰੌਸ਼ਨ

 ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) - ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੇ ਜਿੱਥੇ ਆਪਣੇ ਵਿਸ਼ੇਸ਼ ਲਗਨ ਅਤੇ ਮਿਹਨਤ ਦੇ ਕਾਰਨ ਪੰਜਾਬ ਅਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਹੀ ਹੁਣ ਅਮਰੀਕਾ ਵਿੱਚ ਟਾਂਡਾ ਇਲਾਕੇ ਦੇ ਮਿਆਣੀ ਪਿੰਡ ਨਾਲ ਸੰਬੰਧਿਤ 2 ਸਕੇ ਭਰਾਵਾਂ ਨੇ ਅਮਰੀਕਾ ਦੀ ਆਰਮੀ ਵਿੱਚ ਵੱਡੇ ਅਫਸਰ ਬਣ ਕੇ ਟਾਂਡਾ ਅਤੇ ਆਪਣੇ ਪਿੰਡ ਦੀ ਸ਼ਾਨ ਨੂੰ ਚਾਰ ਚੰਦ ਲਗਾਏ ਹਨ।  

ਜਾਣਕਾਰੀ ਦਿੰਦੇ ਹੋਏ ਟਾਂਡਾ ਨਿਵਾਸੀ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਸੀ ਹਰਜਿੰਦਰ ਕੌਰ ਧਰਮ ਸੁਪਤਨੀ ਪਿਤਾਬਰ ਇਕਬਾਲ ਸਿੰਘ ਜੋ ਅਮਰੀਕਾ ਦੇ ਨਿਊਯਾਰਕ ਦੇ ਸ਼ਹਿਰ ਹਾਈਟ ਪਾਰਕ ’ਚ ਰਹਿੰਦੇ ਹਨ, ਦੇ 2 ਸਪੁੱਤਰ ਜਸਕਰਨ ਸਿੰਘ ਨੇ ਫਸਟ ਲੈਫਟੀਨੈਂਟ ਅਫਸਰ ਤੇ ਗੁਰਕੀਰਤ ਸਿੰਘ ਸੈਕਿੰਡ ਅਫਸਰ ਇਨ ਮੈਡੀਕਲ ਨੇ ਅਮਰੀਕਾ ਦੀ ਫੌਜ ’ਚ ਵੱਡੇ ਅਫਸਰ ਬਣਨ ਦਾ ਮਾਣ ਹਾਸਲ ਕੀਤਾ ਹੈ। 

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਦੋਵਾਂ ਨੌਜਵਾਨਾਂ ਨੇ ਮੌਜੂਦਾ ਸਮੇਂ ਦੌਰਾਨ ਮਿਡਲ ਈਸਟ ’ਚ ਚੱਲ ਰਹੀ ਜੰਗ ’ਚ ਵੀ ਭਾਗ ਲਿਆ ਹੈ ਅਤੇ ਅਮਰੀਕਾ ਵੱਲੋਂ ਲੜਾਈ ਲੜਦੇ ਹੋਏ ਸੁਰੱਖਿਆ ਵਾਪਸ ਪਰਤੇ ਹਨ । ਮੈਡੀਕਲ ਖੇਤਰ ’ਚ ਅਫਸਰ ਬਣੇ ਗੁਰਕੀਰਤ ਸਿੰਘ ਨੇ ਜੰਗ ਦੌਰਾਨ ਜ਼ਖਮੀ ਹੋਏ ਅਮਰੀਕੀ ਫੌਜੀਆਂ ਨੂੰ ਮੈਡੀਕਲ ਸਹੂਲਤਾਂ ਦਿੱਤੀਆਂ।

ਉਕਤ ਦੋਨੋਂ ਸਕੇ ਭਰਾਵਾਂ ਦੇ ਇਸ ਕਾਰਜ ਦੀ ਜਾਣਕਾਰੀ ਪ੍ਰਾਪਤ ਹੁੰਦਿਆਂ ਹੀ ਪਿੰਡ ਮਿਆਣੀ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਪਿੰਡ ਵਾਸੀਆਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨਾਂ ਨੂੰ ਆਪਣੇ ਨਗਰ ਦੇ ਇਨ੍ਹਾਂ ਹੋਣਹਾਰ ਸਕੇ ਭਰਾਵਾਂ 'ਤੇ ਪੂਰਾ ਮਾਣ ਹੈ ਅਤੇ ਪੰਜਾਬ ਅਤੇ ਪਿੰਡ ਮਿਆਣੀ ਵਿੱਚ ਆਉਣ 'ਤੇ ਇਹਨਾਂ ਨੌਜਵਾਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਵੇਗਾ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਦੋਨੋਂ ਨੌਜਵਾਨਾਂ ਦੇ ਪਿਤਾ ਅਮਰੀਕਾ ਵਿੱਚ ਟੈਕਸੀ ਚਲਾਉਣ ਦਾ ਕੰਮ ਕਰਦੇ ਹਨ ਅਤੇ ਮਾਤਾ ਗੌਰਮੈਂਟ ਟੀਚਰ ਹਨ।


author

Inder Prajapati

Content Editor

Related News