ਮਾਨਸਾ ''ਚ ਨਹੀਂ ਮਨਾਇਆ ਜਾ ਰਿਹਾ ਦੁਸਹਿਰਾ, ਦੁਕਾਨਾਂ ਅਤੇ ਬਜ਼ਾਰਾਂ ''ਚ ਛਾਇਆ ਸੰਨਾਟਾ

Tuesday, Oct 20, 2026 - 12:23 PM (IST)

ਮਾਨਸਾ ''ਚ ਨਹੀਂ ਮਨਾਇਆ ਜਾ ਰਿਹਾ ਦੁਸਹਿਰਾ, ਦੁਕਾਨਾਂ ਅਤੇ ਬਜ਼ਾਰਾਂ ''ਚ ਛਾਇਆ ਸੰਨਾਟਾ

ਮਾਨਸਾ (ਸੰਦੀਪ ਮਿੱਤਲ) : ਪਰਵਿੰਦਰ ਸਿੰਘ ਝੋਟਾ ਕਤਲਕਾਂਡ ਦੇ ਰੋਸ ਅਤੇ ਦੁੱਖ਼ ਦੇ ਚੱਲਦਿਆਂ ਇਸ ਵਾਰ ਮਾਨਸਾ 'ਚ ਦੁਸਹਿਰੇ ਦਾ ਤਿਉਹਾਰ ਨਹੀਂ ਮਨਾਇਆ ਜਾ ਰਿਹਾ। ਦੁਸਹਿਰਾ ਕਮੇਟੀ ਅਤੇ ਰਾਮ ਲੀਲਾ ਕਮੇਟੀਆਂ ਪਹਿਲਾਂ ਹੀ ਮਾਨਸਾ 'ਚ ਡਰੱਗ ਟਾਸਕ ਫੋਰਸ ਦੇ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦਾ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਘਟਨਾ ਨੂੰ ਲੈ ਕੇ ਦੁਸਹਿਰੇ ਦਾ ਤਿਉਹਾਰ ਨਾ ਮਨਾਉਣ ਦਾ ਐਲਾਨ ਕਰ ਚੁੱਕੀਆਂ ਹਨ, ਜਦੋਂ ਕਿ ਘਟਨਾ ਦੇ ਅਗਲੇ ਦਿਨ 14 ਅਕਤੂਬਰ ਤੋਂ ਬਾਅਦ ਸ਼ਹਿਰ 'ਚ ਰਾਮ ਲੀਲਾਵਾਂ ਦਾ ਆਯੋਜਨ ਬੰਦ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਨੂੰ ਲੈ ਕੇ ਤਾਜ਼ਾ ਅਪਡੇਟ, ਪੜ੍ਹੋ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ

ਦੁਸਹਿਰੇ ਦੇ ਤਿਉਹਾਰ 'ਤੇ ਮਾਨਸਾ 'ਚ ਬਾਜ਼ਾਰਾਂ 'ਚ ਰੌਣਕਾਂ ਨਜ਼ਰ ਨਹੀਂ ਆਈਆਂ। ਬਾਜ਼ਾਰ ਸੁੰਨੇ-ਸੁੰਨੇ ਨਜ਼ਰ ਆਏ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਕਤ ਘਟਨਾ ਕਰਕੇ ਮਾਨਸਾ 'ਚ ਤਿਉਹਾਰਾਂ ਦੇ ਦਿਨ ਬਾਜ਼ਾਰ ਖ਼ਾਲੀ ਹਨ ਅਤੇ ਲੋਕ ਨਹੀਂ ਆ ਰਹੇ। ਦੁਕਾਨਦਾਰ ਰਵੀ ਰਾਜ, ਰਾਜੀਵ ਕੁਮਾਰ ਤੇ ਵਰਿੰਦਰ ਪਹਿਲਵਾਨ, ਰਾਧਾ ਰਮਨ ਬੱਬੂ ਦਾ ਕਹਿਣਾ ਹੈ ਕਿ ਮਾਨਸਾ 'ਚ ਉਕਤ ਘਟਨਾ ਦੇ ਰੋਸ ਨੂੰ ਲ਼ੈ ਕੇ ਤਿਕੌਣੀ ਚੌਂਕ 'ਚ ਚੱਲ ਰਹੇ ਧਰਨੇ ਕਰਕੇ ਸਾਰੇ ਰਾਹ ਰਸਤੇ ਬੰਦ ਹੋਏ ਪਏ ਹਨ।

ਇਹ ਵੀ ਪੜ੍ਹੋ : ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨੂੰ ਲੈ ਕੇ ਪਿਆ ਪੰਗਾ! ਯੂਨੀਅਨ ਨੇ ਕਰ 'ਤਾ ਵੱਡਾ ਐਲਾਨ, ਪੜ੍ਹੋ ਪੂਰਾ ਮਾਮਲਾ

ਇਸ ਕਾਰਨ ਬਾਹਰੋਂ ਪਿੰਡਾਂ ਆਦਿ ਤੋਂ ਆਉਂਣ ਵਾਲੇ ਲੋਕ ਬਾਜ਼ਾਰ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਮਾਨਸਾ 'ਚ ਪਹਿਲਾਂ ਅੱਜ ਦੇ ਦਿਨ ਬਾਜ਼ਾਰਾਂ 'ਚ ਤਿਲ ਸੁੱਟਣ ਦੀ ਥਾਂ ਨਹੀਂ ਹੁੰਦੀ ਸੀ, ਪਰ ਇਸ ਵਾਰ ਪੂਰੀ ਤਰ੍ਹਾਂ ਸੰਨਾਟਾ ਅਤੇ ਸੁੰਨਸਾਨ ਛਾਈ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170

 


author

Babita

Content Editor

Related News