ਜੂਹੀ ਚਾਵਲਾ ਦੀ ਧੀ ਦੀ ਸਾਦਗੀ ਨੇ ਖਿੱਚਿਆ ਪ੍ਰਸ਼ੰਸਕਾਂ ਦਾ ਧਿਆਨ, ਹਰ ਪਾਸੇ ਹੋ ਰਹੇ ਨੇ ਚਰਚੇ

Wednesday, Nov 27, 2024 - 04:06 PM (IST)

ਜੂਹੀ ਚਾਵਲਾ ਦੀ ਧੀ ਦੀ ਸਾਦਗੀ ਨੇ ਖਿੱਚਿਆ ਪ੍ਰਸ਼ੰਸਕਾਂ ਦਾ ਧਿਆਨ, ਹਰ ਪਾਸੇ ਹੋ ਰਹੇ ਨੇ ਚਰਚੇ

ਮੁੰਬਈ- ਜੇਦਾ ‘ਚ ਆਯੋਜਿਤ ਆਈਪੀਐੱਲ ਨਿਲਾਮੀ 2025 ‘ਚ ਜਿੱਥੇ ਲੋਕ ਕ੍ਰਿਕਟਰਾਂ ਦੀ ਨਿਲਾਮੀ ‘ਤੇ ਨਜ਼ਰ ਰੱਖ ਰਹੇ ਸਨ, ਉੱਥੇ ਹੀ ਕੋਲਕਾਤਾ ਨਾਈਟ ਰਾਈਡਰ ਦੀ ਸਹਿ-ਮਾਲਕ ਜੂਹੀ ਚਾਵਲਾ (Juhi Chawla) ਦੀ ਬੇਟੀ ਜਾਨ੍ਹਵੀ ਮਹਿਤਾ ਵੀ ਚਰਚਾ ‘ਚ ਆ ਗਈ ਹੈ। ਉਨ੍ਹਾਂ ਨੇ ਕੇਕੇਆਰ ਦੀ ਤਰਫੋਂ ਮੈਗਾ ਨਿਲਾਮੀ ਵਿੱਚ ਹਿੱਸਾ ਲਿਆ, ਜਿੱਥੇ ਉਨ੍ਹਾਂ ਦੀ ਸਾਦਗੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਹੁਣ ਉਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਉੱਤੇ ਕੋਈ ਉਸ ਦੀ ਮੁਸਕਰਾਹਟ ਤਾਂ ਕੋਈ ਉਨ੍ਹਾਂ ਦੀ ਲੁੱਕ ਦੀ ਤਰੀਫ ਕਰ ਰਿਹਾ ਹੈ। ਇੰਨਾ ਹੀ ਨਹੀਂ ਸੂਟ-ਬੂਟ ‘ਚ ਜਾਨ੍ਹਵੀ ਦਾ ਸਟਾਈਲ ਵੀ ਸ਼ਾਨਦਾਰ ਲੱਗ ਰਿਹਾ ਸੀ।

PunjabKesari
ਜੂਹੀ ਚਾਵਲਾ (Juhi Chawla) ਦੀ ਬੇਟੀ ਨੂੰ ਦੇਖਣ ਤੋਂ ਬਾਅਦ ਹਰ ਕਿਸੇ ਦੇ ਮਨ ‘ਚ ਸਵਾਲ ਹੈ ਕਿ ਉਨ੍ਹਾਂ ਦੀ ਬੇਟੀ ਜਾਨ੍ਹਵੀ ਮਹਿਤਾ ਲਾਈਮਲਾਈਟ ਤੋਂ ਦੂਰ ਕੀ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਜੂਹੀ ਚਾਵਲਾ ਅਤੇ ਜੈ ਮਹਿਤਾ ਦੀ ਧੀ ਜਾਨ੍ਹਵੀ ਦਾ ਜਨਮ 21 ਫਰਵਰੀ 2001 ਨੂੰ ਹੋਇਆ ਸੀ। ਉਨ੍ਹਾਂ ਨੇ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ, ਇੰਗਲੈਂਡ ਦੇ ਚਾਰਟਰ ਹਾਊਸ ਸਕੂਲ ਅਤੇ ਨਿਊਯਾਰਕ ਵਿੱਚ ਕੋਲੰਬੀਆ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਜਾਨ੍ਹਵੀ ਮਹਿਤਾ ਨੇ ਸਾਲ 2023 ‘ਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਸੀ ਅਤੇ ਹੁਣ ਹਾਲ ਹੀ ‘ਚ ਖੁਦ ਜੂਹੀ ਚਾਵਲਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਬੇਟੀ ਦੀ ਇਕ ਬਹੁਤ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਇਨ੍ਹਾਂ ਤਸਵੀਰਾਂ ‘ਚ ਉਹ ਬਿਲਕੁਲ ਆਪਣੀ ਮਾਂ ਜੂਹੀ ਚਾਵਲਾ ਵਰਗੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ- ਤਲਾਕ ਦੀਆਂ ਖਬਰਾਂ ਵਿਚਾਲੇ ਐਸ਼ਵਰਿਆ ਨੇ ਸਾਂਝੀ ਕੀਤੀ ਆਪਣੀ ਆਵਾਜ਼ ਚੁੱਕਣ ਵਾਲੀ ਵੀਡੀਓ, ਕਿਹਾ....

PunjabKesari
ਬਹੁਤ ਘੱਟ ਲੋਕ ਜਾਣਦੇ ਹਨ ਕਿ ਸਿਰਫ 17 ਸਾਲ ਦੀ ਉਮਰ ‘ਚ ਜਾਨ੍ਹਵੀ ਨੇ IPL ਨਿਲਾਮੀ ‘ਚ ਹਿੱਸਾ ਲਿਆ ਸੀ ਅਤੇ ਸਭ ਤੋਂ ਘੱਟ ਉਮਰ ‘ਚ ਪ੍ਰਤੀਭਾਗੀ ਬਣ ਕੇ ਇਤਿਹਾਸ ਰਚ ਦਿੱਤਾ ਸੀ। ਸੋਸ਼ਲ ਮੀਡੀਆ ‘ਤੇ ਉਸ ਦੇ 49.7k ਫਾਲੋਅਰਜ਼ ਹਨ, ਤੁਹਾਨੂੰ ਦੱਸ ਦੇਈਏ ਕਿ ਜੂਹੀ ਚਾਵਲਾ (Juhi Chawla) ਨੇ ਆਪਣੀ ਧੀ ਬਾਰੇ ਦੱਸਿਆ ਸੀ ਕਿ “ਜਾਨ੍ਹਵੀ ਕ੍ਰਿਕਟ ‘ਚ ਬਹੁਤ ਦਿਲਚਸਪੀ ਰੱਖਦੀ ਹੈ। ਜਦੋਂ ਵੀ ਉਹ ਇਸ ਬਾਰੇ ਗੱਲ ਕਰਦੀ ਹੈ ਤਾਂ ਉਸ ਦਾ ਚਿਹਰਾ ਚਮਕ ਉੱਠਦਾ ਹੈ।”

ਇਹ ਵੀ ਪੜ੍ਹੋ- 'Bigg Boss 18' ਦੀ ਹਵਾ 'ਚ ਘੁਲਿਆ ਹੌਟਨੈੱਸ ਦਾ ਡੋਜ਼, ਇਨ੍ਹਾਂ ਹਸੀਨਾਵਾਂ ਨੂੰ ਮਿਲੀ ਵਾਈਲਡ ਕਾਰਡ ਐਂਟਰੀ (ਤਸਵੀਰਾਂ)

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News