ਜੱਸੀ ਗਿੱਲ ਨੇ ਧੀ ਰੋਜਸ ਨਾਲ ਇੰਝ ਮਨਾਇਆ ਆਪਣਾ ਜਨਮਦਿਨ, ਵੇਖੋ ਖ਼ੂਬਸੂਰਤ ਵੀਡੀਓ
Monday, Nov 29, 2021 - 11:44 AM (IST)
 
            
            ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਹਾਲ ਹੀ 'ਚ ਉਨ੍ਹਾਂ ਦੇ ਬਰਥਡੇਅ ਸੈਲੀਬ੍ਰੇਸ਼ਨ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਆਪਣੇ ਪਰਿਵਾਰਕ ਮੈਂਬਰ ਨਾਲ ਨਜ਼ਰ ਆ ਰਹੇ ਹਨ।
ਇਸ ਵੀਡੀਓ 'ਚ ਉਨ੍ਹਾਂ ਦੀ ਧੀ ਰੋਜਸ ਕੌਰ ਗਿੱਲ ਵੀ ਨਜ਼ਰ ਆ ਰਹੀ ਹੈ। ਖ਼ੁਦ ਜੱਸੀ ਗਿੱਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੇ ਬਰਥਡੇਅ ਦੀ ਇੱਕ ਛੋਟੀ ਜਿਹੀ ਝਲਕ ਸਾਂਝੀ ਕੀਤੀ ਹੈ, ਜਿਸ 'ਚ ਉਹ ਬੱਚਾ ਪਾਰਟੀ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।
ਦੱਸ ਦਈਏ ਜੱਸੀ ਗਿੱਲ ਅਕਸਰ ਹੀ ਆਪਣੀ ਧੀ ਰੋਜਸ ਨਾਲ ਕਿਊਟ ਤਸਵੀਰਾਂ ਅਤੇ ਵੀਡੀਓਜ਼ ਸਾਂਝੀ ਕਰਦੇ ਰਹਿੰਦੇ ਹਨ। ਜੱਸੀ ਗਿੱਲ ਨੇ ਆਪਣੇ ਬਰਥਡੇਅ ਵਾਲੇ ਦਿਨ ਆਪਣੇ ਫੈਨਜ਼ ਨਾਲ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕੀਤਾ ਸੀ। ਉਹ 'ਜਿੰਦੇ ਮੇਰੀਏ' ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਹਨ।

ਜੱਸੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ 'ਚ ਵੀ ਕਾਫ਼ੀ ਸਰਗਰਮ ਹਨ। ਪੰਜਾਬੀ ਫ਼ਿਲਮਾਂ ਦੇ ਨਾਲ ਉਹ ਹਿੰਦੀ ਫ਼ਿਲਮਾਂ 'ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ।

ਹਾਲ ਹੀ 'ਚ ਉਹ ਨਵੀਂ ਮਿਊਜ਼ਿਕ ਐਲਬਮ 'ਆਲ ਰਾਉਂਡਰ' (Alll rounder) ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਇਸ ਐਲਬਮ 'ਚੋਂ ਇੱਕ-ਇੱਕ ਕਰਕੇ ਗੀਤ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਆਉਣ ਵਾਲੇ ਸਮੇਂ 'ਚ ਉਹ ਪੰਜਾਬੀ ਫ਼ਿਲਮ 'ਡੈਡੀ ਕੂਲ ਮੁੰਡੇ ਫੂਲ' ਦੇ ਸੀਕਵਲ 'ਚ ਨਜ਼ਰ ਆਉਣਗੇ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            