ਜਲੰਧਰ ਵਿਖੇ ਨੌਜਵਾਨ ਦੀ ਨਸ਼ੇ ''ਚ ਝੂਲਦੇ ਦੀ ਵੀਡੀਓ ਹੋਈ ਵਾਇਰਲ
Friday, Oct 23, 2026 - 06:24 PM (IST)
ਜਲੰਧਰ (ਸੋਨੂੰ)- ਜਲੰਧਰ ਦੇ ਭਾਰਗੋ ਕੈਂਪ ਤੋਂ ਇਕ ਨਸ਼ੇ ਵਿਚ ਝੂਲਦੇ ਨੌਜਵਾਨ ਦੀ ਵੀਡੀਓ ਸਾਹਮਣੇ ਆਈ ਹੈ। ਨੌਜਵਾਨ ਬਿਜਲੀ ਦੇ ਖੰਭੇ ਨਾਲ ਲੱਗ ਕੇ ਸਹਾਰਾ ਲੈਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਕੋਲੋਂ ਖੜ੍ਹਾ ਨਹੀਂ ਹੋਇਆ ਜਾ ਰਿਹਾ। ਕੁਝ ਸਥਾਨਕ ਨੌਜਵਾਨਾਂ ਉਸ ਦੀ ਵੀਡੀਓ ਬਣਾ ਲਈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਉਹ ਵੀਡੀਓ ਬਣਾਉਣ ਲੱਗੇ ਤਾਂ ਕੁਝ ਨੌਜਵਾਨ ਬਾਈਕ ਤੋਂ ਭੱਜ ਗਏ। ਵੀਡੀਓ ਵਿਚ ਨੌਜਵਾਨ ਇਹ ਕਹਿੰਦੇ ਵੀ ਸੁਣਾਈ ਦੇ ਰਹੇ ਹਨ ਕਿ ਇਹ ਬੁੱਢਾ ਮੱਲ ਗਰਾਊਂਡ ਹੈ। ਇਸ ਇਲਾਕੇ 'ਚ ਰੋਜ਼ਾਨਾ ਅਜਿਹੇ ਦ੍ਰਿਸ਼ ਵੇਖਣ ਨੂੰ ਮਿਲਦੇ ਹਨ।
ਉਥੇ ਹੀ ਇਸ ਵੀਡੀਓ 'ਤੇ ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਅਤੇ ਪੰਜਾਬ ਐੱਸ. ਸੀ. ਮੋਰਚਾ ਦੇ ਪ੍ਰਧਾਨ ਸ਼ੀਤਲ ਅੰਗੁਰਾਲ ਨੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਵੀਡੀਓ ਸਾਂਝੀ ਕੀਤੀ ਅਤੇ ਲਿਖਿਆ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਭਰ ਦੇ ਨੌਜਵਾਨ ਤੇਜ਼ੀ ਨਾਲ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਮੌਜੂਦਾ ਸਰਕਾਰ ਦੇ ਵਿਕਾਸ ਦੇ ਦਾਅਵਿਆਂ 'ਤੇ ਸਵਾਲ ਵੀ ਚੁੱਕੇ।
ਇਹ ਵੀ ਪੜ੍ਹੋ: ਦੀਵਾਲੀ, ਗੁਰਪੁਰਬ ਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਨੂੰ ਲੈ ਕੇ ਰੂਪਨਗਰ 'ਚ ਸਮਾਂ ਤੈਅ, DC ਵੱਲੋਂ ਹੁਕਮ ਜਾਰੀ

ਉਨ੍ਹਾਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੇ ਸੁਫ਼ਨੇ ਵੇਖਦੇ ਹਨ ਪਰ ਅੱਜ ਦੇ ਨੌਜਵਾਨ ਨਸ਼ੇ ਦੀ ਦਲਦਲ 'ਚ ਡੁੱਬ ਰਹੇ ਹਨ। ਇਹ ਸਥਿਤੀ ਸਮਾਜ ਅਤੇ ਸਥਾਨਕ ਪ੍ਰਸ਼ਾਸਨ ਦੋਵਾਂ ਲਈ ਇਕ ਗੰਭੀਰ ਚਿਤਾਵਨੀ ਹੈ। ਸਾਬਕਾ ਵਿਧਾਇਕ ਨੇ ਸਵਾਲ ਕੀਤਾ ਕਿ ਕੀ ਜਲੰਧਰ ਪੱਛਮੀ ਦੇ ਲੋਕਾਂ ਨੇ ਅਜਿਹੇ ਵਿਕਾਸ ਦਾ ਸੁਫ਼ਨਾ ਵੇਖਿਆ ਸੀ। ਉਨ੍ਹਾਂ ਕਿਹਾ ਕਿ ਜਲੰਧਰ ਪੱਛਮੀ ਨਸ਼ੇ ਤੋਂ ਪੂਰੀ ਤਰ੍ਹਾਂ ਮੁਕਤ ਹੋਣਾ ਚਾਹੀਦਾ ਹੈ। ਇਥੋਂ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਬਜਾਏ ਰੁਜ਼ਗਾਰ ਅਤੇ ਇਕ ਬਿਹਤਰ ਭਵਿੱਖ ਮਿਲਣਾ ਚਾਹੀਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਤੁਰੰਤ ਨਸ਼ਾ ਤਸਕਰਾਂ ਅਤੇ ਸੌਦਾਗਰਾਂ 'ਤੇ ਕਾਰਵਾਈ ਕਰੇ। ਅੰਗੁਰਾਲ ਨੇ "ਨਸ਼ਾ ਮੁਕਤ ਜਲੰਧਰ ਪੱਛਮੀ, ਸੁਰੱਖਿਅਤ ਨੌਜਵਾਨ ਅਤੇ ਇੱਕ ਉੱਜਵਲ ਭਵਿੱਖ" ਦਾ ਵਾਅਦਾ ਕੀਤਾ ਅਤੇ ਨੌਜਵਾਨਾਂ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢਣ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: ਨਸ਼ਾ ਰੋਲ਼ ਰਿਹੈ ਪੰਜਾਬ ਦੀ ਜਵਾਨੀ! ਛੋਟੇ ਜਵਾਕਾਂ ਦੀ ਇਸ ਵਾਇਰਲ ਵੀਡੀਓ ਨੇ ਉਡਾਏ ਸਭ ਦੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
