'ਕਬੂਲ ਹੈ' ਦੀ ਫੇਮ ਅਦਾਕਾਰਾ ਬਣਨ ਜਾ ਰਹੀ ਹੈ ਲਾੜੀ? ਇਸ ਦਿਨ ਲਵੇਗੀ 7 ਫੇਰੇ

Tuesday, Oct 22, 2024 - 10:25 AM (IST)

'ਕਬੂਲ ਹੈ' ਦੀ ਫੇਮ ਅਦਾਕਾਰਾ ਬਣਨ ਜਾ ਰਹੀ ਹੈ ਲਾੜੀ? ਇਸ ਦਿਨ ਲਵੇਗੀ 7 ਫੇਰੇ

ਮੁੰਬਈ- ਟੀ.ਵੀ. ਦੀਆਂ ਨਾਗਿਨਾਂ ਦੇ ਇੱਕ ਤੋਂ ਬਾਅਦ ਇੱਕ ਵਿਆਹ ਹੋ ਰਹੇ ਹਨ। ਕੁਝ ਮਹੀਨੇ ਪਹਿਲਾਂ ਸੁਰਭੀ ਚੰਦਨਾ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੇ ਇੰਟਰਨੈੱਟ 'ਤੇ ਤੂਫਾਨ ਲਿਆ ਦਿੱਤਾ ਸੀ ਅਤੇ ਹੁਣ 'ਨਾਗਿਨ 3' ਯਾਨੀ ਸੁਰਭੀ ਜਯੋਤੀ ਵੀ ਲਾੜੀ ਬਣਨ ਜਾ ਰਹੀ ਹੈ। ਆਓ ਜਾਣਦੇ ਹਾਂ ਸੁਰਭੀ ਜਯੋਤੀ ਕਦੋਂ, ਕਿੱਥੇ ਅਤੇ ਕਿਸ ਨਾਲ ਵਿਆਹ ਕਰਨ ਜਾ ਰਹੀ ਹੈ?

ਇਹ ਖ਼ਬਰ ਵੀ ਪੜ੍ਹੋ -ਸਲਮਾਨ ਖ਼ਾਨ ਦੇ ਹੱਕ 'ਚ ਬੋਲੇ ਗਾਇਕ ਮੀਕਾ ਸਿੰਘ, ਕਿਹਾ- ਭਾਈ ਤੂੰ ਫ਼ਿਕਰ....

ਸੁਰਭੀ ਜਯੋਤੀ ਦਾ ਵਿਆਹ ਕਦੋਂ ਹੋ ਰਿਹਾ ਹੈ?
ਮੀਡੀਆ ਰਿਪੋਰਟਾਂ ਮੁਤਾਬਕ 'ਕਬੂਲ ਹੈ ਫੇਮ' ਸੁਰਭੀ ਜਯੋਤੀ ਆਪਣੇ ਪ੍ਰੇਮੀ ਸੁਮਿਤ ਸੂਰੀ ਨਾਲ ਵਿਆਹ ਕਰਨ ਦੀ ਯੋਜਨਾ ਬਣਾ ਰਹੀ ਹੈ। ਖਬਰਾਂ ਮੁਤਾਬਕ ਇਹ ਜੋੜਾ ਮਾਰਚ 2024 'ਚ ਵਿਆਹ ਕਰਨ ਲਈ ਤਿਆਰ ਸੀ ਪਰ ਫਿਰ ਕੁਝ ਕਾਰਨਾਂ ਕਰਕੇ ਉਨ੍ਹਾਂ ਨੇ ਆਪਣਾ ਵਿਆਹ ਟਾਲ ਦਿੱਤਾ ਪਰ ਹੁਣ ਆਖ਼ਰਕਾਰ ਸੁਰਭੀ ਅਤੇ ਸੁਮਿਤ ਨੇ ਆਪਣੇ ਵਿਆਹ ਦੀ ਤਰੀਕ 27 ਅਕਤੂਬਰ 2024 ਤੈਅ ਕਰ ਲਈ ਹੈ।

ਇਹ ਖ਼ਬਰ ਵੀ ਪੜ੍ਹੋ -ਕਰਵਾ ਚੌਥ 'ਤੇ ਅਦਾਕਾਰ Sonakshi ਦੀ ਹਾਲਤ ਖਰਾਬ, ਪਤੀ ਜ਼ਹੀਰ ਨਾਲ ਕੀਤੀ ਕੁੱਟਮਾਰ!

ਸੁਰਭੀ-ਸੁਮਿਤ ਦਾ ਕਿੱਥੇ ਹੋਵੇਗਾ ਵਿਆਹ ?
ਸੁਰਭੀ ਅਤੇ ਸੁਮਿਤ ਨੇ ਆਪਣੇ ਵਿਆਹ ਲਈ ਜਿਮ ਕਾਰਬੇਟ ਨੈਸ਼ਨਲ ਪਾਰਕ ਰਿਜ਼ੋਰਟ ਨੂੰ ਫਾਈਨਲ ਕਰ ਲਿਆ ਹੈ। ਹਾਲਾਂਕਿ ਸੁਰਭੀ ਪਹਿਲਾਂ ਰਾਜਸਥਾਨ 'ਚ ਵਿਆਹ ਕਰਨਾ ਚਾਹੁੰਦੀ ਸੀ ਅਤੇ ਉਦੈਪੁਰ ਦੀਆਂ ਕੁਝ ਥਾਵਾਂ ਵੀ ਦੇਖੀਆਂ ਪਰ ਉਸ ਨੂੰ ਕੁਝ ਵੀ ਪਸੰਦ ਨਹੀਂ ਆਇਆ। ਇਕ ਰਿਪੋਰਟ ਮੁਤਾਬਕ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਸੁਰਭੀ ਅਤੇ ਸੁਮਿਤ ਦੇ ਵਿਆਹ 'ਚ ਕਈ ਅਨੋਖੇ ਅਤੇ ਵਾਤਾਵਰਣ ਪੱਖੀ ਰਸਮਾਂ ਹੋਣਗੀਆਂ।

ਇਹ ਖ਼ਬਰ ਵੀ ਪੜ੍ਹੋ -ਗਾਇਕ ਮਨਕੀਰਤ ਔਲਖ ਨੇ ਦਰਗਾਹ ਅਜਮੇਰ ਸ਼ਰੀਫ ਟੇਕਿਆ ਮੱਥਾ, ਵੀਡੀਓ ਵਾਇਰਲ

ਸੁਰਭੀ ਪੰਜਾਬੀ ਫਿਲਮਾਂ ਅਤੇ ਟੀ.ਵੀ. ਸੀਰੀਅਲਾਂ 'ਚ ਆਪਣੇ ਕੰਮ ਲਈ ਜਾਣੀ ਜਾਂਦੀ ਹੈ। ਉਸ ਨੇ ਜ਼ੀ ਟੀਵੀ ਦੇ ਰੋਮਾਂਟਿਕ ਨਾਟਕ 'ਕਬੂਲ ਹੈ' ਅਤੇ 'ਨਾਗਿਨ 3' ਤੋਂ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਸੁਰਭੀ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਰੇਡੀਓ ਜੌਕੀ ਦੇ ਤੌਰ 'ਤੇ ਕੰਮ ਕਰਨ ਤੋਂ ਇਲਾਵਾ ਖੇਤਰੀ ਥੀਏਟਰ ਅਤੇ ਫਿਲਮਾਂ 'ਚ ਆਪਣਾ ਕਰੀਅਰ ਸ਼ੁਰੂ ਕੀਤਾ। ਸੁਰਭੀ ਕਈ ਮਿਊਜ਼ਿਕ ਵੀਡੀਓਜ਼ ਦਾ ਹਿੱਸਾ ਵੀ ਰਹਿ ਚੁੱਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News