16 ਲੱਖ ਦੇ ਲਹਿੰਗੇ ਤੇ 45 ਲੱਖ ਦੇ ਗਹਿਣੇ ਪਹਿਨ ਭਰਾ ਦੇ ਵਿਆਹ ’ਚ ਨਜ਼ਰ ਆਈ ਕੰਗਨਾ, ਤਸਵੀਰਾਂ ਵਾਇਰਲ

11/12/2020 7:27:30 PM

ਜਲੰਧਰ (ਬਿਊਰੋ)– ਕੰਗਨਾ ਰਣੌਤ ਦੇ ਭਰਾ ਅਕਸ਼ਤ ਰਣੌਤ ਅੱਜ ਰਿਤੂ ਸਾਂਗਵਾਨ ਨਾਲ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਕੰਗਨਾ ਨੇ ਆਪਣੇ ਭਰਾ ਲਈ ਵੈਡਿੰਗ ਡੈਸਟੀਨੇਸ਼ਨ ਦੇ ਤੌਰ ’ਤੇ ਰਾਜਸਥਾਨ ਦੇ ਪ੍ਰਸਿੱਧ ਉਦੈਪੁਰ ਨੂੰ ਚੁਣਿਆ, ਜਿਥੇ ਰਾਜਸਥਾਨੀ ਥੀਮ ਨਾਲ ਸ਼ਾਹੀ ਅੰਦਾਜ਼ ’ਚ ਇਹ ਵਿਆਹ ਹੋਇਆ।

PunjabKesari

ਕੋਰੋਨਾ ਵਾਇਰਸ ਦੇ ਚਲਦਿਆਂ ਵਿਆਹ ’ਚ ਖਾਸ ਮਹਿਮਾਨਾਂ ਨੂੰ ਹੀ ਸੱਦਾ ਦਿੱਤਾ ਗਿਆ ਸੀ। ਉਦੈਪੁਰ ਦੇ ਹੋਟਲ ਲੀਲਾ ਪੈਲੇਸ ’ਚ ਆਯੋਜਿਤ ਇਸ ਵਿਆਹ ’ਚ ਰਣੌਤ ਤੇ ਸਾਂਗਵਾਨ ਪਰਿਵਾਰ ਦੇ ਮੈਂਬਰ ਹੀ ਮੌਜੂਦ ਰਹੇ। ਕੰਗਨਾ ਨੇ ਇਸ ਵਿਆਹ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਹਨ।

PunjabKesari

ਇਸ ਵਿਆਹ ’ਚ ਕੰਗਨਾ ਦਾ ਖੂਬਸੂਰਤ ਲੁੱਕ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਸੀ।

PunjabKesari

ਕੰਗਨਾ ਰਣੌਤ ਇਸ ਵਿਆਹ ’ਚ ਕਸਟਮ ਮੇਡ ਬਾਂਧਨੀ ਲਹਿੰਗੇ ’ਚ ਨਜ਼ਰ ਆਈ। ਉਸ ਦਾ ਇਹ ਲਹਿੰਗਾ ਪੂਰੇ 14 ਮਹੀਨਿਆਂ ’ਚ ਬਣ ਕੇ ਤਿਆਰ ਹੋਇਆ ਹੈ ਤੇ ਇਸ ਨੂੰ ਕੰਗਨਾ ਲਈ ਅਨੁਰਾਧਾ ਵਕੀਲ ਨੇ ਤਿਆਰ ਕੀਤਾ ਹੈ।

PunjabKesari

ਕੰਗਨਾ ਦੇ ਇਸ ਲਹਿੰਗੇ ’ਚ ਡੀਪ ਪਰਪਲ ਕਲਰ ਦਾ ਬਲਾਊਜ਼ ਤੇ ਬਲਿਊ ਕਲਰ ਦਾ ਲਹਿਰੀਆ ਲਹਿੰਗਾ ਸੀ, ਜਿਸ ਨੂੰ ਉਸ ਨੇ ਗ੍ਰੀਨ ਤੇ ਪਰਪਲ ਕਲਰ ਦੇ ਦੁੱਪਟੇ ਨਾਲ ਟੀਮਅੱਪ ਕੀਤਾ ਸੀ। ਸੂਤਰਾਂ ਦੀ ਮੰਨੀਏ ਤਾਂ ਕੰਗਨਾ ਦੇ ਇਸ ਲਹਿੰਗੇ ਦੀ ਕੀਮਤ ਲਗਭਗ 16 ਲੱਖ ਰੁਪਏ ਹੈ।

PunjabKesari

ਕੰਗਨਾ ਨੇ ਆਪਣੇ ਲਹਿੰਗੇ ਤੋਂ ਤਿੰਨ ਗੁਣਾ ਜ਼ਿਆਦਾ ਕੀਮਤ ਦੇ ਗਹਿਣੇ ਪਹਿਨ ਰੱਖੇ ਸਨ। ਕੰਗਨਾ ਦੇ ਗਹਿਣੇ ਸਬਿਆਸਾਚੀ ਨੇ ਡਿਜ਼ਾਈਨ ਕੀਤੇ ਸਨ, ਜਿਸ ’ਚ ਗਲੇ ਦਾ ਚੋਕਰ, ਇਕ ਹਾਰ, ਕੰਨਾਂ ਦੇ ਝੁਮਕੇ ਤੇ ਮਾਂਗ ਟਿੱਕਾ ਨਜ਼ਰ ਆ ਰਿਹਾ ਸੀ। ਸੂਤਰਾਂ ਮੁਤਾਬਕ ਕੰਗਨਾ ਦੇ ਇਨ੍ਹਾਂ ਗਹਿਣਿਆਂ ਦੀ ਕੀਮਤ ਲਗਭਗ 45 ਲੱਖ ਰੁਪਏ ਹੈ।

PunjabKesari

ਕੰਗਨਾ ਨੇ ਆਪਣੇ ਇਸ ਭਾਰੀ ਲੁੱਕ ਨਾਲ ਮੇਕਅੱਪ ਬਿਲਕੁਲ ਸਾਦਾ ਰੱਖਿਆ ਸੀ।

PunjabKesari


Rahul Singh

Content Editor Rahul Singh