ਕੰਗਨਾ ਰਣੌਤ ਦੇ ਬੰਗਲੇ ਦੀ ਭੰਨਤੋੜ ਮਾਮਲੇ 'ਚ 27 ਨਵੰਬਰ ਨੂੰ ਹਾਈ ਕੋਰਟ ਕਰੇਗਾ ਫ਼ੈਸਲਾ

11/24/2020 4:25:08 PM

ਜਲੰਧਰ (ਵੈੱਬ ਡੈਸਕ) : ਬੰਬੇ ਹਾਈ ਕੋਰਟ 27 ਨਵੰਬਰ ਨੂੰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਮੁੰਬਈ ਦਫ਼ਤਰ 'ਚ ਬੀ. ਐੱਮ. ਸੀ. ਦੀ ਕਾਰਵਾਈ ਵਿਰੁੱਧ ਦਾਇਰ ਪਟੀਸ਼ਨ 'ਤੇ ਆਪਣਾ ਫ਼ੈਸਲਾ ਸੁਣਾਏਗੀ। ਦੱਸ ਦਈਏ ਕਿ ਬੀ. ਐੱਮ. ਸੀ. ਵੱਲੋਂ ਦਫ਼ਤਰ 'ਚ ਕੀਤੀ ਭੰਨ-ਤੋੜ ਵਿਰੁੱਧ ਕੰਗਨਾ ਰਣੌਤ ਵਲੋਂ ਹਾਈ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ। ਖ਼ਾਸ ਗੱਲ ਇਹ ਹੈ ਕਿ 9 ਸਤੰਬਰ ਨੂੰ ਬੀ. ਐੱਮ. ਸੀ. ਨੇ ਕੰਗਨਾ ਦੇ ਦਫ਼ਤਰ ਦੇ ਕੁਝ ਹਿੱਸੇ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਸੀ। ਹਾਲਾਂਕਿ ਬਾਅਦ 'ਚ ਅਦਾਲਤ ਨੇ ਬੀ. ਐੱਮ. ਸੀ. ਦੀ ਕਾਰਵਾਈ 'ਤੇ ਰੋਕ ਲਗਾ ਦਿੱਤੀ।

ਇਹ ਵੀ ਖ਼ਬਰ ਪੜ੍ਹੋ : 'ਬਾਹੂਬਲੀ' ਅਦਾਕਾਰ ਰਾਣਾ ਡੱਗੂਬਾਤੀ ਨਿਕਲੇ ਮੌਤ ਦੇ ਮੂੰਹ 'ਚੋਂ, ਕਿਡਨੀ ਹੋ ਗਈ ਸੀ ਫੇਲ੍ਹ

ਬੀ. ਐੱਮ. ਸੀ. ਨੇ ਲਾਇਆ ਸੀ ਇਹ ਦੋਸ਼
ਦੱਸ ਦੇਈਏ ਕਿ ਜਦੋਂ ਬੀ. ਐੱਮ. ਸੀ. ਨੇ ਮੁੰਬਈ ਦੇ ਬ੍ਰਾਂਦਰ ਖ਼ੇਤਰ 'ਚ ਪਾਲੀ ਹਿੱਲ 'ਚ ਕੰਗਨਾ ਦੇ ਦਫ਼ਤਰ 'ਚ ਤੋੜ-ਫੋੜ ਕੀਤੀ ਸੀ ਤਾਂ ਉਹ ਉਸ ਸਮੇਂ ਮੁੰਬਈ 'ਚ ਮੌਜੂਦ ਨਹੀਂ ਸੀ। ਇਹ ਇਲਜਾਮ ਲਗਾਇਆ ਜਾਂਦਾ ਹੈ ਕਿ ਬੀ. ਐੱਮ. ਸੀ. ਦੀ ਇਹ ਕਾਰਵਾਈ ਟਵਿੱਟਰ 'ਤੇ ਸ਼ਿਵ ਸੈਨਾ ਦੇ ਨੇਤਾ ਸੰਜੇ ਰਾਉਤ ਨਾਲ ਕੰਗਨਾ ਰਣੌਤ ਦੀ ਲੜਾਈ ਤੋਂ ਬਾਅਦ ਕੀਤੀ ਗਈ ਸੀ। ਉਮੀਦ ਕੀਤੀ ਜਾ ਰਹੀ ਹੈ ਕਿ 27 ਨਵੰਬਰ ਨੂੰ ਸਵੇਰੇ 11 ਵਜੇ ਦੇ ਕਰੀਬ ਅਦਾਲਤ ਇਸ ਮਾਮਲੇ 'ਚ ਆਪਣਾ ਫ਼ੈਸਲਾ ਸੁਣਾਵੇਗੀ।

ਇਹ ਵੀ ਖ਼ਬਰ ਪੜ੍ਹੋ : ਕਈ ਇੰਟਰਨੈਸ਼ਨਲ ਡਰਾਮਾ ਸੀਰੀਜ਼ ਨੂੰ ਪਛਾੜ 'ਦਿੱਲੀ ਕ੍ਰਾਇਮ' ਨੇ ਜਿੱਤਿਆ ਖ਼ਾਸ ਐਵਾਰਡ

9 ਸਤੰਬਰ ਨੂੰ ਹੋਈ ਸੀ ਸਾਰੀ ਘਟਨਾ 
ਦੱਸਣਯੋਗ ਹੈ ਕਿ ਮੁੰਬਈ 'ਚ 9 ਸਤੰਬਰ ਨੂੰ ਬੀ. ਐੱਮ. ਸੀ. ਨੇ ਗੈਰਕਾਨੂੰਨੀ ਉਸਾਰੀ ਦਾ ਦੋਸ਼ ਲਾਉਂਦਿਆਂ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਦਫ਼ਤਰ 'ਚ ਨਾਸਬੰਦੀ ਦੀ ਕਾਰਵਾਈ ਕੀਤੀ ਸੀ। ਕੰਗਨਾ ਰਣੌਤ ਨੇ ਇਸ 'ਤੇ ਹਾਈ ਕੋਰਟ ਪਹੁੰਚ ਕੀਤੀ ਸੀ। ਉਸ ਤੋਂ ਬਾਅਦ ਉਸੇ ਦਿਨ ਅਦਾਲਤ ਨੇ ਬੀ. ਐੱਮ. ਸੀ. ਦੀ ਕਾਰਵਾਈ 'ਤੇ ਰੋਕ ਲਗਾ ਦਿੱਤੀ।

ਇਹ ਵੀ ਖ਼ਬਰ ਪੜ੍ਹੋ : 'ਸਸੁਰਾਲ ਸਿਮਰ ਕਾ' ਫ਼ੇਮ ਅਦਾਕਾਰ ਆਸ਼ੀਸ਼ ਰਾਏ ਦਾ ਦਿਹਾਂਤ

2 ਕਰੋੜ ਰੁਪਏ ਦੀ ਮੁਆਵਜ਼ੇ ਵਜੋਂ ਕੀਤੀ ਮੰਗ
ਕੰਗਨਾ ਰਣੌਤ ਨੇ ਇਸ 'ਤੇ ਹਾਈ ਕੋਰਟ ਪਹੁੰਚ ਕੀਤੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਬੀ. ਐੱਮ. ਸੀ. ਦੀ ਕਾਰਵਾਈ ਰੁਕਵਾ ਦਿੱਤੀ ਸੀ। ਇਸ ਤੋਂ ਬਾਅਦ 15 ਸਤੰਬਰ ਨੂੰ ਕੰਗਨਾ ਰਣੌਤ ਨੇ ਆਪਣੀ ਸੋਧੀ ਹੋਈ ਪਟੀਸ਼ਨ 'ਚ ਬੀ. ਐੱਮ. ਸੀ. ਦੁਆਰਾ ਕੀਤੀ ਗਈ ਕਾਰਵਾਈ ਲਈ ਮੁਆਵਜ਼ੇ ਵਜੋਂ 2 ਕਰੋੜ ਰੁਪਏ ਦੀ ਮੰਗ ਕੀਤੀ ਸੀ।

ਇਹ ਵੀ ਖ਼ਬਰ ਪੜ੍ਹੋ : ਪਤਨੀ ਯੁਵਿਕਾ ਚੌਧਰੀ ਨਾਲ ਪ੍ਰਿੰਸ ਨਰੂਲਾ ਨੇ ਇੰਝ ਮਨਾਇਆ ਜਨਮਦਿਨ, ਵੀਡੀਓ ਵਾਇਰਲ


sunita

Content Editor

Related News