ਕੈਨੇਡਾ ''ਚ ਕਸੂਤਾ ਫ਼ਸਿਆ ਖੁਸ਼ਵਿੰਦਰ ਸਿੰਘ ਗਿੱਲ ! ਅਦਾਲਤ ਨੇ ਤੈਅ ਕੀਤੇ ਗੰਭੀਰ ਦੋਸ਼, ਅਮਰੀਕਾ ਬਾਰਡਰ ਰਾਹੀਂ...
Thursday, Oct 29, 2026 - 11:49 AM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਸ਼ਾ ਤਸਕਰੀ ਦੇ ਮਾਮਲੇ 'ਚ ਪੰਜਾਬੀ-ਭਾਰਤੀ ਮੂਲ ਦੇ ਖੁਸ਼ਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ 'ਤੇ ਗੰਭੀਰ ਦੋਸ਼ ਤੈਅ ਕੀਤੇ ਗਏ ਹਨ। ਕੈਨੇਡਾ ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਖੁਸ਼ਵਿੰਦਰ ਨੇ ਦੋ ਡਫਲ ਬੈਗਾਂ 'ਚ 52 ਪੈਕੇਟ ਕੋਕੀਨ ਅਤੇ ਹੈਰੋਇਨ ਦੀ ਸਮੱਗਲਿੰਗ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਮਗਰੋਂ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਨੇ 47 ਸਾਲਾ ਖੁਸ਼ਵਿੰਦਰ ਸਿੰਘ ਗਿੱਲ ਖ਼ਿਲਾਫ਼ ਗੰਭੀਰ ਧਾਰਾਵਾਂ ਹੇਠ ਦੋਸ਼ ਆਇਦ ਕੀਤੇ ਹਨ।
RCMP ਦੇ 'ਫੈਡਰਲ ਪੁਲਿਸਿੰਗ ਪੈਸੀਫਿਕ ਰੀਜਨ' ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ, ਬ੍ਰਿਟਿਸ਼ ਕੋਲੰਬੀਆ ਦੀ ਪ੍ਰੋਵਿੰਸ਼ੀਅਲ ਕੋਰਟ ਨੇ ਗਿੱਲ ਖ਼ਿਲਾਫ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ- ਮਿਡਲ ਈਸਟ ਜੰਗ 'ਚ 22 ਭਾਰਤੀਆਂ ਦੀ ਮੌਤ ! ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੇ ਅੰਕੜੇ
ਜਾਣਕਾਰੀ ਅਨੁਸਾਰ ਇਹ ਘਟਨਾ 22 ਅਕਤੂਬਰ, 2025 ਦੀ ਹੈ, ਜਦੋਂ ਬ੍ਰਿਟਿਸ਼ ਕੋਲੰਬੀਆ 'ਚ ਅਬੋਟਸਫੋਰਡ-ਹੰਟਿੰਗਡਨ ਪੋਰਟ ਆਫ਼ ਐਂਟਰੀ 'ਤੇ 'ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ' (CBSA) ਦੇ ਅਧਿਕਾਰੀਆਂ ਨੇ ਇੱਕ ਕਮਰਸ਼ੀਅਲ ਟਰੱਕ ਅਤੇ ਟ੍ਰੇਲਰ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਟਰੱਕ ਦੇ ਅੰਦਰੋਂ ਦੋ ਡਫਲ ਬੈਗਾਂ 'ਚੋਂ 52 ਨਸ਼ੀਲੇ ਪਦਾਰਥਾਂ ਦੇ ਪੈਕੇਟ ਬਰਾਮਦ ਹੋਏ।
ਨਸ਼ੇ ਦੀ ਬਰਾਮਦਗੀ ਮਗਰੋਂ ਗਿੱਲ ਨੂੰ ਗ੍ਰਿਫ਼ਤਾਰ ਕਰ ਕੇ 'ਕੰਟਰੋਲਡ ਡਰੱਗਜ਼ ਐਂਡ ਸਬਸਟੈਂਸਿਜ਼ ਐਕਟ' (CDSA) ਤਹਿਤ ਜਾਂਚ ਸ਼ੁਰੂ ਕੀਤੀ ਗਈ ਸੀ। 19 ਅਕਤੂਬਰ, 2026 ਨੂੰ ਬੀ.ਸੀ. ਕੋਰਟ 'ਚ ਉਸ ਖ਼ਿਲਾਫ਼ ਕੋਕੀਨ ਅਤੇ ਹੈਰੋਇਨ ਦੀ ਤਸਕਰੀ ਕਰਨ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਵੇਚਣ ਦੇ ਮਕਸਦ ਨਾਲ ਕਬਜ਼ੇ 'ਚ ਰੱਖਣ ਦੇ ਚਾਰ ਵੱਖ-ਵੱਖ ਦੋਸ਼ ਆਇਦ ਕੀਤੇ ਗਏ। ਇਸ ਮਾਮਲੇ 'ਚ ਸੁਣਵਾਈ ਮਗਰੋਂ ਖੁਸ਼ਵਿੰਦਰ ਖ਼ਿਲਾਫ਼ ਸਖ਼ਤ ਫ਼ੈਸਲਾ ਸੁਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਚੋਣਾਂ 'ਚ ਹਾਰ ਮਗਰੋਂ ਅਮਰੀਕਾ ਭੱਜ ਗਏ ਬੋਲਸੋਨਾਰੋ ! ਚੱਲ ਰਹੇ ਭ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਵਰਗੇ ਕੇਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
