ਜਲੰਧਰ ''ਚ ਨਸ਼ੇ ''ਚ ਝੂਮਦੇ ਨੌਜਵਾਨ ਦੀ ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ ''ਚ ਆਈ ਪੁਲਸ

Saturday, Oct 24, 2026 - 05:04 PM (IST)

ਜਲੰਧਰ ''ਚ ਨਸ਼ੇ ''ਚ ਝੂਮਦੇ ਨੌਜਵਾਨ ਦੀ ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ ''ਚ ਆਈ ਪੁਲਸ

ਜਲੰਧਰ (ਕੁੰਦਨ, ਪੰਕਜ)- ਜਲੰਧਰ ਵਿਚ ਨੌਜਵਾਨ ਦੀ ਨਸ਼ੇ ਵਿਚ ਝੂਮਦੇ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿਚ ਪੁਲਸ ਨੇ ਸਖ਼ਤ ਐਕਸ਼ਨ ਲਿਆ ਹੈ। ਆਤਿਸ਼ ਭਾਟੀਆਂ ਏ. ਸੀ. ਪੀ. ਵੈਸਟ, ਕਮਿਸ਼ਨਰਰੇਟ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪੁਲਸ ਦੇ ਧਿਆਨ 'ਚ ਇਕ ਵੀਡੀਓ ਆਈ ਸੀ, ਜਿਸ 'ਚ ਇਕ ਵਿਅਕਤੀ ਬੁੱਢਾ ਮੱਲ ਪਾਰਕ ਕੋਲ, ਥਾਣਾ ਭਾਰਗੋ ਕੈਂਪ ਅਧੀਨ ਆਉਂਦੇ ਇਲਾਕੇ 'ਚ ਨਸ਼ੇ ਦੇ ਪ੍ਰਭਾਵ ਹੇਠ ਵਿਖਾਈ ਦੇ ਰਿਹਾ ਹੈ।

ਜਾਂਚ ਕਰਨ ਮਗਰੋਂ ਇਸ ਵਿਅਕਤੀ 'ਤੇ ਰੇਡ ਕੀਤੀ ਗਈ। ਇਸ ਦੀ ਪਛਾਣ ਵਰੁਣ ਉਰਫ਼ ਰਵੀ ਕੁਮਾਰ ਵਜੋਂ ਹੋਈ ਹੈ। ਥਾਣਾ ਭਾਰਗੋ ਕੈਂਪ ਵੱਲੋਂ ਇਸ ਵਿਅਕਤੀ ਕੋਲੋਂ ਐੱਨ. ਡੀ. ਪੀ. ਐੱਸ. ਐਕਟ ਨਾਲ ਸਬੰਧਤ ਬਰਾਮਦਗੀ ਹੋਣ ਉਪਰੰਤ ਇਸ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਧੀਨ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ਰੋਡਵੇਜ਼, ਪਨਬੱਸ/PRTC ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਖ਼ਤਮ! ਬੱਸ ਸਰਵਿਸ ਮੁੜ ਬਹਾਲ

PunjabKesari

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਵਿਅਕਤੀ ਖ਼ਿਲਾਫ਼ ਪਹਿਲਾਂ ਵੀ ਇਕ ਮੁਕੱਦਮਾ ਦਰਜ ਹੈ, ਜਿਸ 'ਚ ਉਹ ਕਪੂਰਥਲਾ ਜੇਲ੍ਹ ਵਿੱਚ ਬੰਦ ਸੀ। ਹੁਣ ਵੀ ਐੱਨ. ਡੀ. ਪੀ. ਐੱਸ.  ਐਕਟ ਅਧੀਨ ਬਰਾਮਦਗੀ ਹੋਣ ਉਪਰੰਤ ਇਸ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ। ਇਸ ਦੇ ਬੈਕਵਰਡ ਅਤੇ ਫਾਰਵਰਡ ਲਿੰਕੇਜ ਵੀ ਖੰਗਾਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਮਾਮਲੇ ਬਾਰੇ ਕੋਈ ਵੀ ਅਫ਼ਵਾਹ ਨਾ ਫੈਲਾਈ ਜਾਵੇ ਅਤੇ ਕਿਸੇ ਵੀ ਜਾਣਕਾਰੀ ਦੀ ਅਧਿਕਾਰਤ ਪੁਸ਼ਟੀ ਜ਼ਰੂਰ ਕੀਤੀ ਜਾਵੇ।

ਇਹ ਵੀ ਪੜ੍ਹੋ: ਕਰੋੜਾਂ ਦੇ ਪਟਾਕੇ ਖ਼ਰੀਦ ਚੁੱਕੇ ਜਲੰਧਰ ਦੇ ਪਟਾਕਾ ਕਾਰੋਬਾਰੀਆਂ ਦੀ ਵਧੀ ਚਿੰਤਾ! ਜਾਰੀ ਹੋਏ ਨਵੇਂ ਹੁਕਮ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News