'ਇੱਕ-ਇੱਕ ਕਰਕੇ ਸਭ ਜਾ ਰਹੇ...'; ਕਰੀਬੀ ਦੋਸਤ ਦੀ ਮੌਤ ਨਾਲ ਟੁੱਟੇ ਅਮਿਤਾਭ ਬੱਚਨ
Friday, Mar 13, 2026 - 02:02 PM (IST)
ਮੁੰਬਈ : ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਅਕਸਰ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹਨ ਅਤੇ ਖੁਦ ਨਾਲ ਜੁੜੇ ਅਪਡੇਟ ਪ੍ਰਸ਼ੰਸਕਾਂ ਨਾਲ ਜਾਂਝੇ ਕਰਦੇ ਰਹਿੰਦੇ ਹਨ। ਹਾਲ ਹੀ ਵਿਚ ਬਿਗ ਬੀ ਨੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿਚ ਉਹ ਕਾਫੀ ਭਾਵੁਕ ਨਜ਼ਰ ਆਏ। ਦਰਅਸਲ ਬਿਗ ਬੀ ਨੇ ਆਪਣੇ ਬਹੁਤ ਹੀ ਕਰੀਬੀ ਦੋਸਤ ਨੂੰ ਗੁਆ ਦਿੱਤਾ ਹੈ। ਇਸ ਖ਼ਬਰ ਨੇ ਅਦਾਕਾਰ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਹੈ, ਜਿਸ ਦਾ ਪ੍ਰਗਟਾਵਾ ਉਨ੍ਹਾਂ ਨੇ ਆਪਣੇ ਤਾਜ਼ਾ ਬਲੌਗ ਰਾਹੀਂ ਬੇਹੱਦ ਭਾਵੁਕ ਸ਼ਬਦਾਂ ਵਿੱਚ ਕੀਤਾ ਹੈ।
ਇਹ ਵੀ ਪੜ੍ਹੋ: 'ਬੱਚੇ ਅੱਜ ਵੀ ਕਰ ਰਹੇ ਨੇ ਪਾਪਾ ਦੀ ਉਡੀਕ...'; ਰਾਜਵੀਰ ਜਵੰਦਾ ਦੀ ਪਤਨੀ ਨੇ ਸਾਂਝੀ ਕੀਤੀ ਭਾਵੁਕ ਪੋਸਟ
'ਯਕੀਨ ਨਹੀਂ ਹੋ ਰਿਹਾ ਕਿ ਉਹ ਚਲੇ ਗਏ'
ਆਪਣੇ ਦੋਸਤ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਮਿਤਾਭ ਬੱਚਨ ਨੇ ਲਿਖਿਆ, "ਉਹ ਹਮੇਸ਼ਾ ਹਰ ਮੁਸ਼ਕਿਲ ਵਿੱਚੋਂ ਨਿਕਲਣ ਦਾ ਰਸਤਾ ਲੱਭ ਲੈਂਦੇ ਸਨ। ਉਹ ਇੱਕ ਬਹੁਤ ਹੀ ਪਿਆਰੇ ਇਨਸਾਨ ਸਨ। ਮੈਂ ਆਪਣਾ ਇੱਕ ਹੋਰ ਬਹੁਤ ਪਿਆਰਾ ਦੋਸਤ ਗੁਆ ਦਿੱਤਾ ਹੈ। ਉਹ ਬੇਹੱਦ ਹਸਮੁੱਖ ਸਨ ਅਤੇ ਉਨ੍ਹਾਂ ਦੇ ਚਿਹਰੇ 'ਤੇ ਹਮੇਸ਼ਾ ਮੁਸਕਰਾਹਟ ਰਹਿੰਦੀ ਸੀ। ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਉਹ ਸਾਨੂੰ ਛੱਡ ਕੇ ਚਲੇ ਗਏ ਹਨ। ਇੱਕ-ਇੱਕ ਕਰਕੇ ਸਭ ਜਾ ਰਹੇ ਹਨ।"
ਇਹ ਵੀ ਪੜ੍ਹੋ: ਵੱਡੀ ਖ਼ਬਰ: ਦੁਬਈ ਜਾਣ ਵਾਲਿਆਂ ਨੂੰ ਝਟਕਾ, ਹੁਣ ਇਸ ਏਅਰਲਾਈਨ ਨੇ 28 ਮਾਰਚ ਤੱਕ ਰੱਦ ਕੀਤੀਆਂ ਉਡਾਣਾਂ !

ਧਰਮਿੰਦਰ ਦੀ ਮੌਤ 'ਤੇ ਵੀ ਹੋਏ ਸਨ ਭਾਵੁਕ
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਜਦੋਂ ਦਿੱਗਜ ਅਦਾਕਾਰ ਧਰਮਿੰਦਰ ਦਾ ਦਿਹਾਂਤ ਹੋਇਆ ਸੀ, ਉਦੋਂ ਵੀ ਅਮਿਤਾਭ ਨੇ ਆਪਣਾ ਦਰਦ ਸਾਂਝਾ ਕੀਤਾ ਸੀ। ਉਨ੍ਹਾਂ ਨੇ 'ਧਰਮ ਜੀ' ਨੂੰ ਯਾਦ ਕਰਦਿਆਂ ਲਿਖਿਆ ਸੀ ਕਿ ਉਹ ਮਹਾਨਤਾ ਦੀ ਮਿਸਾਲ ਸਨ, ਜਿਨ੍ਹਾਂ ਨੇ ਇੰਨੀ ਸ਼ੋਹਰਤ ਦੇ ਬਾਵਜੂਦ ਆਪਣੇ ਪੰਜਾਬੀ ਪਿੰਡ ਦੀ ਸਾਦਗੀ ਅਤੇ ਮਿੱਟੀ ਦੀ ਖੁਸ਼ਬੂ ਨੂੰ ਕਦੇ ਨਹੀਂ ਛੱਡਿਆ।
ਇਹ ਵੀ ਪੜ੍ਹੋ: 4 ਸਾਲਾਂ ਅੰਦਰ ਹੀ ਟੁੱਟਿਆ ਵਿਆਹ, ਕਿਸ ਹਾਲ 'ਚ ਹੈ ਮਸ਼ਹੂਰ ਅਦਾਕਾਰਾ ? ਸਾਂਝੀ ਕੀਤੀ ਪਹਿਲੀ ਪੋਸਟ
ਆਉਣ ਵਾਲੀਆਂ ਫ਼ਿਲਮਾਂ
ਜੇਕਰ ਕੰਮ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਜਲਦ ਹੀ ਨਾਗ ਅਸ਼ਵਿਨ ਦੀ ਫ਼ਿਲਮ 'ਕਲਕੀ 2898 AD' ਦੇ ਸੀਕਵਲ ਅਤੇ ਅਯਾਨ ਮੁਖਰਜੀ ਦੀ 'ਬ੍ਰਹਮਾਸਤਰ ਪਾਰਟ 2' ਵਿੱਚ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ: ਮੁਸਲਿਮ ਨੌਜਵਾਨ ਨਾਲ ਵਿਆਹ ਮਗਰੋਂ ਵਾਇਰਲ ਗਰਲ ਮੋਨਾਲੀਸਾ ਦਾ ਪਹਿਲਾ ਬਿਆਨ ਆਇਆ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
