''ਕਾਲਾ ਪਾਣੀ'' ਅੰਡੇਮਾਨ ਤੇ ਨਿਕੋਬਾਰ ਟਾਪੂ ''ਤੇ ਆਧਾਰਿਤ, ਜਿੱਥੇ ਮਹਾਂਮਾਰੀ ਕਰਕੇ ਮਚਦੀ ਹੈ ਉੱਥਲ-ਪੁਥਲ

10/20/2023 10:34:31 AM

‘ਕਾਲਾ ਪਾਣੀ’ ਨੈੱਟਫਲਿਕਸ ਦੀ ਇਕ ਅਜਿਹੀ ਵੈੱਬ ਸੀਰੀਜ਼ ਹੈ, ਜਿਸ ਦੀ ਕਹਾਣੀ ਅੰਡੇਮਾਨ ਨਿਕੋਬਾਰ ਟਾਪੂ ’ਤੇ ਆਧਾਰਿਤ ਹੈ, ਜਿੱਥੇ ਇਕ ਮਹਾਂਮਾਰੀ ਕਾਰਣ ਕਾਫੀ ਉਥਲ-ਪੁਥਲ ਮਚ ਜਾਂਦੀ ਹੈ। ਇਸ ਸੀਰੀਜ਼ ਦਾ ਨਿਰਦੇਸ਼ਨ ਸਮੀਰ ਸਕਸੈਨਾ ਨੇ ਕੀਤਾ ਹੈ ਅਤੇ ਇਸ ਵਿਚ ਕਈ ਵੱਡੇ ਕਲਾਕਾਰ ਨਜ਼ਰ ਆ ਰਹੇ ਹਨ। ਵੈੱਬ ਸੀਰੀਜ਼ ਨੂੰ ਲੈ ਕੇ ਆਸ਼ੂਤੋਸ਼ ਗੋਵਾਰਿਕਰ, ਅਮੇਯ ਵਾਘ, ਆਰੂਸ਼ੀ ਸ਼ਰਮਾ, ਸਮੀਰ ਸਕਸੈਨਾ ਅਤੇ ਬਿਸ਼ਵਾਪਾਤੀ ਸਰਕਾਰ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

ਆਸ਼ੂਤੋਸ਼ ਗੋਵਾਰਿਕਰ

ਤੁਹਾਡੇ ਬਹੁਤ ਸਾਰੇ ਪ੍ਰਾਜੈਕਟ ਇਤਿਹਾਸ ਰਚਦੇ ਹਨ, ਤਾਂ ਕੀ ਇਸ ਨੂੰ ਵੀ ਮੰਨ ਲਿਆ ਜਾਵੇ ?
ਇਹ ਸ਼ੋਅ ਬਹੁਤ ਸਪੈਸ਼ਲ ਹੈ ਅਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਸਦਾ ਹਿੱਸਾ ਬਣਿਆ। ਇਹ ਭਾਰਤ ਦਾ ਪਹਿਲਾ ਸਰਵਾਈਵਲ ਦਾ ਡਰਾਮਾ ਹੈ, ਜਿਸ ਬਾਰੇ ਅੱਜ ਤੱਕ ਕਿਸੇ ਨੇ ਨਹੀਂ ਸੋਚਿਆ ਅਤੇ ਜੇਕਰ ਸੋਚਿਆ ਵੀ ਹੈ ਤਾਂ ਉਨ੍ਹਾਂ ਦੀ ਹਿੰਮਤ ਨਹੀਂ ਹੋਈ। ਮੈਂ ਲੇਖਕ ਅਤੇ ਡਾਇਰੈਕਟਰ ਦੀ ਪ੍ਰਸ਼ੰਸਾ ਕਰਦਾ ਹਾਂ ਜਿਨ੍ਹਾਂ ਨੇ ਅਜਿਹਾ ਕਰਨ ਦੀ ਹਿੰਮਤ ਕੀਤੀ। ਜਦੋਂ ਮੈਂ ਇਸਦੀ ਕਹਾਣੀ ਸੁਣੀ, ਮੈਂ ਸੋਚਿਆ ਕਿ ਇਹ ਬਹੁਤ ਖਾਸ ਸ਼ੋਅ ਹੈ, ਇਹ ਕਲਾਸਿਕ ਸਪੇਸ ਵਿਚ ਜਾ ਸਕਦਾ ਹੈ। ਇਹ ਸਿਰਫ਼ ਭਾਰਤ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿਚ ਦੇਖਿਆ ਜਾਵੇਗਾ, ਕਿਉਂਕਿ ਇਸ ਦੀ ਪੂਰੀ ਦਿੱਖ ਇਕ ਗਲੋਬਲ ਸ਼ੋਅ ਦੀ ਤਰ੍ਹਾਂ ਹੈ।

ਜਦੋਂ ਤੁਹਾਡੇ ਕੋਲ ਕੋਈ ਸਕ੍ਰਿਪਟ ਆਉਂਦੀ ਹੈ, ਤਾਂ ਕੀ ਤੁਸੀਂ ਉਸ ਨੂੰ ਡਾਇਰੈਕਟਰ ਵਾਂਗ ਪੜ੍ਹਦੇ ਹੋ ਜਾਂ ਐਕਟਰ ਦੀ ਤਰ੍ਹਾਂ?
ਮੈਂ ਪਹਿਲਾਂ ਐਕਟਰ ਦੀ ਨਜ਼ਰ ਨਾਲ ਹੀ ਦੇਖਦਾ ਹਾਂ ਕਿ ਮੇਰਾ ਕਿਰਦਾਰ ਕਿਹੜਾ ਹੈ ਅਤੇ ਫਿਰ ਦੇਖਦਾ ਹਾਂ ਕਿ ਕਿੰਨੀਆਂ ਲਾਈਨਾਂ ਹਨ। ਇਸ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਕਹਾਣੀ ਬਹੁਤ ਵਧੀਆ ਲੱਗੀ, ਪਾਤਰ ਬਹੁਤ ਵਧੀਆ ਹਨ ਅਤੇ ਨਿਰਮਾਤਾ ਵੀ ਬਹੁਤ ਵਧੀਆ ਹਨ। ਮੈਂ ਉਨ੍ਹਾਂ ਦੇ ਹਰ ਕੰਮ ਨੂੰ ਦੇਖਿਆ ਹੈ ਅਤੇ ਹੁਣ ਜਦੋਂ ਮੈਨੂੰ ਐਕਟਿੰਗ ਕਰਨ ਦਾ ਮੌਕਾ ਮਿਲਿਆ ਤਾਂ ਮੈਨੂੰ ਚੰਗਾ ਲੱਗਾ।

ਮੋਨਾ ਸਿੰਘ ਨਾਲ ਕੰਮ ਕਰਨ ਦਾ ਕਿਹੋ ਜਿਹਾ ਤਜਰਬਾ ਰਿਹਾ?
ਸ਼ਾਨਦਾਰ, ਮੈਂ ਉਨ੍ਹਾਂ ਦਾ ਸ਼ੋਅ ‘ਜੱਸੀ ਜੈਸੀ ਕੋਈ ਨਹੀਂ’ ਅਤੇ ‘ਲਾਲ ਸਿੰਘ ਚੱਢਾ’ ਫਿਲਮ ਦੇਖੀ ਸੀ, ਉਸ ਵਿਚ ਆਮਿਰ ਖਾਨ ਦੀ ਮਾਂ ਦੇ ਤੌਰ ’ਤੇ ਉਨ੍ਹਾਂ ਨੇ ਜੋ ਕੰਮ ਕੀਤਾ ਹੈ, ਉਹ ਬਹੁਤ ਵਧੀਆ ਸੀ। ਉਨ੍ਹਾਂ ਦੇ ਕਿਸੇ ਵੀ ਕਿਰਦਾਰ ਨੂੰ ਦੇਖਲੋ, ਉਹ ਉਸ ਵਿਚ ਚੰਗੀ ਤਰ੍ਹਾਂ ਢਲੇ ਹੁੰਦੇ ਹਨ।

ਅਮੇਯ ਵਾਘ

ਜਦੋਂ ਤੁਹਾਨੂੰ ਸ਼ੋਅ ਵਿਚ ਦੇਖਦੇ ਹਾਂ ਅਤੇ ਜਦੋਂ ਉੱਥੇ ਦੇਖਦੇ ਹਾਂ ਤਾਂ ਇੱਕਦਮ ਬਦਲਾਵ ਹੈ ਤੁਹਾਡੇ ਵਿਚ। ਕਿਵੇਂ ਕੀਤਾ ਇਹ ਟ੍ਰਾਂਸਫਾਰਮੇਸ਼ਨ?
ਟ੍ਰਾਂਸਫਾਰਮੇਸ਼ਨ ਤਾਂ ਮੇਰੇ ਕੰਮ ਦਾ ਹਿੱਸਾ ਹੈ। ਜਦੋਂ ਮੈਂ ਐਕਟਰ ਬਣਨ ਬਾਰੇ ਸੋਚਿਆ ਸੀ ਤਾਂ ਇਹੀ ਇਕ ਚੀਜ਼ ਸੀ ਜੋ ਮੈਂਨੂੰ ਬਹੁਤ ਐਕਸਾਈਟ ਕਰਦੀ ਸੀ ਕਿ ਤੁਸੀਂ ਕੋਈ ਹੋਰ ਬਣਨਾ ਹੈ। ਟ੍ਰਾਂਸਫਾਰਮੇਸ਼ਨ ਸਿਰਫ ਸਰੀਰਕ ਨਹੀਂ ਹੁੰਦਾ, ਜਦੋਂ ਤੁਹਾਨੂੰ ਕੈਮਰਾ ਆਨ ਹੁੰਦੇ ਹੀ ਖੁਦ ਵਿਚ ਟ੍ਰਾਂਸਫਾਰਮੇਸ਼ਨ ਉੱਥੋਂ ਹੀ ਆਉਂਦਾ ਹੈ। ਟ੍ਰਾਂਸਫਾਰਮੇਸ਼ਨ ਇਕੱਲੇ ਨਾਲ ਨਹੀਂ ਹੁੰਦਾ, ਡਾਇਰੈਕਟਰ, ਡੀ.ਓ.ਪੀ., ਕਾਸਟਿਊਮ ਵਿਭਾਗ ਇਹ ਸਭ ਮਿਲ ਕੇ ਇਕ ਕਿਰਦਾਰ ਨੂੰ ਬਣਾਉਂਦੇ ਹਨ, ਇਕ ਨਵੇਂ ਇਨਸਾਨ ਨੂੰ ਕਰੀਏਟ ਕਰਦੇ ਹਨ।

ਤੁਹਾਡਾ ਆਸ਼ੂਤੋਸ਼ ਗੋਵਾਰਿਕਰ ਨਾਲ ਫਸਟ ਇਨਕਾਊਂਟਰ ਕਿਹੋ ਜਿਹਾ ਸੀ?
ਮੈਂ ਪਹਿਲਾਂ ਵੀ ਇਨ੍ਹਾਂ ਨਾਲ ਇਕ-ਦੋ ਵਾਰ ਸਕ੍ਰੀਨ ’ਤੇ ਮਿਲ ਚੁੱਕਿਆ ਹਾਂ, ਪਰ ਇਕ ਚੀਜ਼ ਮੈਂ ਹਮੇਸ਼ਾਂ ਕਹਿੰਦਾ ਹਾਂ ਕਿ ਜਦੋਂ ਮੈਂ ਐਕਟਰ ਬਣਨ ਬਾਰੇ ਸੋਚ ਹੀ ਰਿਹਾ ਸੀ ਉਸ ਉਮਰ ਵਿਚ ਇਨ੍ਹਾਂ ਨੇ ਕਾਫੀ ਚੰਗੀਆਂ ਫਿਲਮਾਂ ਬਣਾ ਦਿੱਤੀਆਂ ਸਨ, ਉਦੋਂ ਤੋਂ ਹੁਣ ਤੱਕ ਇਨ੍ਹਾਂ ਨੇ ਜੋ ਵੀ ਕੰਮ ਕੀਤਾ, ਉਸਨੇ ਮੈਨੂੰ ਬਹੁਤ ਇੰਪੈਕਟ ਕੀਤਾ। ਮੈਂ ਇਨ੍ਹਾਂ ਨਾਲ ਟਾਈਮ ਸਪੈਂਡ ਕਰਨ ਲਈ ਬਹੁਤ ਐਕਸਾਈਟੇਡ ਸੀ। ਇਨ੍ਹਾਂ ਨਾਲ ਮੇਰੇ ਡਾਇਲਾਗ ਤਾਂ ਘੱਟ ਸਨ, ਪਰ ਵਿਚ-ਵਿਚ ਮੈਂ ਉਨ੍ਹਾਂ ਦੇ ਕਿਰਦਾਰ ਬਾਰੇ ਬਹੁਤ ਸਾਰੇ ਸਵਾਲ ਪੁੱਛ ਰਿਹਾ ਸੀ।

ਆਰੂਸ਼ੀ ਸ਼ਰਮਾ:
ਤੁਸੀ ‘ਕਾਲਾ ਪਾਣੀ’ ਦਾ ਹਿੱਸਾ ਕਿੰਝ ਬਣੇ?

ਮੈਂ ਇਸ ਦੇ ਲਈ ਆਡੀਸ਼ਨ ਦਿੱਤੇ ਸਨ। ਮੈਂ ਸਮੀਰ ਸਰ ਦੇ ਨਾਲ ‘ਜਾਦੂਗਰ’ ਕੀਤੀ ਸੀ ਉਦੋਂ ਵੀ ਮੈਨੂੰ ਇਸ ਦਾ ਹਿੰਟ ਮਿਲ ਗਿਆ ਸੀ ਕਿ ਕੁੱਝ ਬਹੁਤ ਖਾਸ ਹੋਣ ਵਾਲਾ ੲੈ, ਫਿਰ ਉਸ ਤੋਂ ਬਾਅਦ ਮੈਨੂੰ ਆਡੀਸ਼ਨ ਲਈ ਕਾਲ ਆਇਆ ਤਾਂ ਮੈਂ ਆਡੀਸ਼ਨ ਦਿੱਤਾ ਤੇ ਮੈਂ ਸਿਲੈਕਟ ਹੋ ਗਈ।

ਤੁਹਾਡੀ ਆਸ਼ੁਤੋਸ਼ ਗੋਵਾਰਿਕਰ ਦੇ ਨਾਲ ਪਹਿਲੀ ਮੁਲਾਕਾਤ ਕਿਹੋ ਜਿਹੀ ਸੀ?
ਸਰ ਦੀਆਂ ਫ਼ਿਲਮਾਂ ਦੇਖ ਕੇ ਹੀ ਅਸੀਂ ਵੱਡੇ ਹੋਏ ਹਾਂ, ਪਰ ਸਰ ਦੀ ਸਭ ਤੋਂ ਪਿਆਰੀ ਗੱਲ ਹੈ ਕਿ ਸਰ ਇੰਨੇ ਸਿੰਪਲ ਹਨ ਕਿ ਜਦ ਵੀ ਉਨ੍ਹਾਂ ਨਾਲ ਗੱਲ ਕਰਦੇ ਹਾਂ ਤਾਂ ਉਹ ਬਹੁਤ ਸਿੰਪਲੀਸਿਟੀ ਨਾਲ ਗੱਲ ਕਰਦੇ ਹਨ।

ਤੁਸੀਂ ਕੀ ਕੁੱਝ ਨਵਾਂ ਸਿੱਖਿਆ?
ਮੈਂ ਆਪਣੇ ਨਾਲ ਕੰਮ ਕਰਨ ਵਾਲੀ ਇਕ ਛੋਟੀ ਜਿਹੀ ਬੱਚੀ ਤੋਂ ਬਹੁਤ ਕੁੱਝ ਸਿੱਖਿਆ। ਅਸੀਂ ਲੋਕ ਵੱਡੇ ਹੋ ਕੇ ਖੁਦ ਨੂੰ ਬਹੁਤ ਸੀਰੀਅਸ ਲੈਣ ਲਗਦੇ ਹਾਂ, ਪਰ ਉਹ ਇੰਜੁਆਏ ਕਰਦੀ ਸੀ ਤੇ ਜਦ ਸੀਰੀਅਸ ਹੋਣਾ ਸੀ ਉਦੋਂ ਸੀਰੀਅਸ ਵੀ ਹੋ ਜਾਂਦੀ ਸੀ। ਉਹ ਬਹੁਤ ਸਮਾਰਟ ਐਕਟਰ ਹੈ।

ਸਮੀਰ ਸਕਸੈਨਾ:
ਇਸ ਵਿਚ ਮਹਾਮਾਰੀ ਦੀ ਗੱਲ ਹੋ ਰਹੀ ਹੈ ਤਾਂ ਕੀ ਸਮਝੀਏ ਕਿ ਇਕ ਹੋਰ ਵਾਇਰਸ ਆ ਰਿਹਾ ਹੈ ਕੀ?

ਪੂਰੀ ਵਾਇਰਸ ਦੀ ਕਹਾਣੀ ਨਹੀਂ ਹੈ, ਇਹ ਤਾਂ ਸਰਵਾਈਵਲ ਦੀ ਕਹਾਣੀ ਹੈ ਤੇ ਇਹ ਵਾਇਰਸ ਇਸ ਦੀ ਬੈਕਬੋਨ ਹੈ, ਬਾਕੀ ਇਹ ਸਾਡਾ ਸਰਵਾਈਵਲ ਡ੍ਰਾਮਾ ਹੈ, ਹਿਊਮਨ ਸਟੋਰੀ ਹੈ। ਉਨ੍ਹਾਂ ਕਿਰਦਾਰਾਂ ਦੀ ਜਰਨੀ ਹੈ, ਜੋ ਆਈਲੈਂਡ ਵਿਚ ਫਸ ਗਏ ਹਨ ਤੇ ਉਥੋਂ ਨਿੱਕਲਣਾ ਹੈ।

ਆਸ਼ੂਤੋਸ਼ ਗਵਾਰਿਕਰ ਸੈੱਟ ’ਤੇ ਹੁੰਦੇ ਸਨ ਤਾਂ ਕਦੇ ਅਜਿਹਾ ਲੱਗਿਆ ਕਿ ਕੁੱਝ ਟਿਪਸ ਇਨ੍ਹਾਂ ਤੋਂ ਵੀ ਲੈਣੇ ਹਨ?
ਸਰ ਜਦ ਵੀ ਸੈੱਟ ’ਤੇ ਆਏ ਤਾਂ ਇਕ ਐਕਟਰ ਦੀ ਤਰ੍ਹਾਂ ਹੀ ਆਏ ਤੇ ਸਾਨੂੰ ਵੀ ਕਦੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ ਇਕ ਵੱਡੇ ਡਾਇਰੈਕਟਰ ਨੂੰ ਡਾਇਰੈਕਟ ਕਰ ਰਹੇ ਹਾਂ। ਉਹ ਚੀਜ਼ ਸਾਡੇ ਲਈ ਬਹੁਤ ਆਰਾਮਦਾਇਕ ਸੀ, ਸਾਡੇ ਲਈ ਉਹ ਇਕ ਐਕਟਰ ਹੀ ਸਨ।

ਬਿਸਵਾਪਾਤੀ ਸਰਕਾਰ:

ਕਿੰਝ ਆਇਆ ਤੁਹਾਨੂੰ ਇਹ ਆਈਡੀਆ?
ਮੈਂ ਇਕ ਵਾਰ ਅੰਡੇਮਾਨ ਨਿਕੋਬਾਰ ਘੁੰਮਣ ਗਿਆ ਸੀ। ਸੈਲੂਲਰ ਜੇਲ ਵਿਚ ਘੁੰਮਦੇ ਹੋਏ ਮੈਨੂੰ ਇਕ ਆਈਡੀਆ ਆਇਆ ਕਿ ਕੀ ਹੋਵੇ, ਜੇਕਰ ਸੱਚ ਵਿਚ ਕੋਈ ਇਥੇ ਟ੍ਰੈਪ ਹੋ ਜਾਵੇ, ਕਈ ਵਾਰ ਉਥੇ ਜਾਣ ਤੋਂ ਬਾਅਦ ਮੈਂ ਇਹ ਚੀਜ਼ ਸਮੀਰ ਨਾਲ ਸ਼ੇਅਰ ਕੀਤੀ, ਇਨ੍ਹਾਂ ਨੂੰ ਵੀ ਪਸੰਦ ਆਇਆ ਤਾਂ ਫਿਰ ਨੈੱਟਫਲਿਕਸ ਨੂੰ ਇਹ ਸਟੋਰੀ ਸੁਣਾਈ।

ਤੁਹਾਡੀ ਜ਼ਿੰਦਗੀ ਵਿਚ ਕੋਈ ਅਜਿਹੀ ਸਿਚੁਏਸ਼ਨ ਆਈ ਹੈ ਕਿ ਜਿਥੇ ਤੁਹਾਨੂੰ ਲੱਗਿਆ ਹੋਵੇ ਕਿ ਅਸੀਂ ਫਸ ਗਏ ਹਾਂ ਤੇ ਨਿਕਲ ਨਹੀਂ ਪਾ ਰਹੇ?
ਲਾਕਡਾਊਨ ਵਿਚ ਤਾਂ ਅਸੀਂ ਸਭ ਨੇ ਇਹ ਐਕਸਪੀਰੀਐਂਸ ਕੀਤਾ ਹੀ ਹੈ। ਪਰਸਨਲ ਤੇ ਪ੍ਰੋਫੈਸ਼ਨਲ ਲਾਈਫ਼ ਵਿਚ ਵੀ ਕਿਤੇ ਨਾ ਕਿਤੇ ਇਹ ਮਹਿਸੂਸ ਕੀਤਾ ਹੀ ਹੈ, ਜਦ ਸਾਨੂੰ ਲੱਗਿਆ ਕਿ ਫਸ ਗਏ, ਨਿਕਲ ਨਹੀਂ ਪਾ ਰਹੇ। ਉਥੇ ਹੀ ਸਾਰੀਆਂ ਚੀਜ਼ਾਂ ਅਸੀਂ ਵੱਖ -ਵੱਖ ਕਿਰਦਾਰਾਂ ਵਿਚ ਦੇਖ ਪਾ ਰਹੇ ਹਾਂ। ਹਰ ਕਿਰਦਾਰ ਦੀ ਇਕ ਆਪਣੀ ਜਰਨੀ ਹੈ ਤੇ ਆਸਪਾਸ ਦੇਖ ਕੇ ਹੀ ਇਹ ਕਿਰਦਾਰ ਲਿਖੇ ਗਏ ਹਨ।
 


sunita

Content Editor

Related News