ਖੇਡ-ਖੇਡ ''ਚ ਬੱਚਿਆਂ ਨੂੰ ਸਿਖਾਓ ਦੇਸੀ ਮਹੀਨਿਆਂ ਦੇ ਨਾਂ ! Pinkoo TV ਨੇ ਸ਼ੇਅਰ ਕੀਤੀ ਖ਼ੂਬਸੂਰਤ ਵੀਡੀਓ

Sunday, May 17, 2026 - 07:44 PM (IST)

ਖੇਡ-ਖੇਡ ''ਚ ਬੱਚਿਆਂ ਨੂੰ ਸਿਖਾਓ ਦੇਸੀ ਮਹੀਨਿਆਂ ਦੇ ਨਾਂ ! Pinkoo TV ਨੇ ਸ਼ੇਅਰ ਕੀਤੀ ਖ਼ੂਬਸੂਰਤ ਵੀਡੀਓ

ਜਲੰਧਰ (ਵੈੱਬ ਡੈਸਕ)- ਬੱਚਿਆਂ ਦੇ ਮਨੋਰੰਜਨ ਲਈ ਬਣਾਏ ਗਏ ਪਿੰਕੂ ਟੀ. ਵੀ. ਵੱਲੋਂ ਯੂ-ਟਿਊਬ ਚੈਨਲ 'ਤੇ ਇਕ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਗਈ ਹੈ। ਸਾਂਝੀ ਕੀਤੀ ਗਈ ਇਕ ਵਿਸ਼ੇਸ਼ ਵੀਡੀਓ ਰਾਹੀਂ ਪੰਜਾਬੀ ਸੱਭਿਆਚਾਰ ਦੇ 12 ਦੇਸੀ ਮਹੀਨਿਆਂ ਅਤੇ ਉਨ੍ਹਾਂ ਦੇ ਮੌਸਮੀ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਸਾਲ ਦੇ 12 ਮਹੀਨੇ ਕਿਸ ਤਰ੍ਹਾਂ ਕੁਦਰਤ ਅਤੇ ਸਾਡੀ ਖੁਰਾਕ 'ਚ ਤਬਦੀਲੀਆਂ ਲਿਆਉਂਦੇ ਹਨ। ਵੀਡੀਓ ਨੂੰ ਵੇਖ ਕੇ ਬੱਚਿਆਂ ਨੂੰ ਵੀ ਦੇਸੀ ਮਹੀਨੇ ਜਲਦੀ ਹੀ ਯਾਦ ਹੋਣਗੇ। 

PunjabKesari

ਮੌਸਮ ਅਤੇ ਫ਼ਸਲਾਂ ਦੇ ਬਦਲਦੇ ਰੰਗ
ਵੀਡੀਓ ਵਿਚ ਵਿਖਾਇਆ ਗਿਆ ਹੈ ਕਿ ਸਾਲ ਦਾ ਪਹਿਲਾ ਮਹੀਨਾ ਚੇਤ ਹੁੰਦਾ ਹੈ, ਜਿਸ ਵਿਚ ਖੇਤ ਹਰੇ-ਭਰੇ ਹੋ ਜਾਂਦੇ ਹਨ। ਇਸ ਤੋਂ ਬਾਅਦ ਵੈਸਾਖ ਦਾ ਮਹੀਨਾ ਆਉਂਦਾ ਹੈ, ਜਿਸ ਵਿੱਚ ਕਣਕ ਦੀ ਵਾਢੀ ਦੀ ਤਿਆਰੀ ਸ਼ੁਰੂ ਹੁੰਦੀ ਹੈ। ਗਰਮੀਆਂ ਦੀ ਸ਼ੁਰੂਆਤ ਹੁੰਦਿਆਂ ਹੀ ਜੇਠ ਦੇ ਮਹੀਨੇ 'ਚ ਲੋਕ ਦਰੱਖ਼ਤਾਂ ਹੇਠਾਂ ਬੈਠ ਕੇ ਅੰਬਾਂ ਦਾ ਆਨੰਦ ਮਾਣਦੇ ਹਨ, ਜਦਕਿ ਹਾੜ੍ਹ ਦੀ ਤਿੱਖੀ ਧੁੱਪ ਲੋਕਾਂ ਨੂੰ ਲੂ ਨਾਲ ਸਾੜਦੀ ਹੈ।

ਇਹ ਵੀ ਪੜ੍ਹੋ: ਨਿਗਮ ਚੋਣਾਂ ਨੂੰ ਧਿਆਨ 'ਚ ਰੱਖਦੇ ਪੰਜਾਬ 'ਚ ਇਨ੍ਹਾਂ 23 IAS ਤੇ PCS ਅਧਿਕਾਰੀਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

PunjabKesari

ਬਰਸਾਤ ਅਤੇ ਸਰਦੀਆਂ ਦਾ ਆਗਮਨ
ਹਾੜ ਤੋਂ ਬਾਅਦ ਸਾਉਣ ਦਾ ਮਹੀਨਾ ਆਉਂਦਾ ਹੈ, ਜਿਸ ਵਿਚ ਮੌਸਮ 'ਚ ਤਬਦੀਲੀ ਸਾਉਣ ਦੇ ਮਹੀਨੇ ਨਾਲ ਆਉਂਦੀ ਹੈ ਜਦੋਂ ਬੱਦਲ ਮੀਂਹ ਵਰ੍ਹਾਉਂਦੇ ਹਨ। ਇਸ ਦੇ ਬਾਅਦ ਭਾਦੋਂ ਦਾ ਮਹੀਨਾ ਆਉਂਦਾ ਹੈ ਅਤੇ ਭਾਦੋਂ ਦੇ ਮਹੀਨੇ ਵਿੱਚ ਗੰਨੇ ਦੀ ਫ਼ਸਲ ਹੁੰਦੀ ਹੈ ਅਤੇ ਫਿਰ ਅੱਸੂ ਦਾ ਮਹੀਨਾ ਆਉਣ ਨਾਲ ਗਰਮੀ ਹੌਲੀ-ਹੌਲੀ ਘਟਣੀ ਸ਼ੁਰੂ ਹੋ ਜਾਂਦੀ ਹੈ।

PunjabKesari

ਸਰਦੀਆਂ ਦੀ ਆਮਦ ਕੱਤਕ ਦੇ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਅਤੇ ਕਤੱਕ ਦੇ ਮਹੀਨੇ ਵਿੱਚ ਗੁੜ ਅਤੇ ਗੱਚਕ ਖਾਣ ਵਿਚ ਬੇਹੱਦ ਸੁਆਦ ਲੱਗਦੀ ਹੈ। ਇਸ ਤੋਂ ਬਾਅਦ ਮੱਘਰ ਦਾ ਮਹੀਨਾ ਆਉਂਦਾ ਹੈ ਅਤੇ ਮੱਘਰ ਦੇ ਮਹੀਨੇ ਵਿੱਚ ਦਰੱਖ਼ਤਾਂ ਤੋਂ ਪੱਤੇ ਝੜ ਜਾਂਦੇ ਹਨ ਅਤੇ ਪੋਹ ਦਾ ਮਹੀਨਾ ਸ਼ੁਰੂ ਹੋਣ ਨਾਲ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਜਾਂਦੀ ਹੈ ਮਾਘ ਦਾ ਮਹੀਨਾ ਮੱਖਣ, ਰੋਟੀ ਅਤੇ ਸਾਗ ਵਰਗੇ ਪੰਜਾਬੀ ਪਕਵਾਨਾਂ ਲਈ ਜਾਣਿਆ ਜਾਂਦਾ ਹੈ। ਅਖੀਰ ਵਿੱਚ ਫੱਗਣ ਦੇ ਮਹੀਨੇ ਵਿੱਚ ਬਾਗਾਂ ਵਿੱਚ ਫੁੱਲ ਖਿੜ ਜਾਂਦੇ ਹਨ, ਜੋ ਸਾਲ ਦੇ ਅੰਤ ਅਤੇ ਖ਼ੁਸ਼ਹਾਲੀ ਦਾ ਪ੍ਰਤੀਕ ਹਨ।

ਜ਼ਿਕਰਯੋਗ ਹੈ ਕਿ 'ਪਿੰਕੂ-ਟੀ. ਵੀ' ਇਕ ਪੰਜਾਬੀ-ਭਾਸ਼ਾ ਵਾਲਾ ਬੱਚਿਆਂ ਲਈ ਸਮਰਪਿਤ ਪਹਿਲਾ 3-ਡੀ ਐਨੀਮੇਸ਼ਨ ਯੂ-ਟਿਊਬ ਚੈਨਲ ਹੈ, ਜੋਕਿ ਰੰਗ-ਬਿਰੰਗੇ ਐਨੀਮੇਟਿਡ ਵੀਡੀਓਜ਼, ਦਿਲਚਸਪ ਕਹਾਣੀਆਂ, ਰਾਈਮਸ ਅਤੇ ਨੈਤਿਕ ਸਿੱਖਿਆ ਵਾਲੀ ਸਮੱਗਰੀਆਂ ਰਾਹੀਂ ਬੱਚਿਆਂ ਨੂੰ ਮਨੋਰੰਜਨ ਅਤੇ ਸਿੱਖਿਆ ਦੋਹਾਂ ਦਾ ਪ੍ਰਦਾਨ ਕਰਦਾ ਹੈ। ਇਸ ਦੀਆਂ ਵੀਡੀਓਜ਼ 'ਚ ਅਕਸਰ ਪੰਜਾਬੀ ਲੋਕ-ਕਹਾਣੀਆਂ, ਨੈਤਿਕ ਪਾਠ ਅਤੇ ਦਿਲਚਸਪ ਗੱਲਾਂ ਵੇਖਣ ਨੂੰ ਮਿਲਦੀਆਂ ਹਨ, ਜੋ ਬੱਚਿਆਂ ਦੀ ਸੋਚ ਨੂੰ ਉਤਸ਼ਾਹਤ ਕਰਦੀਆਂ ਹਨ।

ਚੈਨਲ ਦਾ ਮੁੱਖ ਉਦੇਸ਼ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਨਾਲ ਜੋੜਨਾ, ਉਨ੍ਹਾਂ ਨੂੰ ਚੰਗੀਆਂ ਆਦਤਾਂ ਅਤੇ ਨੈਤਿਕ ਮੁੱਲਾਂ ਦੀ ਸਿੱਖਿਆ ਦੇਣਾ ਅਤੇ ਉਨ੍ਹਾਂ ਦੀ ਕਲਪਨਾ-ਸ਼ਕਤੀ ਨੂੰ ਵਧਾ ਦੇਣਾ ਸ਼ਾਮਲ ਹੈ। ਇਸ ਦੀ ਸਮੱਗਰੀ ਵੇਖ ਕੇ ਬੱਚੇ, ਦੋਸਤੀ, ਸੱਚਾਈ, ਸਹਿਯੋਗ ਵਰਗੇ ਗੁਣਾਂ ਨੂੰ ਅਪਣਾ ਸਕਦੇ ਹਨ ਅਤੇ ਚੰਗੀ ਸੋਚ ਵਾਲੀਆਂ ਕਈ ਤਰ੍ਹਾਂ ਦੀਆਂ ਨਵੀਆਂ ਗੱਲਾਂ ਨੂੰ ਸਿੱਖ ਸਕਦੇ ਹਨ।  ਮਾਪਿਆਂ ਵੱਲੋਂ ਵੀ ਅਜਿਹੇ ਚੈਨਲਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਕਿਉਂਕਿ ਇਹ ਬੱਚਿਆਂ ਨੂੰ ਸੁਰੱਖਿਅਤ ਅਤੇ ਸਕਾਰਾਤਮਕ ਸਮੱਗਰੀ ਪ੍ਰਦਾਨ ਕਰਦੇ ਹਨ। ਪਿੰਕੂ ਟੀ. ਵੀ. ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦੇ ਡਿਜੀਟਲ ਸਿੱਖਿਆ ਦੇ ਖੇਤਰ ਵਿੱਚ ਹੋਰ ਵੀ ਨਵੇਂ ਪ੍ਰਯੋਗ ਕਰਨ ਦੀ ਤਿਆਰੀ ਵਿੱਚ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਬੁੱਧਵਾਰ ਨੂੰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News