ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ 10ਵੀਂ-12ਵੀਂ ਦੇ ਨਤੀਜੇ, ਵਿਦਿਆਰਥੀ ਇੰਝ ਕਰਨ ਚੈੱਕ
Thursday, Oct 22, 2026 - 09:45 AM (IST)
ਮੋਹਾਲੀ (ਰਣਬੀਰ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਤੰਬਰ ਦੌਰਾਨ 10ਵੀਂ-12ਵੀਂ ਸ਼੍ਰੇਣੀਆਂ ਦੀਆਂ ਓਪਨ ਸਕੂਲ ਰੀ-ਅਪੀਅਰ ਅਤੇ ਓਪਨ ਸਕੂਲ ਬਲਾਕ-2 ਦੀਆਂ ਕਰਵਾਈਆਂ ਗਈਆਂ ਪ੍ਰੀਖਿਆਵਾਂ ਦਾ ਨਤੀਜਾ ਬੁੱਧਵਾਰ ਬਾਅਦ ਦੁਪਹਿਰ ਐਲਾਨ ਦਿੱਤਾ ਗਿਆ। ਬੋਰਡ ਵੱਲੋਂ ਨਤੀਜਾ ਐਲਾਨਣ ਤੋਂ ਬਾਅਦ ਸਬੰਧਿਤ ਪ੍ਰੀਖਿਆਰਥੀ ਆਪਣਾ ਨਤੀਜਾ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac.in ਅਤੇ www.indiaresults.com ’ਤੇ ਜਾ ਕੇ ਦੇਖ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ ਬਾਰੇ ਨਵੀਂ ਅਪਡੇਟ, ਘਰੋਂ ਨਿਕਲਣ ਤੋਂ ਪਹਿਲਾਂ ਹੋ ਜਾਓ ਅਲਰਟ
ਪ੍ਰੀਖਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣਾ ਨਤੀਜਾ ਦੇਖਣ ਲਈ ਸਬੰਧਤ ਵੈੱਬਸਾਈਟ ’ਤੇ ਲੋੜੀਂਦੀ ਜਾਣਕਾਰੀ ਦਰਜ ਕਰਨ। ਬੋਰਡ ਵੱਲੋਂ ਨਤੀਜਾ ਆਨਲਾਈਨ ਜਾਰੀ ਕੀਤੇ ਜਾਣ ਨਾਲ ਪ੍ਰੀਖਿਆਰਥੀ ਘਰ ਬੈਠੇ ਹੀ ਆਪਣੇ ਪ੍ਰੀਖਿਆ ਨਤੀਜੇ ਦੀ ਜਾਂਚ ਕਰ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ : ਦੁਸਹਿਰੇ ਦੀਆਂ ਖ਼ੁਸ਼ੀਆਂ 'ਚ ਪਏ ਵੈਣ, ਗੁਆਂਢੀਆਂ ਦੀ ਲੋਹੇ ਦੀ ਪੌੜੀ ਨੇ ਖੋਹ ਲਿਆ ਪੁੱਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
