ਡਰੱਗਸ ਕੇਸ : ਸ਼ਾਹਰੁਖ ਦੇ ਪੁੱਤਰ ''ਤੇ ਕੰਗਨਾ ਦਾ ਸ਼ਬਦੀ ਹਮਲਾ, ਕਿਹਾ ''ਆਰੀਅਨ ਦੇ ਬਚਾਅ ''ਚ ਆ ਰਹੇ ਨੇ ਮਾਫੀਆ ਪੱਪੂ''

Thursday, Oct 07, 2021 - 06:07 PM (IST)

ਡਰੱਗਸ ਕੇਸ : ਸ਼ਾਹਰੁਖ ਦੇ ਪੁੱਤਰ ''ਤੇ ਕੰਗਨਾ ਦਾ ਸ਼ਬਦੀ ਹਮਲਾ, ਕਿਹਾ ''ਆਰੀਅਨ ਦੇ ਬਚਾਅ ''ਚ ਆ ਰਹੇ ਨੇ ਮਾਫੀਆ ਪੱਪੂ''

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤਕਰੀਬਨ ਹਰ ਮੁੱਦੇ 'ਤੇ ਆਪਣੀ ਗੱਲ ਬੇਖੌਫ ਹੋ ਕੇ ਰੱਖਦੀ ਹੈ। ਸੋਸ਼ਲ ਮੀਡੀਆ ਦੇ ਰਾਹੀਂ ਉਹ ਸਰਕਾਰ, ਸਮਾਜ ਅਤੇ ਬਾਲੀਵੁੱਡ ਨਾਲ ਜੁੜੇ ਮੁੱਦਿਆਂ 'ਤੇ ਆਪਣੀ ਟਿੱਪਣੀ ਕਰਦੀ ਰਹਿੰਦੀ ਹੈ। ਕੰਗਨਾ ਨੇ ਹੁਣ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੇ ਡਰੱਗ ਕੇਸ 'ਚ ਫਸਣ ਤੋਂ ਬਾਅਦ ਉਨ੍ਹਾਂ ਨਾਲ ਹਮਦਰਦੀ ਜਤਾਉਂਦੇ ਹੋਏ ਅਜਿਹੇ ਲੋਕਾਂ ਨੂੰ ਲੰਬੇ ਹੱਥੀਂ ਲਿਆ ਹੈ, ਜੋ ਆਪਰਾਧਿਕ ਗਲਤੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ।
ਡਰੱਗ ਮਾਮਲੇ 'ਚ ਆਰੀਅਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸ ਦੇ ਪੱਖ 'ਤੇ ਵਿਰੋਧ 'ਚ ਬਹਿਸ ਚੱਲ ਰਹੀ ਹੈ। ਸ਼ਾਹਰੁਖ ਦੇ ਪ੍ਰਸ਼ੰਸਕ ਤੇ ਸਹਿਯੋਗੀ ਆਰੀਅਨ ਨੂੰ ਨਿਰਦੋਸ਼ ਮੰਨਦੇ ਹੋਏ ਅਤੇ ਮੀਡੀਆ 'ਚ ਟ੍ਰੋਲਿੰਗ ਦਾ ਵਿਰੋਧ ਕਰ ਰਹੇ ਹਨ। ਦੂਜੇ ਪਾਸੇ, ਦੂਸਰਾ ਪੱਖ ਮੰਨਦਾ ਹੈ ਕਿ ਕਾਨੂੰਨ ਨੂੰ ਆਪਣਾ ਰਾਹ ਅਪਣਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਪਿਛਲੇ ਇੱਕ ਜਾਂ ਦੋ ਦਿਨਾਂ 'ਚ ਸੋਸ਼ਲ ਮੀਡੀਆ 'ਚ ਆਰੀਅਨ ਦਾ ਸਮਰਥਨ ਵਧਿਆ ਹੈ।

ਇਹ ਖ਼ਬਰ ਵੀ ਵੇਖੋ - ਸ਼ਾਹਰੁਖ਼ ਨੇ ਐੱਨ. ਸੀ. ਬੀ. ਕਸਟਡੀ 'ਚ ਪੁੱਤਰ ਨਾਲ ਕੀਤੀ ਮੁਲਾਕਾਤ, ਪਿਤਾ ਨੂੰ ਦੇਖ ਆਰੀਅਨ ਦੇ ਨਿਕਲੇ ਹੰਝੂ

ਕੰਗਨਾ ਨੇ ਟਿੱਪਣੀ ਕਰਦੇ ਹੋਏ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ, ''ਹੁਣ ਸਾਰੇ ਮਾਫੀਆ ਪੱਪੂ ਆਰੀਅਨ ਦੇ ਬਚਾਅ 'ਚ ਆ ਰਹੇ ਹਨ। ਅਸੀਂ ਸਾਰੇ ਗਲਤੀ ਕਰਦੇ ਹਾਂ ਪਰ ਸਾਨੂੰ ਉਸ ਦਾ ਸਪੋਰਟ ਨਹੀਂ ਕਰਨਾ ਚਾਹੀਦਾ। ਮੈਨੂੰ ਯਕੀਨ ਹੈ ਕਿ ਇਸ ਨਾਲ ਉਸ ਨੂੰ (ਆਰੀਅਨ) ਨੂੰ ਇਕ ਨਜ਼ਰਿਆ ਮਿਲੇਗਾ ਤੇ ਆਪਣੇ ਕੰਮਾਂ ਦੇ ਨਤੀਜੇ ਦਾ ਪਤਾ ਲੱਗੇਗਾ। ਉਮੀਦ ਹੈ ਕਿ ਇਸ ਨਾਲ ਉਸ ਨੂੰ Evolve ਹੋਣ 'ਚ ਮਦਦ ਮਿਲੇਗੀ ਅਤੇ ਇਕ ਵੱਡਾ ਤੇ ਬਿਹਤਰ ਇਨਸਾਨ ਨਿਕਲੇਗਾ। ਇਹ ਠੀਕ ਹੈ ਕਿ ਲੋਕ ਜਦੋਂ ਨਾਜੁਕ ਸਮੇਂ 'ਚ ਹੁੰਦੇ ਹਨ ਤਾਂ ਉਨ੍ਹਾਂ ਬਾਰੇ ਚਰਚਾ ਨਹੀਂ ਕਰਨੀ ਚਾਹੀਦੀ ਪਰ ਇਹ ਅਹਿਸਾਸ ਕਰਵਾਉਣਾ ਕਿ ਉਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ, ਇਹ ਆਪਰਾਧਿਕ ਹੈ।''

ਇਹ ਖ਼ਬਰ ਵੀ ਵੇਖੋ - ਆਰੀਅਨ ਖਾਨ ਡਰੱਗ ਕੇਸ 'ਚ ਅੱਜ ਹੋਵੇਗੀ ਸੁਣਵਾਈ, ਮਿਲੇਗੀ ਜ਼ਮਾਨਤ ਜਾਂ ਜਾਵੇਗਾ ਜੇਲ੍ਹ

ਦੱਸਣਯੋਗ ਹੈ ਕਿ ਲਗਜ਼ਰੀ ਕਰੂਜ਼ 'ਚ ਡਰੱਗਜ਼ ਅਤੇ ਰੇਵ ਪਾਰਟੀ ਮਾਮਲੇ 'ਚ ਸ਼ਾਹਰੁਖ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਨੂੰ 7 ਅਕਤੂਬਰ ਤੱਕ ਐੱਨ. ਸੀ. ਬੀ. ਦੀ ਹਿਰਾਸਤ 'ਚ ਰੱਖਿਆ ਗਿਆ ਹੈ ਪਰ ਇਸ ਦੌਰਾਨ ਆਰੀਅਨ ਨੂੰ ਸਭ ਸਹੂਲਤਾਂ ਮੁੱਹਈਆ ਕਰਵਾਈਆਂ ਜਾ ਰਹੀਆਂ ਹਨ। ਆਰੀਅਨ ਦੀਆਂ ਜਿੰਨੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ 'ਚ ਉਹ ਵੱਖ-ਵੱਖ ਅਤੇ ਫੈਂਸੀ ਜੈਕਟ 'ਚ ਵਿਖਾਈ ਦਿੱਤਾ ਹੈ। 

ਇਹ ਖ਼ਬਰ ਵੀ ਵੇਖੋ -  ‘ਮੂਸਾ ਜੱਟ’ ਨੂੰ ਮਿਲੀ ਸੈਂਸਰ ਬੋਰਡ ਤੋਂ ਹਰੀ ਝੰਡੀ, ਕੱਲ ਨੂੰ ਹੋਵੇਗੀ ਰਿਲੀਜ਼

ਰਿਪੋਰਟਾਂ ਮੁਤਾਬਕ, ਆਰੀਅਨ ਦੇ ਭੋਜਨ ਦਾ ਵੀ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ। ਅਸਲ 'ਚ ਐੱਨ. ਸੀ. ਬੀ. ਨੇ ਆਰੀਅਨ ਦੇ ਕਹਿਣ 'ਤੇ ਉਸ ਨੂੰ ਕਿਤਾਬਾਂ ਤਾਂ ਮੁਹੱਈਆ ਕਰਵਾਈਆਂ ਹੀ ਹਨ, ਇਸ ਦੇ ਨਾਲ ਹੀ ਉਸ ਲਈ ਮੁੰਬਈ ਦੇ ਇਕ ਸਭ ਤੋਂ ਪ੍ਰਸਿੱਧ ਰੈਸਟੋਰੈਂਟ ਤੋਂ ਬਿਰਆਨੀ ਵੀ ਮੰਗਵਾਈ। ਇਸ ਤੋਂ ਪਹਿਲਾਂ ਜਦੋਂ ਸ਼ਾਹਰੁਖ ਖ਼ਾਨ ਅਤੇ ਗੌਰੀ ਖ਼ਾਨ ਆਪਣੇ ਪੁੱਤਰ ਆਰੀਅਨ ਨੂੰ ਮਿਲਣ ਪਹੁੰਚੇ ਸਨ ਤਾਂ ਉਹ ਉਸ ਲਈ ਬਰਗਰ ਲੈ ਕੇ ਆਏ ਸਨ। ਹੁਣ ਖੁਦ ਐੱਨ. ਸੀ. ਬੀ. ਵੀ ਆਰੀਅਨ ਦੀ ਖਾਤਿਰਦਾਰੀ 'ਚ ਜੁਟ ਗਈ ਹੈ।


author

sunita

Content Editor

Related News